ਯੂਰਪ ਪੱਧਰੀ ਕਾਨਫਰੰਸ ਸਬੰਧੀ ਸਾਹਿਤ ਸੁਰ ਸੰਗਮ ਸਭਾ ਦੀ ਮੀਟਿੰਗ ਹੋਈ

ਸਿੱਖ ਅਦਾਕਾਰ ਅੰਮ੍ਰਿਤ ਪਾਲ ਬਿੱਲਾ ਸਨਮਾਨਿਤ

sahitਬਰੇਸ਼ੀਆ (ਇਟਲੀ) 15 ਮਈ (ਕੈਂਥ, ਚੀਨੀਆਂ)-ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਯੂਰਪ ਪੱਧਰ ‘ਤੇ ਪੰਜਾਬੀ ਕਾਨਫਰੰਸ ਸਤੰਬਰ 2018 ਵਿਚ ਕਰਨ ਸੰਬੰਧੀ ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਰੀਗਲ ਇੰਡੀਅਨ ਰੈਸਟੋਰੈਂਟ ਵਿਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿਚ ਸਾਹਿਤ ਸੁਰ ਸੰਗਮ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ, ਸੁਖਰਾਜ ਬਰਾੜ, ਮਲਕੀਅਤ ਸਿੰਘ, ਰਾਣਾ ਅਠੋਲਾ, ਬਿੰਦਰਕੋਲੀਆਂ ਵਾਲ, ਨਿਰਵੈਰ ਸਿੰਘ, ਰੁਪਿੰਦਰ ਹੁੰਦਲ, ਜਗਜੀਤ ਸਿੰਘ ਈਸਰੇਹਲ, ਜੈਲਦਾਰ ਚੈੜੀਆਂ ਅਤੇ ਪੰਜਾਬੀ ਫ਼ਿਲਮੀ ਅਦਾਕਾਰ ਅੰਮ੍ਿਰਤਪਾਲ ਸਿੰਘ ਬਿੱਲਾ ਆਦਿ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ  ਇਸ ਸਾਲ ਸਤੰਬਰ ਮਹੀਨੇ ਯੂਰਪ ਪੰਜਾਬੀ ਕਾਨਫਰੰਸ ਨੂੰ ਰੂਪ ਰੇਖਾ ਦਿੰਦੇ ਹੋਏ ਕਈ ਪ੍ਰਕਾਰ ਦੀਆਂ ਵਿਚਾਰਾਂ ਵੱਖ ਵੱਖ ਸਾਹਿਤਕਾਰਾਂ ਵੱਲੋਂ ਪੇਸ਼ ਕੀਤੀਆਂ ਗਈਆਂ ਅਤੇ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸੇ ਦੀ ਸਾਂਭ ਸੰਭਾਲ ‘ਤੇ ਗੱਲਬਾਤ ਕੀਤੀ ਗਈ।
ਇਸ ਮੌਕੇ ਯੂਰਪ ਦੀ ਧਰਤੀ ਇਟਲੀ ਵਿਖੇ ਆਏ ਪੰਜਾਬੀ ਵੀਡੀਉ ਗ੍ਰਾਫੀ ਅਤੇ ਬਹੁਤ ਸਾਰੀਆਂ ਫਿਲਮਾਂ ਵਿੱਚ ਸਾਫ਼ ਸੁਥਰੀਆਂ ਤੇ ਪਰਿਵਾਰਕ ਭੂਮਿਕਾਵਾਂ ਨਿਭਾਉਣ ਵਾਲੇ ਪੰਜਾਬੀ ਫ਼ਿਲਮੀ ਅਦਾਕਾਰ ਅੰਮ੍ਰਿਤਪਾਲ ਸਿੰਘ ਬਿੱਲਾ ਦਾ ਸਨਮਾਨ ਕੀਤਾ ਗਿਆ। ਬ੍ਰੇਸ਼ੀਆ ਵਿਖੇ ਡੋਗਰਾਂਵਾਲ ਭਰਾਵਾਂ ਵੱਲੋਂ ਚਲਾਏ ਜਾ ਰਹੇ ਮਸ਼ਹੂਰ ਰੀਗਲ ਇੰਡੀਅਨ ਰੈਸਟੋਰੈਂਟ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਸਭਾ ਦੇ ਸਮੂਹ ਅਹੁਦੇਦਾਰਾਂ ਅਤੇ ਕੁਝ ਹੋਰ ਮੁੱਖ ਸ਼ਖਸ਼ੀਅਤਾਂ ਦੀ ਹਾਜ਼ਰੀ ਵਿੱਚ ਅੰਿਮ੍ਰਤਪਾਲ ਸਿੰਘ ਬਿੱਲਾ (ਬਿੱਲਾ ਭਾਜੀ) ਨੂੰ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਵੱਲੋਂ ਸਨਮਾਨ ਚਿੰਨ ਭੇਂਟ ਕੀਤਾ ਗਿਆ। ਇਸ ਸਮੇਂ ਬਿੱਲਾ ਭਾਜੀ ਨੇ ਆਪਣੇ ਧੰਨਵਾਦੀ ਸ਼ਬਦਾਂ ਦੌਰਾਨ ਭਾਵੁਕ ਹੁੰਦੇ ਹੋਏ ਕਿਹਾ ਕਿ, ਇਟਲੀ ਦੀ ਧਰਤੀ ਉੱਪਰ ਮਿਲੇ ਇਸ ਸਨਮਾਨ ਨਾਲ ਮੇਰੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਜਿਸ ਨਾਲ ਮੈਂ ਆਪਣੇ ਕੰਮ ਪ੍ਰਤੀ ਹੋਰ ਨਿਸ਼ਚੇ ਨਾਲ ਜੁੜਿਆ ਰਹਿ ਸਕਦਾ ਹਾਂ। ਉਹਨਾਂ ਕਿਹਾ ਕਿ, ਮੈਂ ਕਦੇ ਵੀ ਸ਼ਰਾਬ ਜਾਂ ਹੋਰ ਨਸ਼ੇ ਵਾਲੇ ਗੀਤਾਂ ਜਾਂ ਕਿਸੇ ਵੀ ਅਜਿਹੇ ਗੀਤ ਉੱਪਰ ਕੰਮ ਨਹੀਂ ਕੀਤਾ, ਜਿਸ ਨਾਲ ਮੇਰੀ ਦਸਤਾਰ ਜਾਂ ਸਿੱਖ ਭਾਵਨਾਵਾਂ ਨੂੰ ਠੇਸ ਪੁੱਜਦੀ ਹੋਵੇ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ, ਸਾਹਿਤ ਸੁਰ ਸੰਗਮ ਸਭਾ ਇਟਲੀ ਅੰਮ੍ਰਿਤਪਾਲ ਸਿੰਘ ਬਿੱਲਾ ਦਾ ਸਨਮਾਨ ਕਰਕੇ ਆਪਣੇ ਆਪ ਵਿੱਚ ਮਾਣ ਮਹਿਸੂਸ ਕਰਦੀ ਹੈ। ਇਸ ਸਮੇਂ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਤੋਂ ਇਲਾਵਾ ਉਹਨਾਂ ਨਾਲ ਰਾਣਾ ਅਠੌਲਾ, ਸੁਖਰਾਜ ਬਰਾੜ, ਬਿੰਦਰ ਕੋਲੀਆਂ ਵਾਲ, ਮਲਕੀਤ ਸਿੰਘ ਧਾਲੀਵਾਲ, ਜਸਬੀਰ ਖਾਨ ਚੈੜੀਆਂ, ਸੁਰਿੰਦਰ ਸਿੰਘ ਚੈੜੀਆਂ, ਜਗਜੀਤ ਸਿੰਘ ਰੀਸ਼ਰਹੇਲ, ਜਸਬੀਰ ਸਿੰਘ ਡੋਗਰਾਂਵਾਲ, ਲਖਵਿੰਦਰ ਸਿੰਘ ਡੋਗਰਾਂਵਾਲ, ਨਿਰਵੈਲ ਸਿੰਘ, ਸਿੱਕੀ ਝੱਜੀ ਪਿੰਡ ਵਾਲਾ, ਰੁਪਿੰਦਰ ਹੁੰਦਲ ਆਦਿ ਵੀ ਹਾਜ਼ਰ ਸਨ।