ਲਵੀਨੀਓ : ਉਤਸ਼ਾਹ ਨਾਲ ਮਨਾਇਆ ਰਿਸ਼ੀ ਵਾਲਮੀਕ ਦਾ ਆਗਮਨ ਦਿਹਾੜਾ

ਜਥੇ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਜਥੇ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਲਵੀਨੀਓ (ਇਟਲੀ) 5 ਨਵੰਬਰ (ਸਾਬੀ ਚੀਨੀਆਂ) – ਭਗਵਾਨ ਰਿਸ਼ੀ ਵਾਲਮੀਕ ਦਾ ਆਗਮਨ ਪੁਰਬ ਇਟਲੀ ਰਹਿੰਦੀਆਂ ਨਾਮ ਲੇਵਾ ਸੰਗਤਾਂ ਵੱਲੋਂ ਪੂਰੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇੱਥੋਂ ਦੇ ਕਸਬਾ ਲਵੀਨੀਉ ਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਰਿਸ਼ੀ ਵਾਲਮੀਕ ਦੇ ਆਗਮਨ ਦਿਹਾੜੇ ਦੀਆਂ ਖੁਸ਼ੀਆਂ ਨੂੰ ਧਿਆਨ ‘ਚ ਰੱਖਦਿਆਂ ਪ੍ਰੋਗਰਾਮ ਕਰਵਾਏ ਗਏ। ਜਿਨਾਂ ਵਿਚ ਇਟਲੀ ਦੇ ਵੱਖ ਵੱਖ ਹਿੱਸਿਆਂ ‘ਚੋਂ ਰਹਿੰਦੀਆਂ ਸੰਗਤਾਂ ਨੇ ਪੁੱਜ ਕੇ ਭਗਵਾਨ ਰਿਸ਼ੀ ਵਾਲਮੀਕ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਯੂਰਪ ਦੇ ਪ੍ਰਸਿੱਧ ਕਵੀਸ਼ਰ ਭਾਈ ਅਜੀਤ ਸਿੰਘ ਥਿੰਦ ਤੇ ਭਾਈ ਬਲਵਿੰਦਰ ਸਿੰਘ ਭਾਗੋਅਰਾਈਆਂ ਵੱਲੋਂ ਭਗਵਾਨ ਵਾਲਮੀਕ ਜੀ ਦੇ ਜੀਵਨ ਕਾਲ ਨਾਲ ਸਬੰਧਿਤ ਇਤਿਹਾਸ ਸੁਣਾਇਆ ਗਿਆ।
ਉਪਰੰਤ ਵਾਲਮੀਕਿ ਸਭਾ ਲਵੀਨੀਉ ਦੇ ਆਗੂ ਬਖਸ਼ੀਸ਼ ਸਿੰਘ, ਸ਼੍ਰੀ ਦਲਬੀਰ ਭੱਟੀ ਪ੍ਰਧਾਨ ਵਾਲਮੀਕ ਸਭਾ ਯੂਰਪ ਅਤੇ ਨਰਿੰਦਰ ਸਿੰਘ ਢਿੱਲੋਂ ਵੱਲੋਂ ਪੁੱਜੇ ਹੋਏ ਬੁਲਾਰਿਆਂ ਦਾ ਮਾਣ ਸਨਮਾਨ ਕੀਤਾ ਗਿਆ। ਇਸ ਮੌਕੇ ਅਕਾਲੀ ਆਗੂ ਸੁਖਜਿੰਦਰ ਸਿੰਘ ਕਾਲਰੂ, ਹੈੱਡ ਗ੍ਰੰਥੀ ਦਲਬੀਰ ਸਿੰਘ ਤੇ ਬਲਜਿੰਦਰ ਸਿੰਘ ਬੱਲ ਆਦਿ ਵੀ ਪੁੱਜੀਆਂ ਹੋਈਆਂ ਸੰਗਤਾਂ ਵਿਚ ਮੌਜੂਦ ਸਨ।