ਲੋਕ ਇਨਸਾਫ ਪਾਰਟੀ ਨੇ ਕੀਤਾ ਆਪਣੀ ਯੂ ਕੇ ਤੇ ਯੂਰਪ ਦੀ ਟੀਮ ਦਾ ਗਠਨ

lok-insaaf-picਡ੍ਰਿਸਦਨ (ਜਰਮਨੀ) 28 ਦਸੰਬਰ (ਜਸਵਿੰਦਰ ਸਿੰਘ ਲਾਟੀ) – ਲੋਕ ਇਨਸਾਫ ਪਾਰਟੀ ਦੀ ਪਹਿਲੀ ਅੰਤਰਰਾਸ਼ਟਰੀ ਟੀਮ ਦਾ ਗਠਨ ਜਰਮਨੀ ਦੇ ਸ਼ਹਿਰ ਡ੍ਰਿਸਦਨ ‘ਚ ਕੀਤਾ ਗਿਆ। ਜਿਸ ‘ਚ ਜਰਮਨੀ, ਇਟਲੀ, ਸਪੇਨ, ਬੈਲਜੀਅਮ, ਸਵੀਡਨ ਤੋਂ ਵਲੰਟੀਅਰਾਂ ਨੇ ਹਿੱਸਾ ਲਿਆ। ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਯੂਰਪ ਤੇ ਯੂ ਕੇ ਦੀ ਓਵਰਸੀਜ਼ ਟੀਮ ਦੀ ਨਿਯੁਕਤੀ ਕੀਤੀ ਗਈ। ਪਹਿਲਾਂ ਤੋਂ ਹੀ ਨਿਯੁਕਤ ਪ੍ਰਧਾਨਾਂ ਸ: ਰਜਿੰਦਰ ਸਿੰਘ ਅਤੇ ਸਿਮਰਜੀਤ ਸਿੰਘ ਬੈਂਸ ਤੋਂ ਇਲਾਵਾ ਟੀਮ ‘ਚ ਹੋਰ ਵਾਧਾ ਕਰਦਿਆਂ ਕੁਲਦੀਪ ਸਿੰਘ ਪੱਡਾ (ਮੀਤ ਪ੍ਰਧਾਨ), ਕ੍ਰਿਪਾਲ ਸਿੰਘ ਬਾਜਵਾ (ਜਨਰਲ ਸੈਕਟਰੀ), ਦਵਿੰਦਰ ਸਿੰਘ ਮੱਲ੍ਹੀ (ਮੁੱਖ ਸਲਾਹਕਾਰ), ਤਜਿੰਦਰ ਪਾਲ ਸਿੰਘ (ਖਜਾਨਚੀ), ਜਗਤਾਰ ਸਿੰਘ ਮਾਹਲ (ਮੁਖ ਬੁਲਾਰਾ) ਨਿਯੁਕਤ ਕੀਤਟ ਗਏ। ਇੱਥੇ ਮੌਜੂਦ ਸਾਰੀਆਂ ਸਖਸ਼ੀਅਤਾਂ ਨੇ ਇਸ ‘ਤੇ ਸਹਿਮਤੀ ਪ੍ਰਗਟਾਈ। ਸ੍ਰੀ ਬੈਂਸ ਨੇ ਸਭ ਦੇ ਸਨਮੁੱਖ ਸਾਰੇ ਚੁਣੇ ਹੋਏ ਮੈਂਬਰਾਂ ਨੂੰ ਮਨਜੂਰੀ ਦਿੱਤੀ ਤੇ ਸਭ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਬਲਜੀਤ ਸਿੰਘ ਭੁੱਲਰ ਦਾ ਖਾਸ ਯੋਗਦਾਨ ਰਿਹਾ, ਉਨ੍ਹਾਂ ਦੇ ਗ੍ਰਹਿ ਵਿਖੇ ਮੀਟਿੰਗ ਨੂੰ ਨੇਪਰੇ ਚਾੜਿਆ ਗਿਆ।
ਇਸ ਮੀਟਿੰਗ ‘ਚ ਇਟਲੀ ਤੋਂ ਜਸਵਿੰਦਰ ਸਿੰਘ ਲਾਟੀ, ਕਮਲਜੀਤ ਸਿੰਘ, ਰਵਿੰਦਰ ਸਿੰਘ ਮਾਹਲ, ਰਣਜੀਤ ਸਿੰਘ ਰਾਜਾ, ਬਿੰਦਾ ਘੁੰਮਣ, ਸਪੇਨ ਤੋਂ ਦਵਿੰਦਰ ਸਿੰਘ ਮੱਲ੍ਹੀ ਤੇ ਹਰਦੀਪ ਸਿੰਘ, ਸਵੀਡਨ ਤੋਂ ਕੁਲਦੀਪ ਸਿੰਘ ਪੱਡਾ, ਇੰਗਲੈਂਡ ਤੋਂ ਰਾਜਿੰਦਰ ਸਿੰਘ ਥਿੰਦ ਤੇ ਜਰਮਨੀ ਤੋਂ ਜਸਵਿੰਦਰ ਸਿੰਘ ਰਾਠ, ਜੱਗਾ ਭੁੱਲਰ, ਸੋਨੂ ਭੁੱਲਰ, ਦਵਿੰਦਰ ਸਿੰਘ ਸੁਲਤਾਨਵਿੰਡ, ਕੁਲਵਿੰਦਰ ਸਿੰਘ ਨਾਹਲ, ਕੁਲਵਿੰਦਰ ਸਿੰਘ ਬੂਲਪੁਰ, ਚੰਡੀ ਕਪੂਰਥਲਾ, ਜਗਤਾਰ ਸਿੰਘ ਮਾਹਲ ਤੇ ਕਈ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਹਿੱਸਾ ਲਿਆ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਟੀਮ ਦਾ ਗਠਨ ਤੇ ਅੱਗੇ ਦੀ ਵਿਉਂਤਬੰਦੀ ਕੀਤੀ। ਆਉਣ ਵਾਲੇ ਦਿਨਾਂ ‘ਚ ਪਾਰਟੀ ਦਾ ਯੂਰਪ ਦੇ ਹੋਰ ਸ਼ਹਿਰਾਂ ਵਿਚ ਵੀ ਵਿਸਥਾਰ ਕੀਤਾ ਜਾਵੇਗਾ।