ਲੇਨੋ ਵਿਖੇ ਨਵੇਂ ਬਣੇ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੀਤਾ ਗਿਆ ਉਦਘਾਟਨ

ਇਟਾਲੀਅਨ ਸਥਾਨਕ ਪ੍ਰਸ਼ਾਸਨ ਨੇ ਦਿੱਤਾ ਭਰਪੂਰ ਸਹਿਯੋਗ

altਬਰੇਸ਼ੀਆ (ਇਟਲੀ) 2 ਜੁਲਾਈ (ਕੈਂਥ) – ਇਟਲੀ ਦੇ ਸ਼ਹਿਰ ਬ੍ਰੇਸ਼ੀਆ ਨਜਦੀਕ ਪੈਂਦੇ ਪਿੰਡ ਲੇਨੋ ਵਿਖੇ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਦਘਾਟਨ ਸਮੂਹ ਸੰਗਤ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਕੀਤਾ ਗਿਆ| ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਗੁਰਦੁਆਰਾ ਸਾਹਿਬ ਦੀ ਬਿਲਡਿੰਗ ਲਈ ਲੌਂੜੀਦੇ ਸਾਰੇ ਪੇਪਰ ਆਗਿਆ ਤਿਆਰ ਹੋਣ ਉਪਰੰਤ ਹੀ ਗੁਰਦੁਆਰਾ ਸਾਹਿਬ ਦਾ ਉਦਘਾਟਨ ਕੀਤਾ ਗਿਆ ਹੈ| ਉਦਘਾਟਨ ਸਮਾਰੋਹ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕਥਾ ਵਾਚਕ ਭਾਈ ਪਰਮਜੀਤ ਸਿੰਘ ਵਿਚੈਂਸਾ ਵਾਲਿਆਂ ਨੇ ਸੰਗਤਾਂ ਨੂੰ ਕਥਾ ਵਿਚਾਰਾਂ ਨਾਲ ਨਿਹਾਲ ਕੀਤਾ ਅਤੇ ਬੱਚਿਆਂ ਵੱਲੋਂ ਸਤਿਨਾਮ ਵਾਹਿਗੁਰੂ ਦੇ ਜਾਪ ਕੀਤੇ ਗਏ। ਉਦਘਾਟਨ ਮੌਕੇ ਸਥਾਨਕ ਸੰਗਤ ਅਤੇ ਸਹਿਯੋਗ ਦੇਣ ਵਾਲੇ ਇਟਾਲੀਅਨ ਪ੍ਰਸ਼ਾਸਨ ਵਾਲੇ ਲੋਕ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ| ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਇਟਾਲੀਅਨ ਪ੍ਰਸ਼ਾਸਨ ਅਤੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾਉਣ ਵਾਲਿਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ, ਉੱਥੇ ਹੀ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਜਸਵਿੰਦਰ ਸਿੰਘ ਵਿਚੈਂਸਾ ਨੂੰ ਧੰਨ-ਧੰਨ ਬਾਬਾ ਬੁੱਢਾ ਜੀ ਦੀ ਪਰਮਾਰਥ ਦੀ ਸਰਵਉੱਚ ਪਦਵੀ ਨੂੰ ਯਾਦ ਕਰਦਿਆਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ| ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਕਰਮਜੀਤ ਸਿੰਘ ਲੇਨੋ, ਵਾਈਸ ਪ੍ਰਧਾਨ ਭਾਈ ਚਰਨਜੀਤ ਸਿੰਘ ਭੌਰ ਤੋਂ ਇਲਾਵਾ ਜਗੀਰ ਸਿੰਘ ਔਲਖ, ਰਣਜੀਤ ਸਿੰਘ ਔਲਖ, ਹਰਨੇਕ ਸਿੰਘ ਰੱਕੜ, ਦਵਿੰਦਰ ਸਿੰਘ ਕਮਲਜੀਤ ਸਿੰਘ ਲੇਨੋ, ਹਰਦਰਸ਼ਨ ਸਿੰਘ ਗੇਦੀ, ਕਰਨੈਲ ਸਿੰਘ ਸਹੋਤਾ (ਬਨੋਲੋਮੇਲਾ), ਜਸਵੀਰ ਸਿੰਘ ਗੇਦੀ, ਨਰਿੰਦਰ ਸਿੰਘ ਗੇਦੀ, ਬਲਵੰਤ ਸਿੰਘ, ਬਲਕਾਰ ਸਿੰਘ ਬਾਨੋਲੋਮੇਲਾ, ਪ੍ਰਭਜੋਤ ਸਿੰਘ ਗੋਤਾਲੇਨਗੋ, ਪ੍ਰਦੀਪ ਸਿੰਘ, ਸੁਖਚੈਨ ਸਿੰਘ ਲੇਨੋ, ਪਲਵਿੰਦਰ ਸਿੰਘ ਸਰਾਏ, ਸੁਰਿੰਦਰ ਸਿੰਘ ਜੌਹਲ, ਅਜੀਤ ਸਿੰਘ ਲੇਨੋ ਪੀਜੇਰੀਏ ਵਾਲੇ, ਜਤਿੰਦਰ ਸਿੰਘ, ਗਗਨ ਸਿੰਘ ਬਾਨੋਲੋਮੇਲਾ, ਜਰਨੈਲ ਸਿੰਘ, ਸਮਸੇਰ ਸਿੰਘ ਸੇਰੂ, ਗੁਰਮੀਤ ਸਿੰਘ, ਧਰਮਵੀਰ ਸਿੰਘ, ਭੁਪਿੰਦਰ ਸਿੰਘ ਅਤੇ ਕਰਨਵੀਰ ਸਿੰਘ ਪੱਡਾ ਆਦਿ ਸੇਵਾਦਾਰਾਂ ਨੇ ਪਹੁੰਚੇ ਹੋਏ ਇਟਾਲੀਅਨ ਪ੍ਰਸ਼ਾਸਨ, ਪ੍ਰਚਾਰਕਾਂ, ਮੀਡੀਆ ਅਤੇ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਸੰਗਤਾਂ ਨੂੰ ਵੱਧ ਤੋ ਵੱਧ ਸਹਿਯੋਗ ਦੇਣ ਲਈ ਬੇਨਤੀ ਕੀਤੀ|

 

ਇਮੀਗ੍ਰੇਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਫ਼ਤ ਜਾਣਕਾਰੀ ਲਈ migreat.com ਅਤੇ ਮਾਈਗ੍ਰੇਸ਼ਨ ਨਾਲ ਸਬੰਧਿਤ ਆਪਣੇ ਸਵਾਲ immigration experts ‘ਤੇ ਭੇਜੋ।