ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਆਗਮਨ ਪੁਰਬ ਮਨਾਇਆ

ravi-bsਮਿਲਾਨ (ਇਟਲੀ) 16 ਅਪ੍ਰੈਲ (ਸਾਬੀ ਚੀਨੀਆਂ) – ਇਟਲੀ ਦੇ ਮਸ਼ਹੂਰ ਸ਼ਹਿਰ ਬ੍ਰੇਸ਼ੀਆ ਵਿਖੇ ਰਹਿੰਦੀਆਂ ਨਾਮ ਲੇਵਾ ਸੰਗਤਾਂ ਵੱਲੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਪੁਰਬ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਗੁਰੂ ਰਵਿਦਾਸ ਮਿਸ਼ਨ ਸੁਸਾਇਟੀ ਬ੍ਰੇਸ਼ੀਆ ਦੇ ਵਿਸ਼ੇਸ਼ ਉਪਰਾਲੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਕਰਵਾਏ ਧਾਰਮਿਕ ਸਮਾਗਮ ‘ਚ ਸੰਗਤਾਂ ਨੇ ਦੂਰੋਂ ਨੇੜਿਉਂ ਪੁੱਜ ਕੇ ਸਤਿਗੁਰੂ ਰਵਿਦਾਸ ਮਹਾਰਾਜ ਦੀਆਂ ਖੁਸ਼ੀਆ ਪ੍ਰਾਪਤ ਕਰਦਿਆਂ ਓਟ ਆਸਰਾ ਲਿਆ। ਇਸ ਮੌਕੇ ਪੁੱਜੇ ਵਿਦਵਾਨਾਂ ਵੱਲੋਂ ਆਈਆਂ ਸੰਗਤਾਂ ਨੂੰ ਕਥਾ ਕੀਰਤਨ ਤੇ ਅਣਮੁੱਲੇ ਉਪਦੇਸ਼ਾਂ ਰਾਹੀਂ ਨਿਹਾਲ ਕੀਤਾ ਗਿਆ। ਗਿਆਨੀ ਸੁਰਿੰਦਰ ਸਿੰਘ ਦੁਆਰਾ ਆਈਆ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਜੀ ਦੇ ਉਪਦੇਸ਼ ਤੋਂ ਜਾਣੂ ਕਰਵਾਉਂਦਿਆ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ੍ਰੀ ਰਾਮ ਲੁਭਾਇਆ ਬੰਗੜ, ਰਣਜੀਤ ਸਿੰਘ, ਸਰਬਜੀਤ ਜਗਤਪੁਰੀ, ਰਾਮ ਜਗਤਪੁਰ, ਰਾਮ ਸਹਿਗਲ, ਬਲਦੀਪ ਬੰਗੜ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ, ਅਮਰਜੀਤ, ਹਰਪ੍ਰੀਤ, ਰੇਸ਼ਮ ਸਿੰਘ, ਚੈਂਚਲ ਕੁਮਾਰ, ਧਰਮਪਾਲ, ਸੁਰਜੀਤ ਸਿੰਘ, ਜੀਤਾ ਆਦਿ ਪ੍ਰਬੰਧਕਾਂ ਵੱਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ।