ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ ਫਲੈਰੋ ਵਿਖੇ ਸ਼ਰਧਾ ਨਾਲ ਮਨਾਈ ਗਈ

altਬਰੇਸ਼ੀਆ (ਇਟਲੀ) 18 ਜੂਨ (ਸਵਰਨਜੀਤ ਸਿੰਘ ਘੋਤੜਾ) – ਬ੍ਰਹਮ ਗਿਆਨੀ ਸੱਚਖੰਡਵਾਸੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 64ਵੀਂ ਬਰਸੀ ਬਰੇਸ਼ੀਆ ਫਲੈਰੋ ਗੁਰੂ ਘਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਗਈ। ਜਿਸ ਵਿਚ ਯੂਰਪ ਭਰ ਤੋਂ ਸੰਗਤਾਂ ਸ਼ਾਮਿਲ ਹੋਈਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਬਰੇਸ਼ੀਆ ਦੇ ਪ੍ਰਧਾਨ ਕੁਲਵੰਤ ਸਿੰਘ ਬੱਸੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰ ਸਿੰਘ ਕਰੰਟ ਨੇ ਦੱਸਿਆ ਕਿ, 13, 14 ਅਤੇ 15 ਜੂਨ ਨੂੰ ਵੱਡੇ ਪੰਡਾਲਾਂ ਵਿਚ ਇਹ ਸਮਾਗਮ ਕਰਵਾਏ ਗਏ। ਜਿਸ ਵਿਚ ਯੂਰਪ ਭਰ ਤੋ 40 ਹਜਾਰ ਤੋਂ ਵੀ  ਵੱਧ ਗਿਣਤੀ ਵਿਚ ਸੰਗਤਾਂ ਪੁੱਜੀਆਂ। ਇਸ ਵਿਸ਼ਾਲ ਸਮਾਗਮ ਵਿਚ ਸ਼੍ਰੋਮਣੀ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਲੁਧਿਆਣੇ ਵਾਲੇ, ਸੰਤ ਬਾਬਾ ਕਸ਼ਮੀਰਾ ਸਿੰਘ ਅਲਹੋਰਾਂ ਵਾਲੇ, ਸੰਤ ਬਾਬਾ ਗੁਲਜ਼ਾਰ ਸਿੰਘ ਨਾਨਕਸਰ ਜੱਬਵਾਲ ਵਾਲੇ, ਦਮਦਮੀ ਟਕਸਾਲ ਦੇ ਭਾਈ ਰਾਮ ਸਿੰਘ ਸਗਰਾਵਾਂ ਵਾਲਿਆਂ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਜੀਵਨ ਇਤਿਹਾਸ ਅਤੇ ਗੁਰਬਾਣੀ ਕਥਾ ਵਿਚਾਰਾਂ ਨਾਲ ਨਿਹਾਲ ਕੀਤਾ। ਇਸ ਤੋਂ ਇਲਾਵਾ ਗੁਰੂ ਘਰ ਦੇ ਗ੍ਰੰਥੀ ਭਾਈ ਜਰਨੈਲ਼ ਸਿੰਘ, ਭਾਈ ਚੰਚਲ ਸਿੰਘ, ਭਾਈ ਕਾਬਲ ਸਿੰਘ ਅਤੇ ਭਾਈ ਮਨਵਿੰਦਰ ਸਿੰਘ ਰਾਜਾ, ਭਾਈ ਬਲਜੀਤ ਸਿੰਘ ਨੇ ਵੀ ਸ਼ਬਦ ਗਾਇਨ ਕੀਤੇ। ਸੰਤ ਜਰਨੈਲ ਸਿੰਘ ਗੁਰਮਤਿ ਗਤਕਾ ਅਕੈਡਮੀ ਦੇ ਬੱਚਿਆਂ ਨੇ ਵੀ ਇਲਾਹੀ ਬਾਣੀ ਦੇ ਸ਼ਬਦਾਂ ਨਾਲ ਹਾਜਰੀ ਭਰੀ। 14 ਜੂਨ ਨੂੰ  ਅੰਮ੍ਰਿਤ ਸੰਚਾਰ  ਵੀ ਕਰਵਾਇਆ ਗਿਆ।  60 ਤੋਂ ਵੱਧ ਪ੍ਰਾਣੀ ਗੁਰੂ ਵਾਲੇ ਬਣੇ। ਬੱਚਿਆ ਦੇ ਗੁਰਬਾਣੀ ਕੰਠ ਮੁਕਾਬਲੇ ਵੀ ਕਰਵਾਏ ਗਏ। ਇੰਗਲੈਂਡ ਅਤੇ ਇਟਲੀ ਦੇ ਕਬੱਡੀ ਖੇਡ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ ਇਟਲੀ ਦੀ ਟੀਮ ਜੇਤੂ ਰਹੀ। ਇਸ ਸਮਾਗਮ ਵਿਚ ਬਰੇਸ਼ੀਆ, ਬਹਿਰਗਾਮ ਅਤੇ ਬਲਜਾਨੋ ਦੀ ਸੰਗਤ ਨੇ ਦਿਲ ਖੋਲ ਕੇ ਸਹਿਯੋਗ ਦਿੱਤਾ। ਸਿੱਖੀ ਸੇਵਾ ਸੁਸਾਇਟੀ ਤੇ ਸਿੱਖ ਕਲਤਰਾ ਵੱਲੋਂ ਇਟਾਲੀਅਨ ਭਾਸ਼ਾ ਵਿਚ ਸਿੱਖ ਇਤਿਹਾਸ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਤੇ ਸਿੱਖ ਇਤਿਹਾਸ ਨੂੰ ਮੁਫ਼ਤ ਵੰਡਿਆ ਗਿਆ। ਸਮਾਗਮ ਵਿਚ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਅਥਾਹ ਲੰਗਰ ਸਟਾਲ ਲਗਾਏ ਹੋਏ ਸਨ। ਸੰਗਤਾਂ ਵਿਚ ਇਸ ਸਮਾਗਮ ਪ੍ਰਤੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਬੋਰਗੋ ਤੋਂ ਸੁਰਿੰਦਜੀਤ ਸਿੰਘ ਪਿਰੋਜ, ਨਰਿੰਦਰ ਸਿੰਘ ਬਲਜੀਤ ਸਿੰਘ, ਗੁਰਦੁਆਰਾ ਗੁਰੂ ਰਾਮਦਾਸ ਨਿਵਾਸ ਦੀ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਭਦਾਸ ਅਤੇ ਕਮੇਟੀ, ਇਟਲੀ ਸਿੱਖ ਫੈਡਰੇਸ਼ਨ ਦੇ ਭਾਈ ਜਸਵੀਰ ਸਿੰਘ ਤੂਰ, ਭਾਈ ਅਮਰਜੀਤ ਸਿੰਘ, ਗੁਰਵਿੰਦਰ ਸਿੰਘ ਪਾਂਸ਼ਟਾ, ਪਾਰਮਾ ਤੋਂ ਭਾਈ ਲਖਵਿੰਦਰ ਸਿੰਘ, ਬਲਜਾਨੋ ਤੋਂ ਭਾਈ ਰਵਿੰਦਰਜੀਤ ਸਿੰਘ ਬੱਸੀ, ਭਾਈ ਜੁਝਾਰ ਸਿੰਘ ਬੱਸੀ, ਭਾਈ ਗੁਰਬਚਨ ਸਿੰਘ ਅਤੇ ਭਾਈ ਲਾਲ ਸਿੰਘ ਅਲਸਾਂਦਰੀਆ, ਗੁਰੂ ਘਰ ਤੋਰੇ ਦੀ ਪਿਚਾਰਨਦੀ ਕਰੇਮੋਨਾ ਤੋਂ ਭਾਈ ਜਤਿੰਦਰ ਸਿੰਘ, ਭਾਈ ਗੁਰਮੇਲ ਸਿੰਘ ਮੋਦੇਨਾ ਤੋਂ ਭਾਈ ਸਤਨਾਮ ਸਿੰਘ, ਭਾਈ ਰਾਮ ਸਿੰਘ ਪੁੱਜੇ, ਯੂਕੇ ਤੋਂ ਭਾਈ ਬਲਵੀਰ ਸਿੰਘ ਕਥਾਵਾਚਕ ਵੀ ਪੁੱਜੇ। ਬਲਜਾਨੋ ਤੋਂ ਚਾਰ ਬੱਸਾਂ ‘ਚ ਵਿਸ਼ੇਸ਼ ਤੌਰ ‘ਤੇ ਸੰਗਤ ਪੁੱਜੀ, ਇਟਲੀ ਦੇ ਕੋਨੇ ਕੋਨੇ ਤੋਂ ਸੰਗਤਾਂ ਪੁੱਜੀਆਂ, ਇੰਗਲੈਂਡ, ਫਰਾਂਸ ਅਤੇ ਜਰਮਨੀ ਤੋਂ ਵੀ ਸੰਗਤਾਂ ਵੱਡੀ ਗਿਣਤੀ ਵਿਚ ਪੁੱਜੀਆਂ। ਪ੍ਰਬੰਧਕਾ ਨੇ ਪੁੱਜੀ  ਹੋਈ ਸਾਧ ਸੰਗਤ ਦਾ ਧੰਨਵਾਦ ਕੀਤਾ। ਧੰਨਵਾਦ ਕਰਨ ਵਾਲਿਆਂ ‘ਚ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰ ਸਿੰਘ ਕਰੰਟ, ਵਾਇਸ ਪ੍ਰਧਾਨ ਸੁਰਿੰਦਰਜੀਤ ਸਿੰਘ ਪੰਡੌਰੀ, ਵਾਇਸ ਪ੍ਰਧਾਨ ਡਾ: ਦਲਬੀਰ ਸਿੰਘ ਸੰਤੌਖਪੁਰਾ, ਕੁਲਵਿੰਦਰ ਸਿੰਘ ਸਾਬਕਾ ਪ੍ਰਧਾਨ, ਸੈਕਟਰੀ ਮਨਜੀਤ ਸਿੰਘ ਬੇਗੋਵਾਲ, ਸ਼ਰਨਜੀਤ ਸਿੰਘ ਖਜਾਨਚੀ, ਨਿਸ਼ਾਨ ਸਿੰਘ ਭਦਾਸ, ਪਰਮਜੀਤ ਸਿੰਘ ਕਰੇਮੋਨਾ, ਸੰਤ ਬਾਬਾ ਪ੍ਰੇਮ ਸਿੰਘ ਯਾਦਗਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਬੱਸੀ, ਸਵਰਨ ਸਿੰਘ ਲਾਲੋਵਾਲ, ਮਸਤਾਨ ਸਿੰਘ ਲੇਨੋ, ਜਸਵਿੰਦਰ ਸਿੰਘ ਰਾਮਗੜ੍ਹ, ਬਲਕਾਰ ਸਿੰਘ ਘੋੜੇਸ਼ਾਹਵਾਨ, ਬਲਕਾਰ ਸਿੰਘ ਬਾਗੜੀਆਂ, ਸਾਬ ਸਿੰਘ ਅਤੇ ਬਲਜੀਤ ਸਿੰਘ ਲੇਨੋ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ ਮਾਜਰਾ, ਅਵਤਾਰ ਸਿੰਘ ਲੱਖੀ, ਬਲਵਿੰਦਰ ਸਿੰਘ ਅਤੇ ਗਤਕਾ ਮਾਸਟਰ ਗਿਆਨੀ ਸੁਖਵਿੰਦਰ ਸਿੰਘ, ਗਤਕਾ ਅਕੈਡਮੀ, ਲਖਵਿੰਦਰ ਸਿੰਘ ਬੈਰਗਾਮੋ, ਰਵਿੰਦਰਜੀਤ ਸਿੰਘ ਬੱਸੀ ਬਲਜਾਨੋ, ਸਵਰਨਜੀਤ ਸਿੰਘ ਜਲਾਲਪੁਰ, ਬਲਵੀਰ ਸਿੰਘ ਮਾਂਡੀ ਮੌਜੂਦ ਸਨ।