ਰੇਜੋਕਲਾਬਰੀਆ ਹਸਪਤਾਲ ਵਿਖੇ ਇਕ 33 ਸਾਲਾ ਭਾਰਤੀ ਮਹਿਲਾ ਦੀ ਮੌਤ

hospitalਰੇਜੋਕਲਾਬਰੀਆ (ਇਟਲੀ) 30 ਅਕਤੂਬਰ (ਪੰਜਾਬ ਐਕਸਪ੍ਰੈੱਸ) – ਰੇਜੋਕਲਾਬਰੀਆ ਵਿਖੇ ਇਕ 33 ਸਾਲਾ ਭਾਰਤੀ ਮਹਿਲਾ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ਵਿਚ ਨੌਜਵਾਨ ਮਹਿਲਾ ਦੀ ਹੋਈ ਮੌਤ ਦੇ ਕਾਰਨਾਂ ਨੂੰ ਜਾਨਣ ਲਈ ਹੁਕਮ ਜਾਰੀ ਕੀਤੇ ਗਏ ਹਨ।
ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 33 ਸਾਲਾ ਭਾਰਤੀ ਮਹਿਲਾ ਨੂੰ ਰੇਜੋਕਲਾਬਰੀਆ ਦੇ ਵੱਡੇ ਹਸਪਤਾਲ ਦੇ ਪ੍ਰਸੂਤੀ ਵਿਭਾਗ ਵਿਚ ਬੱਚੇ ਦੇ ਜਨਮ ਲਈ ਲਿਜਾਇਆ ਗਿਆ ਸੀ। ਬੱਚੇ ਦੇ ਜਨਮ ਸਮੇਂ ਕੁਝ ਜਟਿਲਤਾਵਾਂ ਕਾਰਨ ਮਹਿਲਾ ਦੀ ਮੌਤ ਹੋ ਗਈ। ਜੁਡੀਸ਼ੀਅਲ ਅਥਾੱਰਿਟੀ ਵੱਲੋਂ ਇਸ ਸਬੰਧੀ ਜਾਂਚ ਦੇ ਹੁਕਮ ਦਿੱਤੇ ਗਏ ਹਨ, ਤਾਂ ਕਿ ਮਹਿਲਾ ਦੀ ਮੌਤ ਦੇ ਸਹੀ ਕਾਰਨਾਂ ਨੂੰ ਜਾਣਿਆ ਜਾ ਸਕੇ। ਜਾਣਕਾਰੀ ਮੁਤਾਬਿਕ ਤਤਕਾਲ ਹਾਲਾਤਾਂ ਵਿਚ ਨਵਜਨਮੇ ਬੱਚੇ ਨੂੰ ਰੋਮ ਦੇ ਹਸਪਤਾਲ ਵਿਚ ਭੇਜਿਆ ਗਿਆ ਹੈ। ਨੌਜਵਾਨ ਮਹਿਲਾ ਦੀ ਮੌਤ ਦੇ ਕਾਰਨਾਂ ਦੀ ਸੁਣਵਾਈ ਅਦਾਲਤ ਵਿਚ ਕੀਤੀ ਜਾਵੇਗੀ।