ਲਵੀਨੀਉ ‘ਚ ਸ਼ਰਧਾ ਨਾਲ ਮਨਾਇਆ ਜਾਵੇਗਾ ਰਿਸ਼ੀ ਵਾਲਮਕਿ ਦਾ ਆਗਮਨ ਦਿਹਾੜਾ

rishiਮਿਲਾਨ (ਇਟਲੀ) 4 ਨਵੰਬਰ (ਸਾਬੀ ਚੀਨੀਆਂ) – ਭਗਵਾਨ ਰਿਸ਼ੀ ਵਾਲਮੀਕਿ ਦਾ ਆਗਮਨ ਪੁਰਬ ਇਟਲੀ ਦੀਆਂ ਸੰਗਤਾਂ ਵੱਲੋਂ ਇੱਥੋਂ ਦੇ ਕਸਬਾ ਲਵੀਨੀਉ ‘ਚ ਸਥਿਤ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ 4 ਨਵੰਬਰ ਨੂੰ ਪੂਰੀ ਸ਼ਰਧਾ ਭਾਵਨ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ, ਗੁਰੂ ਸਾਹਿਬਾਨ ਵਲੋ ਦਿੱਤੇ ਸਰਬਸਾਂਝੀ ਵਾਲਤਾ ਦੇ ਉਪਦੇਸ਼ ਤਹਿਤ ਸਾਨੂੰ ਗੁਰੂ ਸਾਹਿਬਾਨਾਂ ਦੇ ਦਿਹਾੜੇ ਰਲ ਮਿਲ੍ਹ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਭਾਈ ਅਜੀਤ ਸਿੰਘ ਥਿੰਦ ਤੇ ਭਾਈ ਬਲਵਿੰਦਰ ਸਿੰਘ ਭਾਗੋਅਰਾਈਆ ਦੇ ਜਥੇ ਦੁਆਰਾ ਭਗਵਾਨ ਰਿਸ਼ੀ ਵਾਲਮੀਕਿ ਦੀ ਜੀਵਨੀ ਨਾਲ ਸਬੰਧਿਤ ਇਤਿਹਾਸ ਸਰਵਣ ਕਰਵਾਇਆ ਜਾਵੇਗਾ।