Advertisement
Advertisement

ਵਿਲੇਤਰੀ ‘ਚ ਹੋਣ ਵਾਲਾ ਨਗਰ ਕੀਰਤਨ ਮੁਲਤਵੀ

3 ਦਸੰਰ ਨੂੰ ਮਨਾਇਆ ਜਾਵੇਗਾ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ 

guruਵਿਲੇਤਰੀ (ਇਟਲੀ) 30 ਨਵੰਬਰ (ਸਾਬੀ ਚੀਨੀਆਂ) – ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 548 ਵੇਂ ਅਵਤਾਰ ਦਿਹਾੜੇ ਦੀਆਂ ਖੁਸ਼ੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਸ੍ਰੀ ਗੁਰੂ ਰਵਿਦਾਸ ਦਰਬਾਰ ਵਿæਲੇਤਰੀ ਦੀਆਂ ਸੰਗਤਾਂ ਵੱਲੋਂ 3 ਦਸੰਬਰ ਐਤਵਾਰ ਨੂੰ ਕਰਵਾਇਆ ਜਾਣ ਵਾਲਾ ਨਗਰ ਕੀਰਤਨ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਮੌਕੇ ਵਿਲੇਤਰੀ ਦੀਆਂ ਸੰਗਤਾਂ ਵੱਲੋਂ ਪਹਿਲੀ ਵਾਰ ਨਗਰ ਕੀਰਤਨ ਸਜਾਉਣ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆ ਸਨ, ਪਰ ਕੁਝ ਤਕਨੀਕੀ ਕਾਰਨਾਂ ਕਰ ਕੇ ਅਜਿਹਾ ਨਹੀਂ ਹੋ ਸਕਿਆ। ਸੰਗਤਾਂ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਹਾੜਾ 3 ਦਸੰਬਰ ਐਤਵਾਰ ਨੂੰ ਹੀ ਮਨਾਉਣਾ ਕੀਤਾ ਗਿਆ ਹੈ। ਜਿਸ ਨੂੰ ਸ੍ਰੀ ਰਵਿਦਾਸ ਦਰਬਾਰ ਵਿਲੇਤਰੀ ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਸਜਾਏ ਜਾ ਰਹੇ ਦੀਵਾਨਾਂ ਵਿਚ ਪੁੱਜ ਰਹੇ ਜਥੇ ਹਾਜਰੀਆਂ ਭਰਨਗੇ।