ਸਮਾਜ ਸੇਵੀ ਸੰਸਥਾ ਬੰਗੀਆ ਸਮਸਦ ਵੱਲੋਂ ਲਗਾਏ ਖੂਨਦਾਨ ਕੈਂਪ ‘ਚ ਬੈਂਸ ਨੇ ਕੀਤੀ ਸ਼ਿਰਕਤ

ਖੂਨਦਾਨ ਕਰਨਾ ਸਭ ਤੋਂ ਵੱਡਾ ਪੁੰਨ – ਬੈਂਸ

ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਹੋਰ।

ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਹੋਰ।

ਮਾਨਤੋਵਾ (ਇਟਲੀ) 10 ਅਪ੍ਰੈਲ (ਜਸਵਿੰਦਰ ਸਿੰਘ) – ਸਮਾਜ ਸੇਵੀ ਸੰਸਥਾ ਬੰਗੀਆ ਸਮਸਦ ਵੱਲੋਂ ਸਮਸਦ ਭਵਨ, ਪ੍ਰਕਾਸ਼ ਨਗਰ, ਮਾਡਲ ਟਾਊਨ ਵਿੱਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲੋਕ ਇਨਸਾਫ ਪਾਰਟੀ ਦੇ ਮੁੱਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਬੈਂਸ ਨੇ ਕਿਹਾ ਕਿ, ਇੱਕ ਖੂਨ ਦੇ ਯੂਨਿਟ ਨਾਲ ਤਿੰਨ ਤੋਂ ਚਾਰ ਵਿਅਕਤੀਆਂ ਦੀ ਜਾਨ ਬਚਾਈ ਜਾ ਸਕਦੀ ਹੈ ਅਤੇ ਖੂਨ ਦਾਨ ਕਰਨਾ ਸਭ ਤੋਂ ਵੱਡਾ ਪੁੰਨ ਹੈ। ਇਸ ਲਈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਖੂਨਦਾਨ ਕੈਂਪਾਂ ਵਿੱਚ ਭਾਗ ਲੈਣ। ਇਸ ਦੌਰਾਨ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਐਸ ਕੇ ਚਕਰਵਰਤੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ, ਇਹ ਸੰਸਥਾ 1962 ਤੋਂ ਲੋਕਾਂ ਦੀ ਆਰਥਿਕ ਮਦਦ ਕਰਨ ਦੇ ਨਾਲ ਨਾਲ ਗਰੀਬ ਲੋਕਾਂ ਲਈ ਖਾਣਾ, ਕੱਪੜੇ ਦਿੰਦੀ ਹੈ ਅਤੇ ਕੁਸ਼ਟ ਆਸ਼ਰਮ, ਨਿਸ਼ਕਾਮ ਸੇਵਾ ਸਦਨ ਅਤੇ ਬਾਲ ਭਵਨ ਵਿਖੇ ਜਾ ਕੇ ਹਰ ਸਾਲ ਜਰੂਰਤਮੰਦਾਂ ਦੀ ਸੇਵਾ ਕਰਦੀ ਹੈ। ਉਨ੍ਹਾਂ ਦੱਸਿਆ ਕਿ, ਇਕ ਤੰਦਰੁਸਤ ਵਿਅਕਤੀ ਹਰ 3 ਮਹੀਨਿਆਂ ਬਾਅਦ ਆਪਣਾ ਖੂਨਦਾਨ ਕਰ ਸਕਦਾ ਹੈ। ਇਸ ਮੌਕੇ ‘ਤੇ ਦੁਰਗੇਸ਼ ਸਿਨਾਹ, ਡਿਲਿਪ ਡੇ, ਸੁਲੰਦਨ ਦਾਸ, ਰੀਮਾ ਭਟਾਗਰੀਆ, ਸੁਰੂਪਾ ਧਰ, ਪਵਨਦੀਪ ਸਿੰਘ ਮਦਾਨ, ਸਰਬਜੀਤ ਸਿੰਘ ਜਨਕਪੁਰੀ, ਸਾਬਕਾ ਕੌਂਸਲਰ ਰਣਜੀਤ ਸਿੰਘ ਬਿੱਟੂ, ਜਸਵਿੰਦਰ ਸਿੰਘ ਖਾਲਸਾ, ਜਸਵਿੰਦਰ ਸਿੰਘ ਰਾਜਾ ਤੇ ਹੋਰ ਵੀ ਸ਼ਾਮਲ ਸਨ।