Advertisement
Advertisement

ਸਤਿਗੁਰੂ ਰਵਿਦਾਸ ਮਹਾਰਾਜ ਦੀ ਰਚਨਾ ਨੂੰ ਅਮਲ ‘ਚ ਲਿਆ ਕੇ ਸੰਗਤ ਨੂੰ ਏਕਾ ਬਣਾਈ ਰੱਖਣਾ ਚਾਹੀਦਾ ਹੈ: – ਸੰਤ ਬੀਬੀ ਕ੍ਰਿਸ਼ਨਾ ਜੀ

ਵਿਚੈਂਸਾ ਵਿਖੇ ਸੰਤ ਸਮਾਗਮ ਕਰਵਾਇਆ ਗਿਆ

 

bibibibi1ਰੋਮ ਇਟਲੀ (ਕੈਂਥ) ਇਟਲੀ ਦੇ ਸ਼ਹਿਰ ਵਿਚੈਂਸਾ ਵਿੱਚ ਪੈਂਦੇ ਗੁਰੂ ਰਵਿਦਾਸ ਸਮਾਜ ਦੇ ਮਸ਼ਹੂਰ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟਂੈਂਪਲ ਵਿਚੈਂਸਾ ਵਿਖੇ ਰਵਿਦਾਸੀਅਆ ਧਰਮ ਨੂੰ ਸਮਰਪਿਤ ਵਿਸੇ æ ਸ ਸੰਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਰਵਿਦਾਸੀਆ ਧਰਮ ਦੇ ਮਹਾਨ ਪ੍ਰਚਾਰਕ 108 ਸੰਤ ਬੀਬੀ ਕ੍ਰਿਸ਼ਨਾ ਜੀ ਬੋਪਾਰਾਏ ਕਲਾਂ ਵਾਲੇ ਭਾਰਤ ਤੋਂ ਉਚੇਚੇ ਤੌਰ ਤੇ ਸਮੂਲੀਅਤ ਕਰਨ ਲਈ ਪਹੁੰਚੇ.ਸੰਤ ਬੀਬੀ ਕ੍ਰਿਸ਼ਨਾ ਜੀ ਨੇ ਇਸ ਵਿਸੇ æ ਸ ਸੰਤ ਸਮਾਗਮ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਮ ਜ ਪ੍ਰਤੀ ਕੀਤੀ ਘਾਲਣਾਵਾਂ, ਜੀਵਨ ਬਿਰਤਾਂਤ ਨੂੰ ਬਹੁਤ ਹੀ ਵਿਸਥਾਰਪੂਰਵਕ ਸੰਗਤਾਂ ਨੂੰ ਸਰਵਣ ਕਰਵਾਇਆ ਅਤੇ ਸੰਤ ਸਮਾਜ ਦੇ ਅਮਰ ਸ਼ਹੀਦ 108 ਸੰਤ ਰਾਮਾਨੰਦ ਜੀ ਦੀ ਸ਼ਹਾਦਤ ਤੋਂ ਬਆਦ ਜੌ ਸਮਾਜ ਨੂੰ ਅੰਮ੍ਰਿਤਬਾਣੀ ਗ੍ਰੰਥ ਦੀ ਬਖ਼ਸੀਸ ਹੋਈ ਉਸ ਤੋਂ ਸੇਧ ਲੈਕੇ ਜੀਵਨ ਸਫ਼ਲ ਬਣਾਉਣ ਲਈ ਉਪਦੇਸ਼ ਦਿੱਤਾ.ਸੰਤ ਬੀਬੀ ਕ੍ਰਿਸ਼ਨਾ ਜੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਰਚਨਾ ਤੋਂ ਉਚਾਰਿਆ ਸ਼ਬਦ “ਸਤਿ ਸੰਗਤ ਮਿਲ ਰਹੀਏ ਮਾਧੋ ਜੈਸੇ ਮਧੂਪ ਮਖੀਰਾ” ਨੂੰ ਅਮਲ Ḕ ਚ ਲਿਆ ਕੇ ਏਕਾ ਬਣਾਈ ਰੱਖਣ ਤੇ ਜ਼ੋਰ ਦਿੱਤਾ.ਇਸ ਵਿਸੇ æ ਸ ਸੰਤ ਸਮਾਗਮ ਵਿੱਚ ਬੁਲੰਦ ਅਤੇ ਦਮਦਾਰ ਅਵਾਜ਼ ਦੇ ਮਾਲਕ ਮਲਕੀਤ ਬਬੇਲੀ (ਜੋ ਕਿ ਭਾਰਤ ਤੋਂ ਸਮਾਗਮ ਵਿੱਚ ਹਾਜ਼ਰੀ ਲੁਆਉਣ ਲਈ ਵਿਸੇ æ ਸ ਤੌਰ ਤੇ ਆਏ) ਨੇ ਆਪਣੇ ਧਾਰਮਿਕ ਇਨਕਲਾਬੀ ਗੀਤਾਂ ਨਾਲ ਸੰਗਤਾਂ ਅੰਦਰ ਮਿਸ਼ਨ ਪ੍ਰਤੀ ਇੱਕ ਨਵਾਂ ਜੋਸ਼ ਭਰਿਆ ਜਿਸ ਨੂੰ ਦਰਬਾਰ ਵਿੱਚ ਹਾਜ਼ਰ ਸੰਗਤਾਂ ਨੇ ਇੱਕ-ਮਿਕ ਹੋ ਸੁਣਿਆ.ਇਸ ਵਿਸੇ æ ਸ ਸੰਤ ਸਮਾਗਮ ਨੂੰ ਸੰਬੋਧਿਤ ਕਰਦਿਆਂ ਸ਼੍ਰੀ ਜਸਬੀਰ ਬੱਬੂ ਪ੍ਰਧਾਨ ਸ਼੍ਰੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਟਂੈਂਪਲ ਵਿਚੈਂਸਾ ਨੇ ਜਿਹਾ ਕਿ ਸਭ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣ ਲਈ ਲਾਮਬੰਦ ਹੋਣਾ ਚਾਹੀਦਾ ਹੈ ਤੱਦ ਹੀ ਸਾਡੇ ਸਮਾਜ ਦੇ ਲੋਕ ਮਿਸ਼ਨ ਪ੍ਰਤੀ ਜਾਗਰੂਕ ਹੋਕੇ ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਬਸਰ ਕਰਨਗੇ.ਇਸ ਮੌਕੇ ਉਹਨਾਂ ਸੰਤ ਬੀਬੀ ਕ੍ਰਿਸ਼ਨਾ ਜੀ ਅਤੇ ਗਾਇਕ ਮਲਕੀਤ ਬਬੇਲੀ ਹੁਰਾਂ ਦਾ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਕਮੇਟੀ ਵੱਲੋ ਤਹਿ ਦਿਲੋਂ ਧੰਨਵਾਦ ਵੀ ਸਮਾਗਮ.ਸਮਾਗਮ ਵਿੱਚ ਸਟੇਜ ਦੀ ਸੇਵਾ ਕੁਲਜਿੰਦਰ ਬੱਬਲੂ ਵੱਲੋਂ ਬਹੁਤ ਹੀ ਸੁਚੱਜੇ ਤਰੀਕੇ ਨਾਲ ਨਿਭਾਈ ਗਈ.