ਵਿਚੈਂਸਾ ਵਿਖੇ ਮਨਾਇਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ-ਜੋਤ ਸਮਾਏ ਦਿਵਸ

        *ਸੰਤ ਨਿਰੰਜਣ ਦਾਸ ਮੁੱਖੀ ਡੇਰਾ ਸੱਚਖੰਡ ਬੱਲਾਂ ਵਾਲਿਆਂ ਨੇ ਕੀਤੀ ਉਚੇਚੇ ਤੌਰ ਤੇ ਭਾਰਤ ਤੋਂ ਸ਼ਿਰਕਤ*

 

vicenzavicenza1ਰੋਮ ਇਟਲੀ(ਕੈਂਥ)ਇਟਲੀ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ “ਬੇਗਮਪੁਰਾ ਸ਼ਹਿਰ ਕੋ ਨਾਉ”ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ ਮਜੋਰੇ(ਵਿਚੈਂਸਾ)ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ-ਜੋਤ ਸਮਾਏ ਦਿਵਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ ।ਇਸ ਮੌਕੇ ਆਰੰਭੇ ਸ਼੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪੰਰਤ ਸਜੇ ਕੀਰਤਨ ਦਰਬਾਰ ਵਿੱਚ ਗਿਆਨੀ ਨਰਿੰਦਰ ਸਿੰਘ ਯੂ,ਕੇ ਵਾਲਿਆਂ ਨੇ ਸੰਗਤਾਂ ਨੂੰ ਸਤਿਗੁਰੂ ਜੀ ਦੀ ਰਚਿਤ ਬਾਣੀ “ਅੰਮ੍ਰਿਤਬਾਣੀ”ਨੂੰ ਆਪ ਪੜ੍ਹਨ ਅਤੇ ਸਮਝਣ ਉਪੱਰ ਜੋæਰ ਦਿੱਤਾ ਅਤੇ ਕਿਹਾ ਕਿ ਬਾਣੀ ਕੰਠ ਕਰਨ ਨਾਲ ਗਿਆਨ ਵਿੱਚ ਵਾਧਾ ਹੁੰਦਾ ਹੈ।ਇਸ ਮੌਕੇ ਗੁਰੂ ਜੀ ਦੀ ਇਲਾਹੀ ਬਾਣੀ ਦਾ ਮਨੋਹਰ ਕੀਰਤਨ ਵੀ ਕੀਤਾ।ਇਸ ਜੋਤੀ-ਜੋਤ ਸਮਾਗਮ ਮੌਕੇ ਭਾਰਤ ਦੀ ਧਰਤੀ ਤੋਂ ਮਿਸ਼ਨ ਦੇ ਮਹਾਨ ਸੰਤ ਨਰਿੰਜਣ ਦਾਸ ਜੀ ਮੁੱਖੀ ਡੇਰਾ ਸੱਚਖੰਡ ਬੱਲਾਂ(ਜਲੰਧਰ)ਦੀ ਆਮਦ ਨੇ ਦੋ ਰੋਜ਼ਾ ਵਿਸ਼ਾਲ ਸੰਤ ਸਮਾਗਮ ਦਾ ਰੂਪ ਧਾਰਨ ਕਰ ਲਿਆ ਜਿਸ ਵਿੱਚ ਇਲਾਕੇ ਭਰ ਤੋਂ ਸੰਗਤਾਂ ਕਾਫ਼ਲਿਆਂ ਦੇ ਰੂਪ ਵਿੱਚ ਸੰਤਾਂ ਦੇ ਦਰਸ਼ਨ ਦੀਦਾਰ ਕਰਨ ਪਹੁੱਚਿਆਂ ।ਦੋ ਰੋਜ਼ਾ ਹੋਏ ਇਸ ਸਮਾਗਮ ਮੌਕੇ ਨਿਰੰਤਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾਂ ਦਾ ਗੁਣਗਾਨ ਹੁੰਦਾ ਰਿਹਾ ਜਿਸ ਦਾ ਸਮੂੰਹ ਸੰਗਤਾਂ ਵੱਲੋਂ ਭਰਪੂਰ ਲਾਹਾ ਲਿਆ ਗਿਆ।ਇਸ ਸਮਾਗਮ ਦੇ ਦੀਵਾਨਾਂ ਤੋਂ ਬਰੈਨਦੋਲੇ ਵਾਲੀਆਂ ਬੀਬੀਆਂ ਦੇ ਜੱਥੇ ਨੇ ਗੁਰੂ ਜੀ ਦੀ ਅਲੌਕਿਕ ਬਾਣੀ ਦਾ ਰੂਹਾਨੀ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।ਉਪੰਰਤ ਕੁਲਜਿੰਦਰ ਬੱਬਲੂ ਸਟੇਜ ਸਕੱਤਰ ਨੇ ਵੀ ਸਤਿਗੁਰਾਂ ਦੀ ਬਾਣੀ ਦੇ ਸ਼ਬਦ ਦੀ ਵਿਆਖਿਆ ਸੰਗਤਾਂ ਨੂੰ ਸਰਵਣ ਕਰਵਾਈ।ਜਸਵੀਰ ਬੱਬੂ ਪ੍ਰਧਾਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ ਮਜੋਰੇ(ਵਿਚੈਂਸਾ)ਨੇ ਸੰਤ ਨਿਰੰਜਣ ਦਾਸ ਜੀ ਹੁਰਾਂ ਦਾ ਸੰਗਤਾਂ ਨੂੰ ਦਰਸ਼ਨ ਦੀਦਾਰ ਦੇਣ ਲਈ ਉਚੇਚੇ ਤੌਰ ਤੇ ਵਿਸੇæਸ ਧੰਨਵਾਦ ਕੀਤਾ।ਪ੍ਰੈੱਸ ਨੂੰ ਇਹ ਜਾਣਕਾਰੀ ਅਜਮੇਰ ਕਲੇਰ ਪ੍ਰੈੱਸ ਸਕੱਤਰ ਨੇ ਦਿੱਤੀ।