ਸਿੱਖ ਰਾਜ ਦੇ ਯੂਰਪੀਨ ਜਰਨੈਲ ਅਲਾਰਡ ਦੇ ਜੱਦੀ ਸਥਾਨ ‘ਤੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ

ਸਿੱਖੀ ਸੇਵਾ ਸੋਸਾਇਟੀ ਅਤੇ ਫਰਾਂਸ ਦੀਆਂ ਸੰਗਤਾਂ ਨੇ ਕੀਤੀ ਖਾਸ ਸ਼ਮੂਲੀਅਤ

tributeਇਟਲੀ (ਕੈਂਥ ) ਫਰਾਂਸ ਦੇ ਸ਼ਹਿਰ ਸੇਂਟ ਟ੍ਰੋਪੇਜ ਵਿਖੇ ਸਿੱਖ ਰਾਜ ਦੇ ਸਿੱਖ ਰਾਜ ਦੇ ਯੂਰਪੀਨ ਜਰਨੈਲ ਅਲਾਰਡ ਦੇ ਜੱਦੀ ਸਥਾਨ ‘ਤੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਹ ਜ਼ਿਕਰਯੋਗ ਹੈ ਕਿ ਅਲਾਰਡ ਦੇ ਪੜਪੋਤੇ ਹੈਨਰੀ ਅਲਾਰਡ ਨੇ ਸੇਂਟ ਟ੍ਰੋਪੇਜ ਦੀ ਕੌਂਸਲ, ਸਿੱਖੀ ਸੇਵਾ ਸੋਸਾਇਟੀ ਇਟਲੀ, ਗੁਰਦਵਾਰਾ ਸਿੰਘ ਸਭਾ ਫਰਾਂਸ, ਕੌਂਸਲ ਆਫ਼ ਗੁਰਦਵਾਰਾ ਫਰਾਂਸ ਅਤੇ ਸਰਕਾਰ ਖਾਲਸਾ ਯੂ ਕੇ ਦੇ ਸਹਿਯੋਗ ਨਾਲ ਇਸ ਸਮਾਗਮ ਦਾ ਆਯੋਜਨ ਕੀਤਾ। ਇਸ ਸਮੇਂ ਸੇਂਟ ਟ੍ਰੋਪੇਜ ਦੇ ਮੇਅਰ ਐਮ ਟੂਵੇਰੀ ਨੇ ਆਈਆਂ ਸਭ ਸਿੱਖ ਸੰਗਤਾਂ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ ਅਤੇ ਉੱਥੇ ਜਰਨਲ ਜੀਨ ਫਰਾਂਸਿਸ ਅਲਾਰਡ ਦਾ ਖਾਸ ਜ਼ਿਕਰ ਕੀਤਾ ਜਿਹਨਾਂ ਦੇ ਦੁਆਰਾ ਮਹਾਰਾਜਾ ਰਣਜੀਤ ਸਿੰਘ ਅਤੇ ਫਰਾਂਸ ਸਰਕਾਰ ਵਿਚਕਾਰ ਮਿੱਤਰਤਾ ਬਣ ਸਕੀ। ਹੈਨਰੀ ਅਲਾਰਡ ਇਸ ਸੇਂਟ ਟ੍ਰੋਪੇਜ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਭਾਵਸ਼ਾਲੀ ਦਿੱਖ ਵਾਲਾ ਬੁੱਤ ਵੀ ਲਗਾਇਆ। ਸਿੱਖ ਸੰਸਥਾਵਾਂ ਵੱਲੋਂ  ਵੱਖ ਵੱਖ ਬੁਲਾਰਿਆਂ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਜਿਹਨਾਂ ਵਿੱਚ ਸਿੱਖੀ ਸੇਵਾ ਸੋਸਾਇਟੀ ਵੱਲੋਂ ਜਗਜੀਤ ਸਿੰਘ, ਜਨਰਲ ਜੇ ਜੇ ਸਿੰਘ,  ਫਰਾਂਸ ਤੋਂ ਰਣਜੀਤ ਸਿੰਘ ਆਦਿ ਦੇ ਨਾਂ ਮੁੱਖ ਹਨ। ਰਣਜੀਤ ਸਿੰਘ ਨੇ ਇਹ ਵ ਦੱਸਿਆ ਕਿ ਹਰ ਸਾਲ ਇਹ ਸਮਾਗਮ ਕਰਵਾਇਆ ਜਾਵੇਗਾ। ਜਿਸ ਨਾਲ ਸਿੱਖਾਂ ਅਤੇ ਫਰਾਂਸ ਦੇ ਲੋਕਾਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਸਕੇ।