ਵੇਰੋਨਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਗਏ

ਲੇਗਾ ਨਾੱਰਦ ਪਾਰਟੀ ਦੇ ਮੈਂਬਰਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ

veronaਮਿਲਾਨ (ਇਟਲੀ) 9 ਜਨਵਰੀ (ਬਲਵਿੰਦਰ ਸਿੰਘ ਢਿੱਲੋਂ) – ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸਨਬੋਨੀਫਾਚੋ (ਵੇਰੋਨਾ) ਵਿਖੇ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਤਿਕਾਰ ਯੋਗ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਗਏ। ਹਰਜੀਤ ਸਿੰਘ ਜੀਤਪਾਲ ਦੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਅਤੇ ਗੁਰੂ ਕੇ ਲੰਗਰ ਦੀ ਸੇਵਾ ਕਰਵਾਈ ਗਈ। ਇਟਲੀ ਦੀ ਲੇਗਾ ਨਾੱਰਦ ਪਾਰਟੀ ਦੇ ਮੈਂਬਰਾਂ ਪਾਓਲੋ ਪਾਤਰਨੋਸਤਰ ਸੈਕਟਰੀ ਜਿਲ੍ਹਾ ਵੇਰੋਨਾ ਲੇਗਾ ਨਾੱਰਦ, ਰੋਬੈਰਤੋ ਤੂਰੀ ਸਿੰਦਾਕੋ ਦੀ ਰੋਨਕਾ, ਦਾਵੀਦੇ ਕਰੇਆਸੀ ਕੌਂਸੇਲੇਆਰੇ ਕਮੂਨਾਲੇ ਸੰਨਯੋਵਾਨੀ ਇਲਾਰੀਉਨੇ, ਐਰਕੋਲੇ ਸਤੋਰਤੀ ਦੀਰੈਜੈਂਤੀ ਲੇਗਾ ਨਾੱਰਦ ਸੰਨਯੋਵਾਨੀ ਇਲਾਰੀਉਨੇ, ਅਲੇਗਰੀ ਪਾਓਲੋ ਦੀਰੈਜੈਂਤੀ ਲੇਗਾ ਨਾੱਰਦ ਸੰਨਯੋਵਾਨੀ ਇਲਾਰੀਉਨੇ, ਕਲਾਉਦੀਉ ਸਰਤੋਰੀ ਦੀਰੈਜਂਤੀ ਲੇਗਾ ਨਾੱਰਦ ਸੰਨਯੋਵਾਨੀ ਇਲਾਰੀਉਨੇ ਨੇ ਵਿਸ਼ੇਸ਼ ਤੋਰ ‘ਤੇ ਸ਼ਿਰਕਤ ਕੀਤੀ। ਜਿਨ੍ਹਾਂ ਦਾ ਸੰਤੋਖ ਸਿੰਘ ਲਾਲੀ, ਹਰਜੀਤ ਸਿੰਘ ਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਪਰਮਜੀਤ ਸਿੰਘ ਦੇ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਰਸਭਿੰਨੇ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ। ਇਸ ਮੌਕੇ ਭਾਰਤੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸੰਨਬੋਨੀਫਾਚੋ ਵਿਖੇ ਸ਼ਿਰਕਤ ਕੀਤੀ।