ਲੋਕ ਇਨਸਾਫ ਪਾਰਟੀ ਆਸਟਰੀਆ ਦੀ ਟੀਮ ਹੋਈ ਸੰਪੂਰਨ

ਟੀਮ ਨੇ ਪਾਰਟੀ ਨਾਲ ਤਨਦੇਹੀ ਨਾਲ ਕੰਮ ਕਰਨ ਦਾ ਬਚਨ ਕੀਤਾ

austriaਮਾਨਤੋਵਾ (ਇਟਲੀ) 16 ਅਪ੍ਰੈਲ (ਜਸਵਿੰਦਰ ਸਿੰਘ) – ਆਸਟਰੀਆ ਚ ਲੋਕ ਇਨਸਾਫ ਪਾਰਟੀ ਚ ਵਾਧਾ ਕਰਦੇ ਹੋਏ ਟੀਮ ਚ ਪ੍ਰਧਾਨ
ਸ.ਗੁਰਪ੍ਰੀਤ ਸਿੰਘ ਭੁੱਲਰ ,ਮੀਤ ਪ੍ਰਧਾਨ ਸ਼੍ਰੀਮਤੀ ਇਕਬਾਲ ਕੌਰ ਖੇਲਾ ,ਜਨਰਲ ਸੈਕਟਰੀ ਸ.ਗੁਰਬਖਸ਼ ਸਿੰਘ ਭੁੱਲਰ,ਜੋਆਇੰਟ ਸੈਕਟਰੀ ਸ.ਰਜਿੰਦਰ
ਸਿੰਘ ਭੁੱਲਰ ,ਖਜ਼ਾਨਚੀ ਸ.ਅਮ੍ਰਿਤਪਾਲ ਸਿੰਘ ਮਾਨ ,ਮੁਖ ਸਲਾਹਕਾਰ ਸ.ਗੁਰਦੀਪ ਸਿੰਘ ਰੰਧਾਵਾ ਜੀ ਨੂੰ ਲੋਕ ਇਨਸਾਫ ਪਾਰਟੀ ਯੂ ਕੇ – ਯੂਰੋਪ ਦੀ
ਕੋਰ ਕਮੇਟੀ ਤੇ ਸ.ਸਿਮਰਜੀਤ ਸਿੰਘ ਬੈਂਸ ਜੀ ਵਲੋਂ ਸਾਰੀ ਟੀਮ ਨੂੰ ਮੁਬਾਰਕ ਤੇ ਹਰੀ ਝੰਡੀ ਦਿਤੀ ਗਈ। ਉਥੇ ਹੀ ਆਸਟਰੀਆ ਦੀ ਸਾਰੀ ਟੀਮ ਨੇ
ਤਨ,ਮਨ ਤੇ ਧਨ ਨਾਲ ਪਾਰਟੀ ਦੀ ਸੇਵਾ ਕਰਨ ਦਾ ਅਸ਼ਵਾਸ਼ਨ ਦਵਾਇਆ ਤੇ ਪਾਰਟੀ ਦੇ ਸਵਿਧਾਨ ਅੰਦਰ ਰਹਿ ਕੇ ਦੇਸ਼ ਅਤੇ ਪ੍ਰਦੇਸ਼ ਚ ਪਾਰਟੀ ਦੇ
ਪ੍ਰਚਾਰ ,ਪ੍ਰਸ਼ਾਰ ਤੇ ਸੰਗਠਨ ਨੂੰ ਹੋਰ ਮਜਬੂਤ ਕਰਨ ਦਾ ਵਾਅਦਾ ਕੀਤਾ। ਯੂ ਕੇ ਅਤੇ ਯੂਰੋਪ ਕੌਰ ਕਮੇਟੀ ਦੇ ਪ੍ਰਧਾਨ ਸ.ਕੁਲਦੀਪ ਸਿੰਘ ਪੱਡਾ ਤੇ ਮੈਂਬਰ
ਸਹਿਬਾਨ ਸ.ਕ੍ਰਿਪਾਲ ਸਿੰਘ ਬਾਜਵਾ ,ਸ.ਦਵਿੰਦਰ ਸਿੰਘ ਮਲ੍ਹੀ ,ਸ.ਜਗਤਾਰ ਸਿੰਘ ਮਾਹਲ ,ਸ.ਸ਼ਮਸ਼ੇਰ ਸਿੰਘ ਅਮ੍ਰਿਤਸਰ ਨੇ ਵੀਡੀਓ ਕਾਨ੍ਫ੍ਰੇੰਸ ਰਾਹੀ
ਆਸਟਰੀਆ ਦੀ ਸਾਰੀ ਟੀਮ ਨਾਲ ਗੱਲਬਾਤ ਕੀਤੀ ਤੇ ਪਾਰਟੀ ਦੇ ਸਿਧਾਂਤਾਂ ਤੋਂ ਜਾਣੂ ਕਰਵਾਇਆ। ਲੋਕ ਇਨਸਾਫ ਪਾਰਟੀ ਯੂ ਕੇ -ਯੂਰੋਪ ਦੇ
ਅਵਜ਼ਰਵਰ ਸ.ਬਲਜੀਤ ਸਿੰਘ ਭੁੱਲਰ ਜੀ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਯੂਰੋਪ ਦੀ ਸਾਰੀ ਕੋਰ ਕਮੇਟੀ ਦੀ ਸੱਖਤ ਮਿਹਨਤ ਨੂੰ ਮੁਬਾਰਕ ਦਿੱਤੀ ਜੋ
ਦਿਨ ਰਾਤ ਮਿਹਨਤ ਕਰਕੇ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਲਈ ਸ.ਸਿਮਰਜੀਤ ਸਿੰਘ ਬੈਂਸ ਜੀ ਦੀ ਸੋਚ ਨਾਲ ਯੂਰੋਪ ਚੋ ਵਧੀਆ ਟੀਮਾ ਜੋੜ ਰਹੇ
ਹਨ।