ਲੋਨੀਗੋ : ਵਿਸ਼ੇਸ਼ ਪਾਸਪੋਰਟ ਮੇਲੇ ਦੌਰਾਨ ਭਾਰਤੀ ਭਾਈਚਾਰੇ ਨੇ ਲਿਆ ਭਰਪੂਰ ਲਾਭ

pmelaਰੋਮ (ਇਟਲੀ) 21 ਮਈ (ਕੈਂਥ) – ਗੁਰਦੁਆਰਾ ਸਾਹਿਬ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਲੋਨੀਗੋ ਵਿਚੈਂਸਾ ਵਿਖੇ ਭਾਰਤੀ ਅੰਬੈਸੀ ਮਿਲਾਨ ਵੱਲੋਂ ਇਲਾਕੇ ਦੇ ਲੋਕਾਂ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਦੇਖਦਿਆਂ ਇੱਕ ਵਿਸ਼ੇਸ਼ ਪਾਸਪੋਰਟ ਕੈਂਪ ਲਗਾਇਆ ਗਿਆ। ਜਿਸ ਵਿਚ ਭਾਰਤੀ ਭਾਈਚਾਰੇ ਬਹੁ ਗਿਣਤੀ ਲੋਕਾਂ ਨੇ ਭਰਪੂਰ ਲਾਭ ਲਿਆ। ਇਸ ਕੈਂਪ ਮੌਕੇ 105 ਓ ਸੀ ਆਈ ਕਾਰਡ, 145 ਪਾਸਪੋਰਟ ਤਿਆਰ ਵੰਡੇ ਗਏ ਅਤੇ 140 ਓ ਸੀ ਆਈ ਕਾਰਡਾਂ ਲਈ ਨਵੀਆਂ ਦਰਖ਼ਾਸਤਾਂ ਲਈਆਂ ਗਈਆਂ। ਇਸ ਦੌਰਾਨ ਭਾਰਤੀ ਅੰਬੈਸੀ ਮਿਲਾਨ ਦੇ ਉੱਚ ਆਗੂਆਂ ਵੱਲੋਂ ਭਾਈਚਾਰੇ ਦੀਆਂ ਦੁੱਖ ਤਕਲੀਫ਼ਾ ਵੀ ਸੁਣੀਆਂ ਗਈਆਂ ਤੇ ਭਾਰਤੀ ਅੰਬੈਸੀ ਵੱਲੋਂ ਹਰ ਭਾਰਤੀ ਦੇ ਪਾਸਪੋਰਟ ਸੰਬੰਧੀ ਕਾਰਜ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਗੂਰਦੁਆਰਾ ਸਾਹਿਬ ਵੱਲੋਂ ਆਏ ਲੋਕਾਂ ਦੀ ਸੇਵਾ ਵਿੱਚ ਚਾਹ ਪਕੌੜਿਆਂ ਅਤੇ ਗੂਰੁ ਕੇ ਲੰਗਰ ਦੇ ਖਾਸ ਪ੍ਰਬੰਧ ਕੀਤੇ। ਕੈਂਪ ਦੀ ਸਮਾਪਤੀ ਮੌਕੇ ਸਮੂਹ ਗੂਰਦੁਆਰਾ ਕਮੇਟੀ ਵੱਲੋਂ ਭਾਰਤੀ ਅੰਬੈਸੀ ਮਿਲਾਨ ਦੇ ਆਏ ਉੱਚ-ਅਧਿਕਾਰੀਆਂ ਦਾ ਸਨਮਾਨ ਚਿੰਨ੍ਹ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅਤੇ ਇਸ ਪਾਸਪੋਰਟ ਕੈਂਪ ਦੇ ਆਯੋਜਨ ਲਈ ਧੰਨਵਾਦ ਕੀਤਾ।