ਰੋਮ : ਬਲਾਤਕਾਰ ਦੇ ਦੋਸ਼ ਹੇਠ ਬੰਗਲਾਦੇਸ਼ੀ ਗ੍ਰਿਫ਼ਤਾਰ

bnglਰੋਮ (ਇਟਲੀ) 11 ਸਤੰਬਰ (ਪੰਜਾਬ ਐਕਸਪ੍ਰੈੱਸ) – ਇਕ 22 ਸਾਲਾ ਬੰਗਲਾਦੇਸ਼ੀ ਵਿਅਕਤੀ ਨੂੰ ਬਲਾਤਕਾਰ, ਕੁੱਟਮਾਰ ਅਤੇ ਲੁੱਟਖੋਹ ਦੇ ਕੇਸ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਰੋਮ ਵਿਖੇ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਰਾਤ ਦਰਮਿਆਨ ਹੋਏ ਇਸ ਹਾਦਸੇ ਵਿਚ ਬੰਗਲਾਦੇਸ਼ੀ ਵਿਅਕਤੀ ਨੇ ਫਿਨਿਸ਼ ਦੀ ਇਕ ਸੈਲਾਨੀ ਲੜਕੀ ਨਾਲ ਇਹ ਘਿਨਾਉਣੀ ਹਰਕਤ ਕੀਤੀ ਹੈ। ਨੌਜਵਾਨ ਲੜਕੀ ਰਾਤ ਦੇ ਸਮੇਂ ਟੈਕਸੀ ਦੀ ਇੰਤਜਾਰ ਕਰ ਰਹੀ ਸੀ, ਜਦ ਇਹ ਬੰਗਲਾਦੇਸ਼ੀ ਵਿਅਕਤੀ ਇਸ ਕੋਲ ਆਇਆ ਅਤੇ ਆਪਣੀ ਕਾਰ ਵਿਚ ਛੱਡ ਆਉਣ ਦੀ ਪੇਸ਼ਕਸ਼ ਕੀਤੀ। ਲੜਕੀ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ, ਪ੍ਰੰਤੂ ਤਕਰੀਬਨ 100 ਮੀਟਰ ਜਾਣ ਬਾਅਦ ਬੰਗਲਾਦੇਸ਼ੀ ਲੜਕੀ ਵੱਲ ਨੂੰ ਮੁੜਿਆ ਅਤੇ ਉਸ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ ‘ਤੇ ਇਸ ਵਿਅਕਤੀ ਨੇ ਲੜਕੀ ਨਾਲ ਕੁੱਟਮਾਰ ਕੀਤੀ, ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਇਕ ਸੁੰਨਸਾਨ ਜਗ੍ਹਾ ਉੱਤੇ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਲੜਕੀ ਦੇ 40 ਯੂਰੋ ਵੀ ਖੋਹ ਕੇ ਭੱਜ ਗਿਆ।
ਲੜਕੀ ਵੱਲੋਂ ਦਿੱਤੀ ਜਾਣਕਾਰੀ ਦੇ ਅਧਾਰ ‘ਤੇ ਪੁਲਿਸ ਨੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਦੀ ਕਾਰਵਾਈ ਅਜੇ ਬਾਕੀ ਹੈ। ਖ਼ਬਰ ਮਿਲਣ ਤੱਕ ਪੁਲਿਸ ਵੱਲੋਂ ਪੀੜ੍ਹਤ ਅਤੇ ਦੋਸ਼ੀ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਸੀ।