ਲੇਨੋ ਵਿਖੇ ਸ਼੍ਰੋਮਣੀ ਭਗਤ ਧੰਨਾ ਜੱਟ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ

leno

ਬਰੇਸ਼ੀਆ (ਇਟਲੀ) 17 ਮਾਰਚ (ਬਲਵਿੰਦਰ ਸਿੰਘ ਢਿੱਲੋਂ) – ਇਹ ਬਿਧਿ ਸੁਨਿ ਕੇ ਜਾਟਰੇ ਉਠਿ ਭਗਤੀ ਲਾਗਾ ।। ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ।। ਇਟਲੀ ਦੀ ਸਮੁੱਚੀ ਸੰਗਤ ਨੂੰ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖਿਆ ਨਾਲ ਜੋੜ੍ਹਨ ਲਈ ਯਤਨਸ਼ੀਲ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਲੇਨੋ (ਬਰੇਸ਼ੀਆ) ਵੱਲੋਂ ਮਹਾਨ ਸਿੱਖ ਧਰਮ ਦੇ ਸ਼੍ਰੋਮਣੀ ਭਗਤ ਧੰਨਾ ਜੱਟ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਿੱਖ ਸੰਗਤਾਂ ਪੂਰੀ ਇਟਲੀ ਦੇ ਕੋਨੇ ਕੋਨੇ ਤੋਂ ਵੱਡੀ ਗਿਣਤੀ ਵਿਚ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਪੁੱਜੀਆਂ। ਸ਼੍ਰੋਮਣੀ ਭਗਤ ਧੰਨਾ ਜੱਟ ਯਾਦਗਾਰੀ ਕਮੇਟੀ ਬਰੇਸ਼ੀਆ ਤੇ ਭਾਈ ਗੁਰਚਰਨ ਸਿੰਘ ਗੋਤੋਲੇਗੋ ਵੱਲੋਂ ਆਪਣੀ ਬੱਚੀ ਦੇ ਜਨਮ ਦੀ ਖੁਸ਼ੀ ਵਿਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ, ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ। ਦੀਵਾਨਾਂ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਜਗਦੇਵ ਸਿੰਘ ਜੰਮੂ, ਭਾਈ ਜਗਜੀਤ ਸਿੰਘ ਲੇਨੌ, ਬੀਬੀ ਵਿਪਨਦੀਪ ਕੌਰ ਖਾਲਸਾ ਬੈਰਗਾਮੋ, ਭਾਈ ਹਰਜਸ਼ਨ ਸਿੰਘ, ਵਿਸ਼ਵਪ੍ਰੀਤ ਸਿੰਘ ਖਾਲਸਾ, ਭਾਈ ਜਸਪਾਲ ਸਿੰਘ, ਭਾਈ ਰਣਜੀਤ ਸਿੰਘ ਔਰਜੀਨੋਵੀ ਦਮਦਮੀ ਟਕਸਾਲ ਦੇ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਰਸ ਨਾਲ ਜੋੜਿਆ। ਕਥਾ ਵਾਚਕ ਭਾਈ ਬਲਜਿੰਦਰ ਸਿੰਘ ਸਤਿਕਾਰ ਕਮੇਟੀ ਇਟਲੀ ਨੇ ਭਗਤ ਧੰਨਾ ਜੀ ਦੇ ਜੀਵਨ, ਸਾਦਗੀ, ਉਪਦੇਸ਼ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ ਅਤੇ ਭਗਤ ਧੰਨਾ ਜੀ ਦੇ ਜੀਵਨ ਤੋਂ ਸੇਧ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ, ਉਨ੍ਹਾਂ ਸਾਨੂੰ ਆਪਣੇ ਧਰਮ ਵਿੱਚ ਵਿਸ਼ਵਾਸ਼ ਅਤੇ ਦ੍ਰਿੜਤਾ ਰੱਖਣ ਦਾ ਸੰਦੇਸ਼ ਦਿੱਤਾ ਅਤੇ ਗੁਰੂ ਵਾਲੇ ਬਣ ਕੇ ਰੱਬ ਨੂੰ ਪ੍ਰਾਪਤ ਕਰਨ ਦਾ ਰਾਹ ਦਿਖਾਇਆ ਹੈ।
