Advertisement
Advertisement

ਸਨਬੋਨੀਫਾਚੋ : ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

s-b-faccioਮਿਲਾਨ (ਇਟਲੀ) 27 ਨਵੰਬਰ(ਬਲਵਿੰਦਰ ਸਿੰਘ ਢਿੱਲੋਂ) – ਇਟਲੀ ਦੇ ਵਿਰੋਨਾ ਜਿਲ੍ਹੇ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸਨਬੋਨੀਫਾਚੋ ਵਿਖੇ ਨੌਵੀਂ ਪਾਤਿਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ਰਧਾ ਤੇ ਪ੍ਰੇਮ ਭਾਵਨਾ ਦੇ ਨਾਲ਼ ਕਰਵਾਇਆ ਗਿਆ। ਜਿਸ ਦੌਰਾਨ ਭੋਗ ਉਪਰੰਤ ਦੀਵਾਨ ਸਜਾਏ ਗਏ। ਦੀਵਾਨਾਂ ਦੀ ਆਾਰੰਭਤਾ ਗੁਰਬਾਣੀ ਸ਼ਬਦਾਂ ਦੇ ਰਸਭਿੰਨੜੇ ਕੀਰਤਨ ਦੁਆਰਾ ਕੀਤੀ ਗਈ। ਉਪਰੰਤ ਭਾਈ ਤ੍ਰਿਵੇਦੀ ਸਿੰਘ ਜੀ ਦੁਆਰਾ ਵਡਮੁੱਲੀਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰੇਰਨਾਮਈ ਜੀਵਨ, ਗੁਰੂ ਜੀ ਦੁਆਰਾ ਕੀਤੀ ਗਈ ਗੁਰਬਾਣੀ ਦੀ ਸਿਰਜਣਾ ਅਤੇ ਉਨ੍ਹਾਂ ਦੀ ਸ਼ਹਾਦਤ ਦੇ ਪ੍ਰਸੰਗ ਨਾਲ਼ ਸਬੰਧਿਤ ਇਤਿਹਾਸ ਸਰਵਣ ਕਰਵਾਇਆ ਗਿਆ। ਸਮਾਪਤੀ ‘ਤੇ ਪ੍ਰਬੰਧਕਾਂ ਦੁਆਰਾ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ ਅਤੇ ਪ੍ਰਚਾਰਕ ਨੂੰ ਸਿਰੋਪਾਓ ਸਾਹਿਬ ਦੀ ਬਖਸ਼ਿਸ਼ ਭੇਟ ਕਰਕੇ ਸਨਮਾਨਿਤ ਕੀਤਾ ਗਿਆ।