ਸਤਿਗੁਰੂ ਰਵਿਦਾਸ ਮਹਾਰਾਜ ਸਮੁੱਚੀ ਮਾਨਵਤਾ ਦੇ ਰਹਿਬਰ ਸਨ – ਪੱਪਲ ਭਰੋਮਜਾਰਾ

pappalਰੋਮ (ਇਟਲੀ) 12 ਮਾਰਚ (ਟੇਕ ਚੰਦ ਜਗਤਪੁਰ) – ਜਿੱਥੇ ਸਮੁੱਚੇ ਸੰਸਾਰ ਭਰ ‘ਚ ਮਹਾਨ ਕ੍ਰਾਂਤੀਕਾਰੀ, ਸਮੁੱਚੀ ਮਾਨਵਤਾ ਦੇ ਮਸੀਹਾ, ਧੰਨ -ਧੰਨ ਸਤਿਗੁਰੂ ਰਵਿਦਾਸ ਮਹਾਰਾਜ ਦਾ 641ਵਾਂ ਗੁਰਪੁਰਬ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ, ਉੱਥੇ ਸ੍ਰੀ ਗੁਰੂ ਰਵਿਦਾਸ ਦਰਬਾਰ ਚੀਜੋਲੇ (ਮਾਨਤੋਵਾ) ਇਟਲੀ ਵਿਖੇ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਪੁਰਬ ਬੜੀ ਸ਼ਰਧਾ ਅਤੇ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਸੰਗਤਾਂ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਮੌਕੇ ‘ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਤੋਂ ਪਹੁੰਚੇ ਸਾਈਂ ਪੱਪਲ ਸ਼ਾਹ ਭਰੋਮਜਾਰਾ ਨੇ ਕਿਹਾ ਕਿ, ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਸੇ ਇਕ ਵਿਸੇæਸ਼ ਵਰਗ ਲਈ ਅਵਤਾਰ ਨਹੀਂ ਲਿਆ ਸੀ, ਸਗੋਂ ਉਹ ਸਮੁੱਚੀ ਮਾਨਵਤਾ ਦੇ ਭਲਾਈ ਹਿੱਤ ਰਹਿਬਰ ਬਣ ਕੇ ਆਏ ਸਨ। ਜਿਨ੍ਹਾਂ ਆਪਣੀ ਜਿੰਦਗੀ ਬਿਨਾਂ ਕਿਸੇ ਭੇਦਭਾਵ, ਡਰ – ਖੌਫ ਹੱਕ ਤੇ ਸੱਚ ਦੀ ਲੜਾਈ ਲੜੀ ਅਤੇ ਸਭ ਲਈ ਬਰਾਬਰਤਾ ਦੀ ਅਵਾਜ ਬੁਲੰਦ ਕੀਤੀ ਅਤੇ ਉਸ ਸਮੇਂ ਦੀ ਭੁਲੀ ਭਟਕੀ ਦੁਨੀਆ ਨੂੰ ਮਿੱਠੀ ਬਾਣੀ ਰਾਹੀਂ ਪ੍ਰਮਾਰਥ ਦੇ ਰਾਹ ‘ਤੇ ਤੋਰਿਆ। ਉਨ੍ਹਾਂ ਅੱਗੇ ਕਿਹਾ ਕਿ, ਸਾਨੂੰ ਆਪਣੇ ਜੀਵਨ ਵਿਚ ਉਨ੍ਹਾਂ ਦੀ ਬਾਣੀ ਨੂੰ ਗ੍ਰਹਣ ਕਰਕੇ ਜੀਵਨ ਨੂੰ ਸਫਲ ਬਨਾਉਣਾ ਚਾਹੀਦਾ ਹੈ। ਇਸ ਮੌਕੇ ‘ਤੇ ਸਮੁੱਚੀ ਕਮੇਟੀ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਕਸ਼ਮੀਰ ਲਾਲ ਮਹਿਮੀ, ਗਾਇਕ ਪੰਮਾ ਲਧਾਣਾ, ਗਾਇਕ ਹੈਪੀ ਲੈਰਾ, ਸਰਬਜੀਤ ਸਿੰਘ ਜਗਤਪੁਰ, ਰਾਮ ਪਾਲ ਬੰਗਾ, ਸਨੀ ਘੋਤੜਾ, ਦੇਵ ਰਾਜ ਜੱਸਲ, ਗੁਰਮੇਲ ਮਹਿਤਾ, ਕਮਲਜੀਤ ਕਟਾਰੀਆ, ਤਰਸੇਮ ਲਾਲ, ਗੀਤਕਾਰ ਮਾਣੀ ਫਗਵਾੜਾ, ਗਾਇਕ ਕੁਲਵਿੰਦਰ ਸੁੰਨਰ, ਜਗਦੀਸ਼ ਜਗਤਪੁਰ, ਸੋਨੂੰ ਸਿੰਘਪੁਰ, ਮੋਹਣ ਲਾਲ, ਰਾਜਵਿੰਦਰ ਕੌਰ, ਸੁਖਵਿੰਦਰ ਕੌਰ, ਨਵਦੀਪ ਸਿੰਘ, ਰਾਜਵੀਰ ਸਿੰਘ ਆਦਿ ਹਾਜਰ ਸਨ।