ਸਬ ਇੰਸਪੈਕਟਰ ਬਣੇ ਰੰਧਾਵਾ ਨੇ ਪਿੰਡ ਵਾਸੀਆਂ ਤੇ ਦਾਦੇ ਤੋਂ ਲਿਆ ਅਸ਼ੀਰਵਾਦ

randwaਮਿਲਾਨ (ਇਟਲੀ) 3 ਅਕਤੂਬਰ (ਸਾਬੀ ਚੀਨੀਆਂ) – ਏ ਐਸ ਆਈ (ਕਪੂਰਥਲਾ) ਨਰਿੰਦਰਪਾਲ ਸਿੰਘ ਰੰਧਾਵਾ ਦੀ ਇਮਾਨਦਾਰੀ ਅਤੇ ਕੰਮਕਾਜ ਦੇ ਤਰੀਕੇ ਨੂੰ ਵੇਖਦੇ ਹੋਏ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾਇਆ ਗਿਆ ਹੈ। ਰੰਧਾਵਾ ਨੇ ਪੰਜਾਬ ਪੁਲਿਸ ਵੱਲੋਂ ਮਿਲੀ ਤਰੱਕੀ ਨੂੰ ਆਪਣੇ ਪਿੰਡ ਵਾਸੀਆਂ ਤੇ ਬਜੁਰਗਾਂ ਨਾਲ ਸਾਂਝੇ ਕਰਦੇ ਹੋਏ ਉਨ੍ਹਾਂ ਸਟਾਰ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਤੋਂ ਪ੍ਰਾਪਤ ਕਰਨ ਦੀ ਬਜਾਇ ਆਪਣੇ ਦਾਦਾ ਜੀ ਪਾਸੋਂ ਆਪਣੇ ਮੋਢੇ ‘ਤੇ ਲਗਵਾ ਕੇ ਉੱਚੀ ਤੇ ਸਾਫ ਸੁਥਰੀ ਸੋਚ ਦਾ ਸਾਬੂਤ ਦਿੱਤਾ।
ਸਬ ਇੰਸਪੈਕਟਰ ਬਣੇ ਨਰਿੰਦਰਪਾਲ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ, ਉਹ ਜਿਸ ਵੀ ਅਹੁੱਦੇ ‘ਤੇ ਪਹੁੰਚੇ ਹਨ ਇੱਥੋਂ ਤੱਕ ਆਉਣ ਲਈ ਉਨ੍ਹਾਂ ਦੇ ਪਿੰਡ ਵਾਸੀਆਂ ਤੇ ਬਜੁਰਗਾਂ ਦਾ ਬੜਾ ਵੱਡਾ ਹੱਥ ਹੈ। ਇਸ ਲਈ ਉਹ ਆਪਣੀ ਖੁਸ਼ੀ ਨੂੰ ਪਰਿਵਾਰ ਨਾਲ ਸਾਂਝੀ ਕਰ ਕੇ ਮਾਣ ਮਹਿਸੂਸ ਕਰ ਰਹੇ ਹਨ। ਇੱਥੇ ਦੱਸਣਯੋਗ ਹੈ ਕਿ ਰੰਧਾਵਾ ਦੀ ਇਸ ਪ੍ਰਾਪਤੀ ਲਈ ਉਨ੍ਹਾਂ ਦੇ ਵਿਦੇਸ਼ਾਂ ਵਿਚ ਬੈਠੇ ਸਮਰਥਕਾਂ ਵੱਲੋਂ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ, ਜਿਨ੍ਹਾਂ ਵਿਚ ਪ੍ਰਸਿੱਧ ਲੋਕ ਗਾਇਕ ਹਰਪ੍ਰੀਤ ਰੰਧਾਵਾ (ਕੈਨੇਡਾ) ਤਜਿੰਦਰ ਸਿੰਘ ਬਾਜਵਾ (ਇਟਲੀ) ਆਦਿ ਦੇ ਨਾਮ ਜਿਕਰਯੋਗ ਹਨ।