ਸੰਤ ਨਿਰੰਜਣ ਦਾਸ, ਇਟਲੀ ਦੇ ਵੱਖ-ਵੱਖ ਗੁਰੂਘਰਾਂ ਵਿੱਚ ਦੇਣਗੇ ਸੰਗਤਾਂ ਨੂੰ ਦਰਸ਼ਨ

santਰੋਮ ਇਟਲੀ (ਕੈਂਥ)ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਰਕ ਦੇ ਆਧਾਰ ਉੱਤੇ ਲੋਕਾਂ ਨੂੰ ਊਚ-ਨੀਚ,ਵਹਿਮਾਂ-ਭਰਮਾਂ ਅਤੇ ਦੁਨੀਆਂ ਮਾਇਆ ਵਿੱਚੋਂ ਨਿਕਲਣ ਦਾ ਉਪਦੇਸ਼ ਦੇਣ ਵਾਲੇ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ “ਬੇਗਮਪੁਰਾ ਸ਼ਹਿਰ ਕੋ ਨਾਉ”ਨੂੰ ਦੁਨੀਆਂ ਭਰ ਵਿੱਚ ਪਹੁੰਚਾAਣ ਦੀ ਸੇਵਾ ਕਰਨ ਵਾਲੇ ਸੰਤ ਨਿੰਰਜਣ ਦਾਸ ਜੀ ਮੁੱਖੀ ਡੇਰਾ ਸੱਚਖੰਡ ਬੱਲਾਂ(ਜਲੰਧਰ)ਅੱਜ-ਕਲ੍ਹ ਆਪਣੀ ਵਿਸੇæਸ ਯੂਰਪ ਫੇਰੀ ਉੱਤੇ ਹਨ ।ਸੰਤਾਂ ਦੀ ਯੂਰਪ ਫੇਰੀ ਮੌਕੇ ਇਟਲੀ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੰਗਤਾਂ ਵੱਲੋਂ ਵਿਸੇæਸ ਸੰਤ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਸੰਤ ਸਮਾਗਮ  8 ਜੁਲਾਈ ਨੂੰ ਸਵੇਰੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸਭਾ ਬਾਰੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਦੂਨੀਓ(ਬਾਰੀ)ਵਿਖੇ,ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ 8 ਜੁਲਾਈ ਨੂੰ ਹੀ ਸ਼ਾਮ ਨੂੰ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ(ਲਾਤੀਨਾ)ਵਿਖੇ ਸੰਤ ਸਮਾਗਮ ਅਤੇ 11 ਜੁਲਾਈ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਰੋਮ ਵਿਖੇ ਵਿਸ਼ਾਲ ਸੰਤ ਸਮਾਗਮ ਹੋਣਗੇ ਜਿਸ ਵਿੱਚ ਇਟਲੀ ਭਰ ਦੀਆਂ ਸੰਗਤਾਂ ਸੰਤ ਮਹਾਂਪੁਰਸ਼ਾਂ ਦੇ ਦਰਸ਼ਨ ਦੀਦਾਰ ਕਰਕੇ ਆਪਣਾ ਜੀਵਨ ਸਫਲਾ ਕਰਨਗੀਆਂ।ਸੰਤ ਨਿਰੰਜਣ ਦਾਸ ਜੀ ਦੀ ਇਸ ਯੂਰਪ ਫੇਰੀ ਮੌਕੇ ਸੰਤ ਮਨਦੀਪ ਦਾਸ ਹੁਰੀਂ ਵੀ ਉਹਨਾਂ ਨਾਲ ਸੰਗਤਾਂ ਨੂੰ ਪ੍ਰਵਚਨ ਕਰਨਗੇ।