ਰਾਜਵਿੰਦਰ ਸਿੰਘ ਦੀ ਨਿਯੁਕਤੀ ਨਾਲ ਕਾਂਗਰਸ ਯੂਰਪ ਵਿਚ ਹੋਰ ਮਜਬੂਤ ਹੋਵੇਗੀ – ਚਾਨਾ

c2ਮਿਲਾਨ (ਇਟਲੀ) 28 ਦਸੰਬਰ (ਸਾਬੀ ਚੀਨੀਆਂ) – ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੇ ਨਿਰਦੇਸ਼ਾਂ ਤਹਿਤ ਪਾਰਟੀ ਨੂੰ ਵਿਦੇਸ਼ਾਂ ‘ਚ ਮਜਬੂਤ ਕਰਨ ਲਈ ਕੀਤੀਆਾਂ ਨਵੀਆਂ ਨਿਯੁਕਤੀਆਂ ਦੀ ਸ਼ਲਾਘਾ ਕਰਦੇ ਹੋਏ ਕਾਂਗਰਸ ਪਾਰਟੀ ਦੇ ਇਟਲੀ ਤੋਂ ਸਮਰਥਕ ਦਿਲਬਾਗ ਸਿੰਘ ਚਾਨਾ ਸੀ ਓ ਊਦੇ ਗਰੁੱਪ ਨੇ ਆਖਿਆ ਕਿ, ਸ: ਰਾਜਵਿੰਦਰ ਸਿੰਘ ਸਵਿੱਟਰਜਰਲੈਂਡ ਨੂੰ ਯੂਰਪ ਦਾ ਕਨਵੀਨਰ ਲਾ ਕੇ ਕਾਂਗਰਸ ਦੇ ਵਿਦੇਸ਼ ਵਿਭਾਗ ਦੇ ਚੇਅਰਮੈਨ ਸੈਮ ਪਿਤਰੋਦਾ ਨੇ ਯੂਰਪ ਵਿਚ ਰਹਿੰਦੇ ਕਾਂਗਰਸੀ ਵਰਕਰਾਂ ‘ਚ ਨਵਾਂ ਜੋਸ਼ ਭਰ ਦਿੱਤਾ, ਜਿਸਦਾ ਲਾਭ ਪਾਰਟੀ ਨੂੰ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਮਿਲੇਗਾ। ਉਨ੍ਹਾਂ ਆਖਿਆ ਕਿ, ਸ: ਰਾਜਵਿੰਦਰ ਸਿੰਘ ਇਕ ਤੇਜਤਰਾਰ ਆਗੂ ਹੋਣ ਦੇ ਨਾਲ ਯੂਰਪ ਦੀ ਪੂਰੀ ਟੀਮ ਨੂੰ ਨਾਲ ਲੈ ਕੇ ਚੱਲਣ ਦੀ ਤਾਕਤ ਵੀ ਰੱਖਦੇ ਹਨ। ਉਨ੍ਹਾਂ ਦੀ ਨਿਯੁਕਤੀ ਕਰਕੇ ਪਾਰਟੀ ਨੇ ਬਿਲਕੁਲ ਸਹੀ ਸਮੇ ‘ਤੇ ਸਹੀ ਫੈਸਲਾ ਲਿਆ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਜਦ ਅਗਸਤ ਮਹੀਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਯੂਰਪ ਦੌਰੇ ‘ਤੇ ਆਏ ਸਨ, ਤਾਂ ਉਸ ਵੇਲੇ ਭਰਵੀਆਂ ਸਭਾਵਾਂ ਕਰਵਾ ਕੇ ਸ: ਰਾਜਵਿੰਦਰ ਸਿੰਘ ਨੇ ਆਪਣੀ ਤਾਕਤ ਦਾ ਲੋਹਾ ਮਨਵਾਇਆ ਸੀ। ਸ਼ਾਇਦ ਇਸੇ ਕਰਕੇ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਵੱਡੀ ਜਿੰਮੇਵਾਰੀ ਨਾਲ ਨਿਵਾਜਿਆ ਹੈ। ਉਸ ਵੇਲੇ ਹੋਈਆ ਜਨ ਸਭਾਵਾਂ ਤੋਂ ਕਾਂਗਰਸੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਕਾਫੀ ਖੁਸ਼ ਤੇ ਸੁਤੰਸ਼ਟ ਨਜਰ ਆਏ ਸਨ।