ਸਰਕਾਰ ਨੇ ਮਹਾਤਮਾ ਗਾਂਧੀ ਪਾਰਕ ਦੀ ਆਖਿਰ ਸਾਰ ਲੈ ਹੀ ਲਈ

ਮਹਾਤਮਾ ਗਾਂਧੀ ਐਸੋਸੀਏਸ਼ਨ ਇਟਲੀ ਦੇ ਮੈਂਬਰ ਪਾਰਕ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ।

ਮਹਾਤਮਾ ਗਾਂਧੀ ਐਸੋਸੀਏਸ਼ਨ ਇਟਲੀ ਦੇ ਮੈਂਬਰ ਪਾਰਕ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ।

ਕਤਾਨੀਆ (ਇਟਲੀ) 5 ਫਰਵਰੀ (ਹੈਰੀ ਬੋਪਾਰਾਏ) – ਇਟਲੀ ਦੇ ਸੀਚੀਲੀਆ ਸੂਬੇ ਦੇ ਕਤਾਨੀਆ ਸ਼ਹਿਰ ਵਿੱਚ ਭਾਰਤ ਦੇ ਰਾਸ਼ਟਰ ਪਿਤਾ ਸ਼੍ਰੀ ਮਹਾਤਮਾ ਗਾਂਧੀ ਦੇ ਨਾਮ ‘ਤੇ ਬਣੀ ਪਾਰਕ ਦੀ ਸਫਾਈ ਪੱਖੋਂ ਦੁਰਦਸ਼ਾ ਦੀਆਂ ਖ਼ਬਰਾਂ ਮੀਡੀਆ ‘ਚ ਨਸ਼ਰ ਹੋਣ ਤੋਂ ਬਾਅਦ ਸ਼ਹਿਰ ਦੇ ਪ੍ਰਸਾਸ਼ਨ ਨੇ ਹਰਕਤ ਵਿੱਚ ਆਉਂਦਿਆਂ ਲੌਂੜੀਂਦੀ ਕਾਰਵਾਈ ਕਰਕੇ ਇਸ ਪਾਰਕ ਦੀ ਸਫਾਈ ਕਰਾ ਦਿੱਤੀ ਹੈ। ਪਾਰਕ ਵਿੱਚ ਉੱਗਿਆ ਘਾਹ ਕੱਟ ਦਿੱਤਾ ਗਿਆ ਹੈ ਅਤੇ ਗੰਦਗੀ ਹਟਾ ਕੇ ਪਾਰਕ ਦੀ ਦਿੱਖ ਫਿਰ ਤੋਂ ਦੇਖਣਯੋਗ ਬਣਾ ਦਿੱਤੀ ਗਈ ਹੈ। ਇਸੇ ਪ੍ਰਕਾਰ ਪਾਰਕ ਵਿੱਚ ਸੁਸੋæਭਿਤ ਸ਼੍ਰੀ ਮਹਾਤਮਾ ਗਾਂਧੀ ਦੇ ਬੁੱਤ ਦੀ ਵੀ ਮੁਰੰਮਤ ਕਰਵਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਮਹਾਤਮਾ ਗਾਂਧੀ ਐਸੋਸੀਏਸ਼ਨ ਇਟਲੀ ਦੇ ਸ਼੍ਰੀ ਅਸ਼ਵਨੀ ਦੁੱਗਲ,ਅਨੂ, ਐਰੀ ਮੈਨ, ਦੀਪਕ ਕੁਮਾਰ, ਜਨ ਕਾਰਲੋ, ਰਿਗੋ ਅਤੇ ਸਾਲਵੋ ਆਦਿ ਨੇ ਪਾਰਕ ਦੀ ਸਫਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਕਤਾਨੀਆ ਸ਼ਹਿਰ ਦੇ ਮੇਅਰ ਨੂੰ ਲਿਖਤੀ ਪੱਤਰ ਦਿੱਤਾ ਸੀ। ਜਿਸ ‘ਤੇ ਸ਼ਹਿਰ ਦੇ ਮੇਅਰ ਐਂਸੋ ਬਿਆਂਕੋ ਦੁਆਰਾ ਨਿਰਦੇਸ਼ ਜਾਰੀ ਕਰਕੇ ਪਾਰਕ ਨੂੰ ਜਲਦ ਤੋਂ ਜਲਦ ਸਾਫ ਕਰਵਾ ਦਿੱਤਾ ਗਿਆ। ਭਾਰਤ ਰਾਸ਼ਟਰ ਦੇ ਗੌਰਵ ਨੂੰ ਸਨਮਾਨ ਹਿੱਤ ਇਟਾਲੀਅਨ ਸਰਕਾਰ ਦੁਆਰਾ ਕੀਤੇ ਗਏ ਇਸ ਉਪਰਾਲੇ ਦੀ ਇਟਲੀ ਦੀਆਂ ਵੱਖ ਵੱਖ ਸਖਸ਼ੀਅਤਾਂ ਦੁਆਰਾ ਭਰਪੂਰ ਸ਼ਾਲਾਘਾ ਕਰਦਿਆਂ ਕਤਾਨੀਆ ਸ਼ਹਿਰ ਦੇ ਮੇਅਰ ਸਮੇਤ ਸਮੁੱਚੇ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ।