ਲੋੜ ਹੈ ਸਮੁੱਚੇ ਦਲਿਤ ਸਮਾਜ ਨੂੰ ਬਾਬਾ ਸਾਹਿਬ ਦੇ ਮਿਸ਼ਨ ਉਪੱਰ ਡਟਵਾਂ ਪਹਿਰਾ ਦੇਣ ਦੀ

ਰੋਮ ਵਿਖੇ ਬਾਬਾ ਸਾਹਿਬ ਜਨਮ ਦਿਵਸ ਧੂਮਧਾਮ ਨਾਲ ਮਨਇਆ

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਰੋਮ ਵਿਖੇ ਬਾਬਾ ਸਾਹਿਬ ਡਾ:ਅੰਬੇਡਕਰ ਸਾਹਿਬ ਜੀ ਦੇ ਮਨਾਏ 127ਵੇਂ ਜਨਮ ਦਿਨ ਸਮਾਰੋਹ ਮੌਕੇ ਹਾਜ਼ਰ ਸੰਗਤਾਂ

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਰੋਮ ਵਿਖੇ ਬਾਬਾ ਸਾਹਿਬ ਡਾ:ਅੰਬੇਡਕਰ ਸਾਹਿਬ ਜੀ ਦੇ ਮਨਾਏ 127ਵੇਂ ਜਨਮ ਦਿਨ ਸਮਾਰੋਹ ਮੌਕੇ ਹਾਜ਼ਰ ਸੰਗਤਾਂ

ਰੋਮ (ਇਟਲੀ) 5 ਮਈ (ਕੈਂਥ) – ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਰੋਮ ਵਿਖੇ ਭਾਰਤੀ ਨਾਰੀ ਦੇ ਮੁੱਕਤੀ ਦਾਤਾ ,ਭਾਰਤੀ ਸੰਵਿਧਾਨ ਦੇ ਪਿਤਾਮਾ ਤੇ ਦਲਿਤ ਸਮਾਜ ਦੇ ਮਸੀਹਾ ਭਾਰਤ ਰਤਨ ਡਾ:ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ 127ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ ਜਿਸ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਉਚਾਰਣ ਕੀਤੀ ਬਾਣੀ ਸ਼੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪੰਰਤ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਗੁਰੂਘਰ ਦੇ ਕੀਰਤਨੀ ਜੱਥੇ ਬਾਬਾ ਕੁਲਦੀਪ ਸਿੰਘ ਬਸੇæਸਰਪੁਰ ਵਾਲਿਆਂ ਨੇ ਇਲਾਹੀ ਬਾਣੀ ਦੇ ਮਨੋਹਰ ਕੀਰਤਨ ਨਾਲ ਦਰਬਾਰ ਵਿੱਚ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ।ਇਸ ਜਨਮ ਦਿਵਸ ਸਮਾਰੋਹ ਵਿੱਚ ਉਚੇਚੇ ਤੌਰ ਤੇ ਪਹੁੱਚੇ ਪ੍ਰਸਿੱਧ ਮਿਸ਼ਨਰੀ ਪ੍ਰਚਾਰਕ ਸ਼੍ਰੀ ਅਸੋæਕ ਕੁਮਾਰ ਭੁੱਲਰ ਤੇ ਸੁਖਵਿੰਦਰ ਭਰੋ ਮਜ਼ਾਰਾ ਨੇ ਸਾਂਝੈ ਤੌਰ ਤੇ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦੀ ਬਦੌਲਤ ਹੀ ਭਾਰਤ ਦੇ ਉਸ ਸਮਾਜ ਨੂੰ ਸਮਾਨਤਾ ਦੇ ਹੱਕ ਮਿਲੇ ਜਿਸ ਸਮਾਜ ਨੂੰ ਹਜ਼ਾਰਾਂ ਸਾਲਾਂ ਤੋਂ ਮਨੂੰਵਾਦੀ ਮੌਕੇ ਦੇ ਹਾਕਮਾਂ ਤੇ ਸਾਸ਼ਕਾਂ ਨੇ ਲੁੱਟਿਆ ਅਤੇ ਕੁੱਟਿਆ।ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਨੇ ਦਲਿਤ ਸਮਾਜ ਲਈ ਜੋ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਦਲਿਤ ਸਮਾਜ ਦੇ ਪੜ੍ਹੇ -ਲਿਖੇ ਲੋਕਾਂ ਨੇ ਬਹੁਤ ਘੱਟ ਸਮਝਿਆ ਜਿਸ ਕਾਰਨ ਹੁਣ ਤੱਕ ਬਾਬਾ ਸਾਹਿਬ ਜੀ ਦਾ ਮਿਸ਼ਨ ਅਧੂਰਾ ਹੈ।ਲੋੜ ਹੈ ਅੱਜ ਸਮੁੱਚੇ ਦਲਿਤ ਸਮਾਜ ਨੂੰ ਬਾਬਾ ਸਾਹਿਬ ਦੀ ਸੋਚ ਨੂੰ ਸਮਝਕੇ ਉਹਨਾਂ ਦੇ ਮਿਸ਼ਨ ਉਪੱਰ ਡੱਟਵਾਂ ਪਹਿਰਾ ਦੇਣ ਦੀ ਤੱਦ ਹੀ ਉਹਨਾਂ ਦਾ ਮਿਸ਼ਨ ਪੂਰਾ ਹੋ ਸਕੇਗਾ।ਇਸ ਮੌਕੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੈ ਪਾਲ ਸੰਧੂ,ਅਮਰਜੀਤ ਰੱਲ,ਮਹਿੰਦਰ ਪਾਲ ਬੱਧਣ,ਜਸਵਿੰਦਰ ਬੰਗੜ,ਰੇਸ਼ਮ ਸਿੰਘ,ਦਵਿੰਦਰ ਬਾਬਾ,ਹਰਮੱਲ ਹੈਪੀ,ਮੁਲੱਖ ਰਾਜ ਜਸੱਲ,ਨਰੈਣ ਦਾਸ ਰੱਤੂ,ਸਰਲੋਚਨ ਦਾਸ ਅਤੇ ਹੋਰ ਪ੍ਰਮੁੱਖ ਸੇਵਾਦਾਰਾਂ ਨੇ ਵੀ ਭਰੀ।ਇਸ ਜਨਮ ਦਿਨ ਸਮਾਰੋਹ ਮੌਕੇ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੇ ਕੇਕ ਸੇਵਾ ਦਲਜੀਤ ਕੁਮਾਰ ਵੱਲੋਂ ਕੀਤੀ ਗਈ ਅਤੇ ਚਾਹ ਦੇ ਲੰਗਰ ਦੀ ਪ੍ਰੇਮ ਲਾਲ ਕਰਨਾਣਾ ਵੱਲੋਂ ਕੀਤੀ ਗਈ।ਜੈਪਾਲ ਸੰਧੂ ਨੇ ਇਸ ਮੌਕੇ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀ ਦਰਬਾਰ ਵਿੱਚ ਹਾਜ਼ਰ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭ ਦਾ ਵਿਸੇæਸ ਧੰਨਵਾਦ ਕਰਦੇ ਹਨ  ਜਿਹੜੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਇਸ ਸਮਾਗਮ ਵਿੱਚ ਪਹੁੱਚੇ।ਇਸ ਜਨਮ ਦਿਨ ਸਮਾਰੋਹ ਮੌਕੇ ਪਤਵੰਤੇ ਸੱਜਣਾਂ ਦਾ ਪ੍ਰਬੰਧਕਾਂ ਵੱਲੋਂ ਵਿਸੇæਸ ਸਨਮਾਨ ਵੀ ਕੀਤਾ ਗਿਆ।