wind_cyc_super_india_marzo2017_ing_728x90

ਲੜਕੀ ਦੇ ਸਰੀਰਕ ਸੋਸ਼ਣ ਦੇ ਦੋਸ਼ ਹੇਠ ਭਾਰਤੀ ਗ੍ਰਿਫ਼ਤਾਰ

circeoਲਾਤੀਨਾ (ਇਟਲੀ) 11 ਅਗਸਤ (ਪੰਜਾਬ ਐਕਸਪ੍ਰੈੱਸ) – ਸਨ ਫੇਲੀਚੇ ਚੇਰਚੇਓ ਵਿਖੇ ਰਾਤ ਦੇ ਸਮੇਂ ਆਪਣੀ ਇਕ ਦੋਸਤ ਨਾਲ ਸੈਰ ਕਰ ਰਹੀ ਇਕ 18 ਸਾਲਾ ਲੜਕੀ ਨੂੰ ਇਕ ਇੰਡੀਅਨ ਵਿਅਕਤੀ ਨੇ ਰੋਕਿਆ। ਭਾਰਤੀ ਵਿਅਕਤੀ ਨੇ ਲੜਕੀ ਦੇ ਨਿੱਜੀ ਅੰਗਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਤੋਂ ਬਾਅਦ ਉਸ ਲੜਕੀ ਨੂੰ ਘਸੀਟ ਕੇ ਸਮੁੰਦਰ ਵੱਲ ਲੈ ਜਾਣ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਸਖਤੀ ਨਾਲ ਇਸਦਾ ਵਿਰੋਧ ਕੀਤਾ ਅਤੇ ਪੂਰੀ ਤਾਕਤ ਨਾਲ ਆਪਣੇ ਆਪ ਨੂੰ ਦੋਸ਼ੀ ਵਿਅਕਤੀ ਦੀ ਪਕੜ ਵਿਚੋਂ ਛੁਡਾ ਲਿਆ ਅਤੇ ਭੱਜਣ ਵਿਚ ਕਾਮਯਾਬ ਰਹੀ।
ਆਪਣੇ ਆਪ ਨੂੰ ਭਾਰਤੀ ਤੋਂ ਛੁਡਾਉਣ ਤੋਂ ਬਾਅਦ ਲੜਕੀ ਨੇ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ। ਸੂਚਨਾ ਮਿਲਣ ‘ਤੇ ਪੁਲਿਸ ਨੇ ਕਾਰਵਾਈ ਕਰਦਿਆਂ ਇਲਾਕੇ ਵਿਚ ਅਲਾਰਮ ਐਲਰਟ ਕਰਨ ਉਪਰੰਤ 28 ਸਾਲਾ ਦੋਸ਼ੀ ਭਾਰਤੀ ਨੂੰ ਕਾਬੂ ਕਰ ਲਿਆ। ਇਹ ਹਾਦਸਾ ਕੱਲ੍ਹ ਰਾਤ 2:30 ਵਜੇ ਦੇ ਕਰੀਬ ਵਾਪਰਿਆ। ਪੁਲਿਸ ਵੱਲੋਂ ਕਾਬੂ ਕੀਤਾ ਗਿਆ ਸਨ ਫੇਲੀਚੇ ਚੇਰਚੇਓ ਦਾ ਰਹਿਣ ਵਾਲਾ ਉਪਰੋਕਤ ਭਾਰਤੀ ਪਹਿਲਾਂ ਵੀ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਿਲ ਦੱਸਿਆ ਜਾ ਰਿਹਾ ਹੈ।
ਸਥਾਨਕ ਪੁਲਿਸ ਨੇ ਇਸ ਦੋਸ਼ੀ ਭਾਰਤੀ ਨੂੰ ਬਲਾਤਕਾਰ ਦੇ ਇਰਾਦੇ ਨਾਲ ਨੌਜਵਾਨ ਲੜਕੀ ਦੇ ਨਿੱਜੀ ਅੰਗਾਂ ਨਾਲ ਜਬਰਦਸਤੀ ਛੇੜਛਾੜ, ਸਰੀਰਕ ਹਿੰਸਾ ਜਿਹੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਉਪਰੋਕਤ ਭਾਰਤੀ ਲਾਤੀਨਾ ਦੀ ਜੇਲ੍ਹ ਵਿਚ ਪੁਲਿਸ ਹਿਰਾਸਤ ਵਿਚ ਹੈ। ਜਿਸ ਸਬੰਧੀ ਅਗਲੀ ਕਾਰਵਾਈ ਅਦਾਲਤ ਦੇ ਫੈਸਲੇ ਤੋਂ ਬਾਅਦ ਕੀਤੀ ਜਾਵੇਗੀ।