ਸ਼ਹੀਦ ਭਗਤ ਸਿੰਘ ਨਗਰ ਦੇ ਨੌਜਵਾਨ ਗੋਪੀ ਦੀ ਇਟਲੀ ਸੜਕ ਹਾਦਸੇ ਦੌਰਾਨ ਮੌਤ

ਮ੍ਰਿਤਕ ਗੁਰਪ੍ਰੀਤ ਸਿੰਘ ਗੋਪੀ ਦੀ ਇੱਕ ਪੁਰਾਣੀ ਤਸਵੀਰ

ਮ੍ਰਿਤਕ ਗੁਰਪ੍ਰੀਤ ਸਿੰਘ ਗੋਪੀ ਦੀ ਇੱਕ ਪੁਰਾਣੀ ਤਸਵੀਰ

ਰੋਮ ਇਟਲੀ(ਕੈਂਥ) ਜ਼ਿਲ੍ਹਾ  ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਭੀਣ ਦੇ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ (23)ਦੀ ਇਟਲੀ ਦੇ ਤਰਵੀਜੋ ਸ਼ਹਿਰ ਨੇੜੇ ਇੱਕ ਸੜਕ ਹਾਦਸੇ ਵਿੱਚ ਦੁਖਦਾਇਕ ਮੌਤ ਹੋ ਜਾਣ ਦਾ ਸਮਾਚਾਰ ਹੈ।ਮਿਲੀ ਜਾਣਕਾਰੀ ਅਨੁਸਾਰ ਪਿੰਡ ਭੀਣ ਦਾ ਗੁਰਪ੍ਰੀਤ ਸਿੰਘ ਗੋਪੀ ਕਰੀਬ 6 ਮਹੀਨੇ ਪਹਿਲਾਂ ਹੀ 9 ਮਹੀਨੇ ਵਾਲੇ ਪੇਪਰਾਂ ਉਪੱਰ ਇਟਲੀ ਕੰਮ ਕਰਨ ਆਇਆ ਸੀ।ਘਰ ਦੀ ਗਰੀਬੀ ਦੂਰ ਕਰਨ ਅਤੇ ਸੁਨਿਹਰੀ ਭੱਵਿਖ ਦੇ ਸੁਪਨੇ ਸਜਾਈ ਇਟਲੀ ਆਏ ਗੋਪੀ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਇਟਲੀ ਵਿੱਚ ਉਸ ਦੀ ਜਿੰਦਗੀ ਸੁਹਾਨੀ ਨਹੀਂ ਸਗੋਂ ਵਿਰਾਨੀ ਹੋ ਜਾਵੇਗੀ।9 ਮਹੀਨੇ ਵਾਲੇ ਪੇਪਰਾਂ ਉਪੱਰ ਇਟਲੀ ਕੰਮ ਕਰਨ ਵਾਲੇ ਗੋਪੀ ਨੂੰ ਬੀਤੇ ਦਿਨੀ ਉਸ ਵੇਲੇ ਇੱਕ ਕਾਰ ਨੇ ਬਹੁਤ ਹੀ ਤੇਜ ਰਫ਼ਤਾਰੀ ਵਿੱਚ ਟੱਕਰ ਮਾਰ ਦਿੱਤੀ ਜਦੋਂ ਉਹ ਸੜਕ ਤੋਂ ਕਾਫ਼ੀ ਹੱਟਕੇ ਕੱਚੇ ਰਸਤੇ ਉਪੱਰ ਖ੍ਹੜਾ ਸੀ ।ਸੜਕ ਉਪੱਰ ਲਹੂ-ਲੁਹਾਣ ਹੋਏ ਗੋਪੀ ਨੂੰ ਬੇਸ਼ੱਕ ਐਂਬੂਲਸ ਨੇ ਤੁਰੰਤ ਮੁੱਢਲੀ ਸਹਾਇਤਾ ਦਿੰਦਿਆਂ ਹਸਤਪਤਾਲ ਪਹੁੰਚਾ ਦਿੱਤਾ ਪਰ ਕੋਈ ਵੀ ਮਸ਼ੀਨ ਤੇ ਡਾਕਟਰ ਗੋਪੀ ਦੇ ਸਾਹਾਂ ਦੀ ਟੁੱਟਦੀ ਜਾ ਰਹੀ ਡੋਰ ਨਹੀਂ ਰੋਕ ਸਕੇ ਤੇ ਆਖ਼ਿਰ ਉਹ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।ਪੁਲਸ ਨੇ ਘਟਨਾ ਦੇ ਮੁੱਖ ਕਸੂਰਵਾਰ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮ੍ਰਿਤਕ ਗੋਪੀ ਦੀ ਲਾਸ਼ ਨੂੰ ਭਾਰਤ ਭੇਜ ਦਿੱਤਾ ਹੈ।ਇਸ ਬਹੁਤ ਹੀ ਦੁੱਖਦਾਇਕ ਘਟਨਾ ਉਪੱਰ ਇਟਲੀ ਦੇ ਸਮਾਜ ਸੇਵਕ ਉਂਕਾਰ ਸਿੰਘ ਕਾਹਮਾ,ਮਨਜੀਤ ਸਿੰਘ ਪ੍ਰੀਤ,ਜਸਵੀਰ ਰਾਮ ਬਿੱਲਾ,ਗਿਆਨੀ ਮਨਜੀਤ ਸਿੰਘ ਭੀਣ ਆਦਿ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਅਤੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।