ਮਿਲਾਨ ਅੰਬੈਸੀ ਨੇ 300 ਭਾਰਤੀਆਂ ਦੀਆਂ ਪਾਸਪੋਰਟ ਸਬੰਧੀ ਮਸ਼ਕਿਲਾਂ ਸੁਣੀਆਂ

ਕਿਆਂਪੋ ਵਿਚ ਪਾਸਪੋਰਟ ਕੈਂਪ ਲਗਾਇਆ ਗਿਆ

ਕੈਂਪ ਦੌਰਾਨ ਮੁਸ਼ਕਿਲਾਂ ਸੁਣਦੇ ਹੋਏ ਅਧਿਕਾਰੀ। ਫੋਟੋ : ਸਾਬੀ ਚੀਨੀਆਂ

ਕੈਂਪ ਦੌਰਾਨ ਮੁਸ਼ਕਿਲਾਂ ਸੁਣਦੇ ਹੋਏ ਅਧਿਕਾਰੀ। ਫੋਟੋ : ਸਾਬੀ ਚੀਨੀਆਂ

ਮਿਲਾਨ (ਇਟਲੀ) 12 ਫਰਵਰੀ (ਸਾਬੀ ਚੀਨੀਆਂ) – ਮਿਲਾਨ ਸਥਿਤ ਭਾਰਤੀ ਅੰਬੈਸੀ ਵੱਲੋਂ ਇਟਲੀ ਰਹਿੰਦੇ ਭਾਰਤੀਆਂ ਨੂੰ ਚੰਗੀਆਂ ਪਾਸਪੋਰਟ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਵਿਚੈਂਸਾ (ਕਿਆਂਪੋ) ਵਿਚ ਪਾਸਪੋਰਟ ਕੈਂਪ ਲਗਾਇਆ ਗਿਆ। ਕੈਂਪ ਦਾ ਉਪਰਾਲਾ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਇਟਲੀ ਦੇ ਨੁਮਾਇੰਦਿਆਂ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਕੈਂਪ ਦੌਰਾਨ ਅੰਬੈਸੀ ਅਧਿਕਾਰੀਆਂ ਵੱਲੋਂ ਪਾਸਪੋਰਟ ਰੀਨਿਊ ਕਰਨ ਲਈ ਕੋਈ 300 ਦਰਖ਼ਾਸਤਾਂ ਪ੍ਰਾਪਤ ਕਰਨ ਤੋਂ ਇਲਾਵਾ 135 ਪਾਸਪੋਰਟ ਧਾਰਕਾਂ ਨੂੰ ਉਨ੍ਹਾਂ ਦੇ ਤਿਆਰ ਕੀਤੇ ਪਾਸਪੋਰਟ ਦਿੱਤੇ ਗਏ। ਇਸ ਉਪਰਾਲੇ ਨਾਲ ਭਾਰਤੀਆਂ ਦਾ ਮਿਲਾਨ ਆਉਣ ਜਾਣ ਦੀ ਖੱਜਲ ਖੁਆਰੀ ਤੇ ਕਿਰਾਇਆ ਵੀ ਬਚਿਆ। ਅੰਬੈਸੀ ਅਧਿਕਾਰੀ ਸ਼੍ਰੀ ਪ੍ਰਦੀਪ ਗੌਤਮ ਨੇ ਦੱਸਿਆ ਕਿ, ਇੰਡੀਅਨ ਕੌਂਸਲੇਟ ਭਾਰਤੀਆਂ ਨੂੰ ਉਨ੍ਹਾਂ ਦੀਆਂ ਪਾਸਪੋਰਟ ਸੇਵਾਵਾਂ ਦੇਣ ਲਈ ਵਚਨਬਧ ਹੈ। ਜਿਸ ਤਹਿਤ ਵੱਖ ਵੱਖ ਇਲਾਕਿਆਂ ਵਿੱਚ ਪਾਸਪੋਰਟ ਕੈਂਪ ਲਗਾਏ ਜਾ ਰਹੇ ਹਨ। ਅਕਾਲੀ ਦਲ (ਬ) ਇਟਲੀ ਦੇ ਪ੍ਰਧਾਨ ਸ: ਜਗਵੰਤ ਸਿੰਘ ਲਹਿਰਾ, ਜਨਰਲ ਸਕੱਤਰ ਸ: ਜਗਜੀਤ ਸਿੰਘ ਈਸ਼ਰਹੇਲ, ਕੁਲਵੰਤ ਸਿੰਘ ਕੁਹਾਲਾ, ਸ: ਸੁਖਵਿੰਦਰ ਸਿੰਘ ਟੀਟੂ, ਬੀ ਜੇ ਪੀ ਇਟਲੀ ਦੇ ਸ਼੍ਰੀ ਸਤੀਸ਼ ਕੁਮਾਰ ਜੋਸ਼ੀ, ਅਨਿਲ ਲੋਧੀ, ਰਾਜ ਹੁਸ਼ਿਆਰਪੁਰੀ, ਅਨਿਲ ਕੁਮਾਰ ਆਦਿ ਦੁਆਰਾ ਅੰਬੈਸੀ ਸਟਾਫ ਤੇ ਕੈਂਪ ਵਿੱਚ ਪਹੁੰਚੇ ਵਿਅਕਤੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

camp