Advertisement
Advertisement

ਰੋਮ : ਮਹਿਲਾ ਨਾਲ 4 ਵਿਦੇਸ਼ੀ ਵਿਅਕਤੀਆਂ ਵੱਲੋਂ ਸਮੂਹਿਕ ਬਲਾਤਕਾਰ

ਅਗਵਾ ਕਰਨ ਵਾਲੀ ਕਾਰ ਵਿਚ 2 ਇੰਡੀਅਨ ਵਿਅਕਤੀ ਸਵਾਰ ਸਨ

 

rapeਰੋਮ (ਇਟਲੀ) 23 ਮਈ (ਪੰਜਾਬ ਐਕਸਪ੍ਰੈੱਸ) – ਰੋਮ ਵਿਚ ਇਕ 44 ਸਾਲਾ ਮਹਿਲਾ ਨੂੰ ਜਬਰਦਸਤੀ ਅਗਵਾ ਕਰ ਕੇ 4 ਵਿਅਕਤੀਆਂ ਵੱਲੋਂ ਸਮੂਹਿਕ ਬਲਾਤਕਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 15 ਮਈ ਦੀ ਰਾਤ ਨੂੰ ਉਪਰੋਕਤ ਮਹਿਲਾ ਰੋਮ ਖੇਤਰ ਦੇ ਰੇਬੀਬੀਆ ਬੱਸ ਸਟਾੱਪ ਉੱਤੇ ਕੰਮ ਤੋਂ ਵਾਪਸ ਘਰ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ। ਇਕੱਲੀ ਖੜੀ ਇਸ ਮਹਿਲਾ ਦੇ ਕੋਲ ਅਚਾਨਕ ਇਕ ਲਾਲ ਰੰਗ ਦੀ ਪਾਂਡਾ ਕਾਰ ਆ ਕੇ ਰੁਕੀ, ਜਿਸ ਵਿਚ 2 ਇੰਡੀਅਨ ਵਿਅਕਤੀ ਸਵਾਰ ਸਨ, ਜਿਨ੍ਹਾਂ ਨੇ ਮਹਿਲਾ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਵਿਅਕਤੀਆਂ ਵਿਚੋਂ ਇਕ ਨੇ ਮਹਿਲਾ ਨੂੰ ਕਾਰ ਵਿਚ ਲਿਫਟ ਦੇਣ ਦੀ ਪੇਸ਼ਕਸ਼ ਕੀਤੀ, ਮਹਿਲਾ ਵੱਲੋਂ ਇਸ ਬਾਰੇ ਵਿਚ ਇਨਕਾਰ ਕਰਨ ‘ਤੇ ਵਿਅਕਤੀਆਂ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਮਹਿਲਾ ਵੱਲੋਂ ਇਨਕਾਰ ਕਰਨ ‘ਤੇ ਵਿਅਕਤੀਆਂ ਨੇ ਮਹਿਲਾ ਨਾਲ ਜਬਰਦਸਤੀ ਕਰਦਿਆਂ ਮਹਿਲਾ ਨਾਲ ਕੁੱਟਮਾਰ, ਖਿੱਚਧੂਹ ਕੀਤੀ ਅਤੇ ਚਾਕੂ ਦਿਖਾ ਕੇ ਡਰਾਇਆ ਧਮਕਾਇਆ। ਇਨ੍ਹਾਂ ਵਿਅਕਤੀਆਂ ਨੇ ਜਬਰਦਸਤੀ ਮਹਿਲਾ ਨੂੰ ਕਾਰ ਵਿਚ ਖਿੱਚ ਲਿਆ ਅਤੇ ਕਾਰ ਦੌੜਾ ਲਈ। ਇਨ੍ਹਾਂ ਵਿਚੋਂ ਇਕ ਵਿਅਕਤੀ ਪੌਰਨ ਫ਼ਿਲਮ ਦੇਖ ਰਿਹਾ ਸੀ ਅਤੇ ਬੀਅਰ ਪੀ ਰਿਹਾ ਸੀ। ਮਹਿਲਾ ਨੇ ਕਾਰ ਵਿਚੋਂ ਬਾਹਰ ਛਾਲ ਮਾਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਕਾਮਯਾਬ ਨਾ ਹੋ ਸਕੀ।
ਏ1 ਦੇ ਚੌਂਕ ਤੋਂ ਕਾਰ ਨੂੰ ਚਲਾ ਰਹੇ ਵਿਅਕਤੀ ਨੇ ਗੁਈਦੋਨੀਆ ਦੇ ਖਰਾਬ ਰਾਹ ਵੀਆ ਦੇਲਾ ਸੇਲਚਾਤੇਲਾ ਵੱਲ ਮੋੜ ਲਿਆ। ਉੱਥੇ ਇਕ ਪੁੱਲ ਦੇ ਹੇਠਾਂ ਪਹਿਲਾਂ ਤੋਂ ਹੀ 2 ਹੋਰ ਵਿਦੇਸ਼ੀ ਵਿਅਕਤੀ (ਭਾਰਤੀ ਜਾਂ ਬੰਗਲਾਦੇਸ਼ੀ) ਇੰਤਜਾਰ ਕਰ ਰਹੇ ਸਨ। ਇਨ੍ਹਾਂ 4 ਵਿਦੇਸ਼ੀ ਵਿਅਕਤੀਆਂ ਨੇ ਮਹਿਲਾ ਨਾਲ ਸਮੂਹਿਕ ਬਲਾਤਕਾਰ ਕੀਤਾ। ਬਲਾਤਕਾਰ ਉਪਰੰਤ ਇਨ੍ਹਾਂ ਦੋਸ਼ੀਆਂ ਨੇ ਮਹਿਲਾ ਨੂੰ ਕਾਰ ਵਿਚੋਂ ਬਾਹਰ ਸੁੱਟ ਦਿੱਤਾ। ਮਹਿਲਾ ਕਾਰ ਵਿਚੋਂ ਡਿੱਗਣ ਤੋਂ ਪਹਿਲਾਂ ਆਪਣਾ ਪਰਸ ਖਿੱਚਣ ਵਿਚ ਕਾਮਯਾਬ ਹੋ ਗਈ। ਜਿਸ ਕਾਰਨ ਪੀੜ੍ਹਤਾ ਨੇ ਪਰਸ ਵਿਚੋਂ ਫੋਨ ਕੱਢ ਕੇ ਤੁਰੰਤ 113 ਨੰਬਰ ਉੱਤੇ ਫੋਨ ਲਗਾ ਕੇ ਪੁਲਿਸ ਤੋਂ ਮਦਦ ਮੰਗੀ। ਸੂਚਨਾ ਤੋਂ ਤੁਰੰਤ ਬਾਅਦ ਹੀ ਪੁਲਿਸ ਘਟਨਾ ਸਥਾਨ ਉੱਤੇ ਪਹੁੰਚ ਗਈ ਅਤੇ ਮਹਿਲਾ ਨੂੰਤਿਵੋਲੀ ਦੇ ਹਸਪਤਾਲ ਵਿਚ ਦਾਖਲ ਕਰਵਾਇਆ।
ਹਸਪਤਾਲ ਵਿਚ ਜਾਂਚ ਉਪਰੰਤ ਮਹਿਲਾ ਨਾਲ ਬਲਾਤਕਾਰ ਦੀ ਪੁਸ਼ਟੀ ਕੀਤੀ ਗਈ। ਉਪਰੋਕਤ ਸਾਰੀ ਘਟਨਾ ਪੀੜ੍ਹਤ ਮਹਿਲਾ ਨੇ ਪੁਲਿਸ ਨੂੰ ਦੱਸੀ। ਪੁਲਿਸ ਰੇਬੀਬੀਆ ਬੱਸ ਸਟਾੱਪ ਦੇ ਆਸ ਪਾਸ ਦੇ ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।