ਯੂਰਪ ਦੀਆਂ ਮਾਣਮੱਤੀਆਂ ਹਸਤੀਆਂ ਨੂੰ ਸਨਮਾਨਿਤ ਕਰਨ ‘ਤੇ ਮੁਬਾਰਕਾਂ

ਬਰੇਸ਼ੀਆ (ਇਟਲੀ) 20 ਜਨਵਰੀ (ਸਵਰਨਜੀਤ ਸਿੰਘ ਘੋਤੜਾ) – ਅੰਤਰਾਸ਼ਟਰੀ ਪੰਥ ਪ੍ਰਸਿੱਧ ਗਿਆਨੀ ਸਤਨਾਮ ਸਿੰਘ ਮੋਦੇਨਾ ਵਾਲੇ ਸਨਮਾਰਕੋ ਹੋਟਲ ਦੇ ਮਾਲਕ ਭਾਈ ਰਾਮ ਸਿੰਘ ਮੋਦੇਨਾ ਅਤੇ ਸ਼ਹੀਦ ਬਾਬਾ ਦੀਪ ਸਿੰਘ ਟਰੱਸਟ ਬੈਰਗਾਮੋ ਵੱਲੋਂ ਯੂਰਪ ਦੀਆਂ ਪ੍ਰਮੁੱਖ ਹਸਤੀਆਂ ਨੂੰ ਸਨਮਾਨਿਤ ਕਰਨ ‘ਤੇ ਮੁਬਾਰਕਾਂ ਦਿੰਦਿਆਂ ਗੁਰਦੁਆਰਾ ਸਿੰਘ ਸਭਾ ਫਲੇਰੋ (ਬਰੇਸ਼ੀਆ) ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰ ਸਿੰਘ ਖਾਲਸਾ, ਸੀਨੀਅਰ ਵਾਇਸ ਪ੍ਰਧਾਨ ਸੁਰਿੰਦਰਜੀਤ ਸਿੰਘ ਪੰਡੌਰੀ, ਵਾਇਸ ਪ੍ਰਧਾਨ ਡਾ: ਦਲਬੀਰ ਸਿੰਘ ਸੰਤੌਖਪੁਰਾ, ਜਨਰਲ ਸਕੱਤਰ ਮਨਜੀਤ ਸਿੰਘ ਬੇਗੋਵਾਲ, ਕੈਸ਼ੀਅਰ ਸ਼ਰਨਜੀਤ ਸਿੰਘ ਠਾਕਰੀ, ਪ੍ਰੈੱਸ ਸਕੱਤਰ ਪਰਮਜੀਤ ਸਿੰਘ ਕਰੇਮੋਨਾ ਨੇ ਕਿਹਾ ਕਿ, ਭਾਈ ਸਤਨਾਮ ਸਿੰਘ ਮੋਦੇਨਾ ਜੋ ਕਿ ਇਟਲੀ ਵਿਚ ਲੰਮੇ ਸਮੇਂ ਤੋਂ ਗੁਰੂ ਘਰ ਨਾਲ ਜੁੜੇ ਹੋਏ ਹਨ ਤੇ ਕੀਰਤਨੀ ਜਥੇ ਰਾਹੀਂ ਯੂਰਪ ਵਿਚ ਵਿਚਰਦੇ ਰਹਿੰਦੇ ਹਨ, ਗੁਰੂ ਸਾਹਿਬ ਜੀ ਦੀ ਉਨ੍ਹਾਂ ‘ਤੇ ਕ੍ਰਿਪਾ ਹੀ ਕਹੀ ਜਾ ਸਕਦੀ ਹੈ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਹੀ ਗੁਰਸਿੱਖੀ ਨਾਲ ਜੁੜਿਆ ਹੋਇਆ ਹੈ, ਉਨ੍ਹਾਂ ਵੱਲੋਂ ਯੂਰਪ ਦੀਆਂ ਪੰਥ ਪ੍ਰਸਿੱਧ ਹਸਤੀਆਂ ਨੂੰ ਗੋਲਡ ਮੈਡਲਾਂ ਨਾਲ ਅਤੇ ਹੋਰ ਧਾਰਮਿਕ ਕਾਰਜਾਂ ਵਿਚ ਸੇਵਾ ਕਰਕੇ ਨਾਮਣਾ ਖੱਟਣ ਵਾਲਿਆਂ ਨੂੰ ਆਕਰਸ਼ਕ ਸ਼ੀਲਡਾਂ ਨਾਲ ਸਨਮਾਨਿਤ ਕੀਤਾ ਜਾਣਾ ਵਾਕਿਆ ਹੀ ਮੁਬਾਰਕਵਾਦ ਹੈ, ਵਾਹਿਗੁਰੂ ਇਨ੍ਹਾਂ ਤੇ ਹੋਰ ਕ੍ਰਿਪਾ ਕਰਨ ਤਾਂ ਜੋ ਇਹ ਸਿੱਖੀ ਦਾ ਪ੍ਰਚਾਰ ਪ੍ਰਸਾਰ ਹਮੇਸ਼ਾਂ ਕਰਦੇ ਰਹਿਣ।