ਵੈਨਿਸ : ਬੀਚ ‘ਤੇ ਨਾਬਾਲਗਾ ਨਾਲ ਵਿਦੇਸ਼ੀ ਨੇ ਕੀਤਾ ਬਲਾਤਕਾਰ

rapeਵੈਨਿਸ (ਇਟਲੀ) 24 ਅਗਸਤ (ਪੰਜਾਬ ਐਕਸਪ੍ਰੈੱਸ) – ਵੈਨਿਸ ਦੇ ਨੇੜੇ ਜੇਸੋਲੋ ਵਿਖੇ ਇਕ ਬੀਚ ‘ਤੇ 15 ਸਾਲ ਦੀ ਇਕ ਲੜਕੀ ਨਾਲ ਜਿਸਮਾਨੀ ਸੋਸ਼ਣ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵਧੇਰੇ ਜਾਣਕਾਰੀ ਅਨੁਸਾਰ ਨਾਬਾਲਗਾ ਨਾਲ ਬਲਾਤਕਾਰ ਕਰਨ ਦੀ ਇਹ ਘਿਨਾਉਣੀ ਹਰਕਤ ਇਕ ਵਿਦੇਸ਼ੀ ਵੱਲੋਂ ਕੀਤੀ ਗਈ ਹੈ। ਪੀੜ੍ਹਤ ਨਾਬਾਲਗ ਲੜਕੀ ਦੇ ਪਰਿਵਾਰ ਨੇ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ। ਅਦਾਲਤ ਨੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਇਸ ਸਬੰਧੀ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ। ਜੇਸੋਲੋ ਦੇ ਮੇਅਰ ਵਾਲੇਰੀਓ ਜ਼ੋਗੀਆ ਨੇ ਇਸ ਘਟਨਾ ਸਬੰਧੀ ਰੋਸ ਜਾਹਿਰ ਕਰਦਿਆਂ ਜਲਦ ਇਸ ਘਟਨਾ ਦੇ ਦੋਸ਼ੀ ਨੂੰ ਸਜਾ ਦਿਵਾਉਣ ‘ਤੇ ਜੋਰ ਦਿੱਤਾ।