Advertisement
Advertisement

ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਵੱਲੋਂ ਚੌਥਾ ਸਲਾਨਾ ਵਿਸ਼ਾਲ ਭਗਵਤੀ ਜਾਗਰਣ ਧੂਮ-ਧਾਮ ਨਾਲ ਕਰਵਾਇਆ

              ਇਟਲੀ ਭਰ ਤੋਂ ਸੰਗਤਾਂ ਨੇ ਕਾਫ਼ਲਿਆਂ ਦੇ ਰੂਪ ਵਿੱਚ ਕੀਤੀ ਸਮੂਲੀਅਤ
matamata1ਰੋਮ ਇਟਲੀ (ਕੈਂਥ) ਇਟਲੀ ਵਿੱਚ ਹਰ ਸਾਲ ਮਾਤਾ ਰਾਣੀ ਦੇ ਭਗਤਾਂ ਵੱਲੋਂ ਵਿਸ਼ਾਲ ਜਾਗਰਣ ਇਟਲੀ ਭਰ ਵਿੱਚ ਬਹੁਤ ਹੀ ਉਤਸਾਹ ਅਤੇ ਸ਼ਰਧਾ ਨਾਲ ਕਰਵਾਇਆ ਜਾਂਦਾ ਹੈ।ਇਸ ਵਾਰ ਵੀ ਇਲਾਕੇ ਦੇ ਚਰਚਿਤ ਮੰਦਿਰ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਤੇਰਾਚੀਨਾ ਵੱਲੋਂ ਚੌਥਾ ਸਲਾਨਾ ਵਿਸ਼ਾਲ ਭਗਵਤੀ ਜਾਗਰਣ ਬੋਰਗੋ ਹਰਮਾਦਾ ਵਿਖੇ ਧੂਮ-ਧਾਮ ਨਾਲ ਕਰਵਾਇਆ ਗਿਆ ਜਿਸ ਵਿੱਚ ਇਟਲੀ ਭਰ ਤੋਂ ਮਾਤਾ ਰਾਣੀ ਦੇ ਭਗਤਾਂ ਨੇ ਸਮੂਲੀਅਤ ਕੀਤੀ।ਜਾਗਰਣ ਵਾਲੇ ਦਿਨ ਪਹਿਲਾਂ ਸਭ ਸੰਗਤ ਵੱਲੋਂ ਸਮੂਹਕ ਤੌਰ ਹਵਨ ਕੀਤਾ ਗਿਆ ਉਪਰੰਤ ਦੁਰਗਾ ਮਹਾਮਾਈ ਦਾ ਵਿਸ਼ਾਲ ਦਰਬਾਰ ਸਜਾਇਆ ਜਿਸ ਵਿੱਚ ਇਟਲੀ ਦੀ ਪ੍ਰਸਿੱਧ ਭਜਨ ਮੰਡਲੀ ਹੈਪੀ ਵਿਚੈਂਸਾ ਅਤੇ ਧਰਮਿੰਦਰ ਤੇਰਾਚੀਨਾ ਨੇ ਭਗਤਵਤੀ ਮਾਂ ਦੀਆਂ ਭੇਂਟਾਂ ਨਾਲ ਸਾਰੇ ਦਰਬਾਰ ਨੂੰ ਭਗਤੀ ਰਸ ਵਿੱਚ ਝੂਮਣ ਲਾ ਦਿੱਤਾ।ਸਾਰਾ ਦਰਬਾਰ ਜੈ ਮਾਤਾ ਦੀ ਜੈ ਮਾਤਾ ਦੀ ਦੇ ਜੈਕਾਰਿਆ ਨਾਲ ਗੂੰਜ ਉੱਠਿਆ।ਸਾਰੀ ਰਾਤ ਚੱਲੇ ਇਸ ਵਿਸ਼ਾਲ ਭਗਵਤੀ ਜਾਗਰਣ ਉਪੰਰਤ ਸਵੇਰੇ 5 ਵਜੇ ਮਹਾਂ ਮਾਈ ਦੀ ਆਰਤੀ ਉਤਾਰੀ ਗਈ।ਮੰਦਿਰ ਦੇ ਪੁਜਾਰੀ ਪੰਡਤ ਪੁਨੀਤ ਸ਼ਰਮਾ ਅਤੇ ਸੰਗਤ ਵੱਲੋਂ ਮਹਾਂਮਾਈ ਦੇ ਜਾਗਰਣ ਦੀਆਂ ਸਭ ਰਸਮਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਨਿਭਾਈਆਂ ਗਈਆਂ।ਇਸ ਚੌਥੇ ਵਿਸ਼ਾਲ ਭਗਵਤੀ ਜਾਗਰਣ ਮੌਕੇ ਮੰਦਿਰ ਵਿੱਚ ਮਾਂ ਦਾ ਆਸ਼ੀਰਵਾਦ ਲੈਣ ਸਭ ਸੰਗਤਾਂ ਲਈ ਮਾਂ ਦਾ ਅਤੁੱਟ ਭੰਡਾਰਾ ਵਰਤਾਇਆ ਗਿਆ।ਇਸ ਭਗਵਤੀ ਜਾਗਰਣ ਵਿੱਚ ਭਾਰਤੀ ਅੰਬੈਂਸੀ ਰੋਮ ਦੇ ਉੱਚ ਅਧਿਕਾਰੀਆਂ ਵੀ ਹਾਜ਼ਰੀ ਭਰੀ।ਸਮਾਗਮ ਦੇ ਆਖਿਰ ਵਿੱਚ ਸਭ ਸੇਵਾਦਰਾਂ ਦਾ ਮੰਦਿਰ ਕਮੇਟੀ ਵੱਲੋਂ ਉਚੇਚੇ ਤੌਰ ਤੇ ਮਾਣ-ਸਨਮਾਨ ਵੀ ਕੀਤਾ ਗਿਆ।
mata2