ਸ਼ਹੀਦ ਸੰਤ ਰਾਮਾਨੰਦ ਜੀ ਦੀ ਦੀ ਸ਼ਹਾਦਤ ਰਵਿਦਾਸੀਆ ਸਮਾਜ ਲਈ ਇੱਕ ਮਿਸਾਲ :-ਜੈ ਪਾਲ ਸੰਧੂ

ਰੋਮ ਵਿਖੇ ਮਨਾਇਆ ਸ਼ਹੀਦ ਸੰਤ ਰਾਮਾਨੰਦ ਜੀ ਦਾ 9ਵਾਂ ਸ਼ਹੀਦੀ ਸਮਾਗਮ

jsਰੋਮ (ਇਟਲੀ) (ਕੈਂਥ) – ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਰੋਮ ਵਿਖੇ ਰਵਿਦਾਸੀਆ ਕੌਮ ਦੇ ਮਸੀਹਾ,ਮਹਾਨ ਵਿਦਵਾਨ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੇ 9ਵੇਂ ਸਹਾਦਤ ਦਿਵਸ ਨੂੰ ਸਮਰਪਿਤ ਵਿਸੇæਸ ਸ਼ਹੀਦੀ ਸਮਾਗਮ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਆਰੰਭੇ ਸ਼੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪੰਰਤ ਵਿਸ਼ਾਲ ਧਾਰਮਿਕ ਦੀਵਾਨ ਸਜਾਇਆ ਗਿਆ ਜਿਸ ਦੀ ਸ਼ੁਰੂਆਤ ਗੁਰੂਘਰ ਦੇ ਕੀਰਤਨੀ ਜੱਥੇ ਗਿਆਨੀ ਕੁਲਦੀਪ ਸਿੰਘ ਬਸੇæਸਰਪੁਰ ਵਾਲਿਆਂ ਨੇ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਕੀਤੀ ਅਤੇ ਸ਼ਹੀਦ ਸੰਤ ਰਾਮਾਨੰਦ ਜੀ ਨੂੰ ਸ਼ਰਧਾਂਜਲੀ ਦਿੱਤੀ।ਇਸ ਮੌਕੇ ਕਈ ਹੋਰ ਵੀ ਕੀਰਤਨੀ,ਕਵੀਸ਼ਰ ਤੇ ਕਥਾ ਵਾਚਕਾਂ ਨੇ ਦਰਬਾਰ ਵਿੱਚ ਹਾਜ਼ਰੀ ਭਰੀ।ਇਸ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜੈ ਪਾਲ ਸੰਧੂ ਨੇ ਕਿਹਾ ਸ਼ਹੀਦ ਸੰਤ ਰਾਮਾਨੰਦ ਜੀ ਦੀ ਦੀ ਸ਼ਹਾਦਤ ਰਵਿਦਾਸੀਆ ਸਮਾਜ ਲਈ ਇੱਕ ਮਿਸਾਲ ਹੈ ਤੇ ਸਾਨੂੰ ਸਦਾ ਹੀ ਇਹ ਸ਼ਹਾਦਤ ਜਾਗਰੂਕ ਕਰਦੀ ਰਹੇਗੀ।।ਸੰਤਾਂ ਨੇ ਕੌਮ ਵਾਸਤੇ ਸ਼ਹਾਦਤ ਦਿੱਤੀ ਤੇ ਸਮੁੱਚੀਆਂ ਸੰਗਤਾਂ ਨੂੰ ਉਹਨਾਂ ਵੱਲੋਂ  ਦਰਸਾਏ ਮਾਗਰ ਉਪੱਰ ਚੱਲਣਾ ਚਾਹੀਦਾ ਹੈ।ਇਸ ਸ਼ਹੀਦੀ ਸਮਾਗਮ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਪ੍ਰਧਾਨ ਜੈ ਪਾਲ,ਮਹਿੰਦਰ ਪਾਲ ਬੱਧਣ,ਜਸਵਿੰਦਰ ਬੰਗੜ,ਅਮਰਜੀਤ ਰੱਲ,ਮੁੱਲਖ ਰਾਜ ਜੱਸਲ,ਰੇਸ਼ਮ ਸਿੰਘ,ਦਵਿੰਦਰ ਬਾਬਾ,ਹਰਮੱਲ ਹੈਪੀ,ਸਰਲੋਚਨ ਦਾਸ,ਤੇਰਨੀ,ਨਾਰਨੀ ਗੁਰੂਘਰ ਤੋਂ ਕਸ਼ਮੀਰ ਸਿੰਘ ਤੇ ਹੋਰ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ।ਗੁਰੂਘਰ ਆਈਆਂ ਸੰਗਤਾਂ ਲਈ ਜਿੱਥੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਉੱਥੇ ਗੁਰੂ ਦਾ ਲੰਗਰ ਵੀ ਅਤੁੱਟ ਵਰਤਿਆ।