ਸਮਾਗਮ ਵਿੱਚ ਇਟਲੀ ਦੀਆਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ। ਜਿਸ ਵਿੱਚ ਗੁਰਦੁਆਰਾ ਕਲਗੀਧਰ ਸਾਹਿਬ ਜੀ ਤੌਰੇ ਦੀ ਪਿਚਨਾਰਦੀ ਤੋਂ ਭਾਈ ਮਾਨ ਸਿੰਘ, ਗੁਰਦੁਆਰਾ ਕਲਗੀਧਰ ਸਾਹਿਬ ਜੀ ਸੰਨ ਜੋਵਾਨੀ ਕਰੋਚੇ ਤੋਂ ਭਾਈ ਸਵਰਨ ਸਿੰਘ, ਗੁਰਦੁਆਰਾ ਸਾਹਿਬ ਸ਼ਹੀਦਾਂ ਕਾਜਲਮਾਜੋਰੇ ਤੋਂ ਭਾਈ ਜੋਬਨ ਸਿੰਘ, ਇੰਡੀਅਨ ਸਿੱਖ ਕਮਿਊਨਿਟੀ ਤੋਂ ਭਾਈ ਸੁਖਦੇਵ ਸਿੰਘ ਕੰਗ, ਸ਼ਹੀਦ ਉਧਮ ਸਿੰਘ ਕਲੱਬ ਬਰੇਸ਼ੀਆ ਤੋਂ ਭਾਈ ਪ੍ਰਿਤਪਾਲ ਸਿੰਘ ਸ਼ੇਰਗੜ੍ਹ, ਭਾਈ ਕਸ਼ਮੀਰ ਸਿੰਘ ਵੇਰੋਨਾ, ਭਾਈ ਮਲਕੀਤ ਸਿੰਘ ਅਸਕਰੀਆ, ਮਾਲਵਾ ਸਟੋਰ ਭਾਈ ਸਰਬਜੀਤ ਸਿੰਘ ਕਟਰਾਉ, ਬਲਵਿੰਦਰ ਸਿੰਘ ਢਿੱਲੋਂ, ਸਤਵਿੰਦਰ ਸਿੰਘ ਮਿਆਨੀ ਮੁਖ਼ ਤੌਰ ‘ਤੇ ਸ਼ਾਮਿਲ  ਹੋਏ।
ਸੰਗਤਾਂ ਵਾਸਤੇ ਗੁਰੂ ਦੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਸੀ। ਇਸ ਮੌਕੇ ਵਤਨ ਸਿੰਘ ਵੱਲੋਂ 500 ਯੂਰੋ, ਰਾਜਵਿੰਦਰ ਸਿੰਘ ਟੋਨੀ ਵੱਲੋਂ ਪੂਰੀ ਚਣਾ ਦੇ ਸਟਾਲ, ਕੇਸਰ ਸਿੰਘ ਬਰਾੜ ਵੱਲੋਂ ਗਜਰੇਲਾ ਦਾ ਸਟਾਲ ਅਤੇ ਭਾਈ ਕਸ਼ਮੀਰ ਸਿੰਘ ਕਸਤਲੇਤੋ ਵੱਲੋਂ ਥਾਲਾਂ ਦੀ ਸੇਵਾ ਕਰਵਾਈ ਗਈ।
ਅੰਤ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਲੇਨੋ ਦੀ ਸਮੁੱਚੀ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ, ਜਨਰਲ ਸਕੱਤਰ ਭਾਈ ਜਗੀਰ ਸਿੰਘ ਔਲ਼ਖ, ਕੁਲਦੀਪ ਸਿੰਘ ਦਿੱਲੀ, ਜੋਗਿੰਦਰ ਸਿੰਘ ਗੋਗਾ, ਪ੍ਰਭਜੋਤ ਸਿੰਘ ਜੋਤੀ, ਮਲਕੀਤ ਸਿੰਘ ਖੰਨੇਵਾਲੇ, ਕਰਨੈਲ ਸਿੰਘ, ਬਲਬੀਰ ਸਿੰਘ ਬੀਰੀ, ਬਲਜਿੰਦਰ ਸਿੰਘ, ਰਵਿੰਦਰ ਸਿੰਘ ਗਿੱਲ, ਗੁਰਦੇਵ ਸਿੰਘ, ਕੁਲਵੰਤ ਸਿੰਘ, ਧਰਮਵੀਰ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ ਮਾਮਾ, ਸਤਨਾਮ ਸਿੰਘ ਅਤੇ ਭਗਤ ਧੰਨਾ ਜੱਟ ਜੀ ਯਾਦਗਰ ਕਮੇਟੀ ਦੇ ਰਣਜੀਤ ਸਿੰਘ ਔਲ਼ਖ, ਜਸਬੀਰ ਸਿੰਘ, ਮਨਜੀਤ ਸਿੰਘ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸਮਾਗਮ ਵਿੱਚ ਪਹੁੰਚੀਆਂ ਸਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।