ਸ਼ਹੀਦ ਊਧਮ ਸਿੰਘ ਤੇ ਕਰਤਾਰ ਸਿੰਘ ਸਰਾਭਾ ਕਲੱਬਾਂ ਦੀ ਇਕਾਗਰਤਾ ਹੋਈ

ਦੇਸ਼ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਭੁੱਲਿਆ ਨਹੀਂ ਜਾ ਸਕਦਾ – ਮਨਜੀਤ ਸਿੰਘ 

u-clubਮਿਲਾਨ (ਇਟਲੀ) 17 ਜੁਲਾਈ (ਸਾਬੀ ਚੀਨੀਆਂ) – ਦੇਸ਼ ਦੀ ਅਜਾਦੀ ਲਈ ਕੁਰਬਾਨੀਆਂ ਦੇਣ ਵਾਲੇ ਸੂਰਬੀਰ ਜੋਧਿਆਂ ਦੀਆਂ ਕੁਰਬਾਨੀਆਂ ਨੂੰ ਦੇਸ਼ ਵਾਸੀ ਕਦੇ ਨਹੀਂ ਭੁੱਲ ਸਕਦੇ, ਸਗੋਂ ਉਨ੍ਹਾਂ ਦੁਆਰਾ ਦੇਸ਼ ਖਾਤਿਰ ਦਿੱਤੀਆਂ ਕੁਰਬਾਨੀਆਂ ਨੌਜਵਾਨਾਂ ਅੰਦਰ ਸ਼ਹਾਦਤ ਦਾ ਜਜਬਾ ਪੈਦਾ ਕਰਦੀਆਂ ਸਾਨੂੰ ਬੁਰਾਈ ਖਿਲਾਫ ਲੜਨ ਤੇ ਖੜ੍ਹਨ ਦੀ ਪ੍ਰੇਰਨਾ ਦਿੰਦੀਆਂ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਰੋਮ ਦੇ ਪ੍ਰਧਾਨ ਮਨਜੀਤ ਸਿੰਘ ਰੋਮ, ਜੁਗਰਾਜ ਸਿੰਘ ਤੇ ਸ੍ਰੀ ਗੁਰਵਿੰਦਰ ਕੁਮਾਰ ਬਿੱਟੂ ਨੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਤੇ ਕਰਤਾਰ ਸਿੰਘ ਸਰਾਭਾ ਕਲੱਬਾਂ ਦੁਆਰਾ ਸਾਂਝੇ ਤੌਰ ‘ਤੇ ਕਰਵਾਈ ਇਕਾਗਰਤਾ ‘ਚ ਬੋਲਦੇ ਹੋਏ ਕੀਤਾ।
ਇਸ ਮੌਕੇ ਵੱਖ ਵੱਖ ਮੁੱਦਿਆ ‘ਤੇ ਵਿਚਾਰਾਂ ਤੋਂ ਇਲਾਵਾ ਫੈਸਲਾ ਲਿਆ ਗਿਆ ਕਿ ਦੇਸ਼ ਦੇ ਮਹਾਨ ਸ਼ਹੀਦ ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਹਾੜਾ ਜੰਗੀ ਪੱਧਰ ‘ਤੇ ਮਨਾਇਆ ਜਾਵੇਗਾ, ਜਿਸਦੀ ਸਾਰੀ ਰੂਪ ਰੇਖਾ ਤਿਆਰ ਕਰ ਕੇ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਮੌਕੇ ਸੁਖਜਿੰਦਰ ਸਿੰਘ ਕਾਲਰੂ, ਬਲਬੀਰ ਸਿੰਘ ਲੱਲ, ਜੁਪਿੰਦਰ ਸਿੰਘ ਜੋਗਾ, ਇੰਦਰਪ੍ਰੀਤ ਸਿੰਘ ਝਿੱਕਾ, ਗੁਰਮਨਦੀਪ ਪੰਨੂ, ਜੀਵਨ ਸਿੰਘ, ਗੁਰਜੀਤ ਸਿੰਘ ਭਾਊ, ਰਾਣਾ ਚੰਦੀ ਮਨਜੀਤ ਸਿੰਘ ਨਾਜਰ, ਹਰਵਿੰਦਰ ਸਿੰਘ ਤੇ ਦਵਿੰਦਰ ਸਿੰਘ ਵੀ ਉਚੇਚੇ ਤੌਰ ‘ਤੇ ਮੌਜੂਦ ਸਨ।