Advertisement
Advertisement

ਰੋਮ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਅਤੇ ਗੁਰਦੁਆਰਾ ਸਾਹਿਬ ਦਾ 5ਵਾਂ ਸਥਾਪਨਾ ਦਿਵਸ ਧੂਮ-ਧਾਮ ਨਾਲ ਮਨਾਇਆ

ਰੋਮ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਅਤੇ ਗੁਰਦੁਆਰਾ ਸਾਹਿਬ ਦਾ 5ਵਾਂ ਸਥਾਪਨਾ ਦਿਵਸ ਮੌਕੇ ਸੇਵਾਦਾਰ

ਰੋਮ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਅਤੇ ਗੁਰਦੁਆਰਾ ਸਾਹਿਬ ਦਾ 5ਵਾਂ ਸਥਾਪਨਾ ਦਿਵਸ ਮੌਕੇ ਸੇਵਾਦਾਰ

ਰੋਮ ਇਟਲੀ (ਕੈਂਥ) ਇਟਲੀ ਦੀ ਰਾਜਧਾਨੀ ਰੋਮ ਦੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਵਿਖੇ ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਅਤੇ ਗੁਰਦੁਆਰਾ ਸਾਹਿਬ ਜੀ ਦਾ 5ਵਾਂ ਸਥਾਪਨਾ ਦਿਵਸ ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੰਮ੍ਰਿਤਬਾਣੀ ਦੇ ਜਾਪਾਂ ਦੇ ਆਖੰਡ ਜਾਪਾਂ ਦੇ ਭੋਗ ਉਪੰਰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਗੁਰੂਘਰ ਦੇ ਜੱਥੇ ਗਿਆਨੀ ਕੁਲਦੀਪ ਕੁਮਾਰ ਬਸੇæਸ਼ਰਪੁਰ ਵਾਲੇ ਅਤੇ ਸ਼੍ਰੀ ਦਵਿੰਦਰ ਸਿੰਘ ਬਾਬਾ ,ਮਨਪ੍ਰੀਤ ਕੌਰ ਪ੍ਰੀਤ,ਸਮਿੰਦਰ ਕੌਰ ਆਦਿ ਨੇ ਆਪਣੀ ਮਨੋਹਰ ਆਵਾਜ਼ ਵਿੱਚ ਗੁਰਬਾਣੀ ਦੀ ਮਹਿਮਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।ਇਸ ਮੌਕੇ ਮਿਸ਼ਨਰੀ ਪੰਮਾ ਰਾਹੋ ਨੇ ਦਰਬਾਰ ਵਿੱਚ ਮਿਸ਼ਨਰੀ ਗੀਤਾਂ ਨਾਲ ਭਰਵੀਂ ਹਾਜ਼ਰੀ ਲੁਆਈ।ਇਸ ਪ੍ਰਕਾਸ਼ ਦਿਵਸ ਅਤੇ ਸਥਾਪਨਾ ਦਿਵਸ ਸਮਾਗਮ ਮੌਕੇ ਆਏ ਵੱਖ-ਵੱਖ ਵਿਦਵਾਨ ਆਗੂਆਂ ਨੇ ਸਤਿਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੋਂ ਸੰਗਤਾਂ ਨੂੰ ਵਿਸਥਾਰਪੂਰਵਕ ਜਾਣੂ ਕਰਵਾਇਆ ਅਤੇ ਗੁਰਦੁਆਰਾ ਸਾਹਿਬ ਜੀ ਦੀ ਸਥਾਪਨਾ ਦਿਵਸ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨੂੰ ਵਧਾਈ ਦਿੰਦਿਆਂ ਗੁਰੂ ਜੀ ਦੇ ਮਿਸ਼ਨ ਪ੍ਰ੍ਰਤੀ ਡੱਟਵਾਂ ਪਹਿਰਾ ਦੇਣ ਲਈ ਪ੍ਰੇਰਿਆ।ਇਸ ਸਮਾਗਮ ਵਿੱਚ ਸ਼੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਅਤੇ ਚਾਹ ਪਕੌੜਿਆਂ ਦੀ ਸੇਵਾ ਗੁਰਮੁੱਖ ਪਰਿਵਾਰ ਸ਼੍ਰੀ ਮਹਿੰਦਰ ਪਾਲ ਬੱਧਣ ਉਪ-ਪ੍ਰਧਾਨ ਦੇ ਪਰਿਵਾਰ ਵੱਲੋਂ ਨਿਭਾਈ ਗਈ ਜਦੋਂ ਗੁਰੂ ਦੇ ਅਤੁੱਟ ਲੰਗਰਾਂ ਦੀ ਸੇਵਾ ਸੇਵਾਦਾਰ ਸ਼੍ਰੀ ਅਮਰਜੀਤ ਰੱਲ ਦੇ ਪਰਿਵਾਰ ਅਤੇ ਸ਼੍ਰੀ ਕੇਸਰ ਸਿੰਘ ਦੇ ਪਰਿਵਾਰ ਵੱਲੋਂ ਨਿਭਾਈ ਗਈ।ਇਸ ਸਮਾਗਮ ਦੀ ਵਧਾਈ ਦਿਦਿਆਂ ਸ਼੍ਰੀ ਜੈ ਪਾਲ ਸੰਧੂ ਨੇ ਕਿਹਾ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸਭ ਧਰਮਾਂ ਦੇ ਸਾਂਝੈ ਗੁਰੂ ਸਨ ਅਜਿਹੇ ਰਹਿਬਰਾਂ ਦੇ ਜੀਵਨ ਫਲਸਫ਼ੇ ਤੋਂ ਸੰਗਤਾਂ ਸੇਧ ਲੈਕੇ ਆਪਣੇ ਆਵਾਗਗਨ ਦੇ ਚੱਕਰਾਂ ਤੋਂ ਮੁੱਕਤੀ ਪਾਉਣ ਲਈ ਗੁਰਬਾਣੀ ਨਾਲ ਜੁੜਨ।ਇਸ ਮੌਕੇ ਸਮੂਹ ਸੇਵਾਦਾਰਾਂ ਦਾ ਗੁਰੂ ਦੀ ਬਖ਼ਸਿਸ ਸਿਰੋ ਪਾਓ ਨਾਲ ਵਿਸੇæਸ ਸਨਮਾਨ ਕੀਤਾ ਗਿਆ।