ਸੰਤ ਬਾਬਾ ਪ੍ਰਗਣ ਦਾਸ ਜੀ ਦੇ ਅਚਾਨਕ ਬ੍ਰਹਮਲੀਨ ਹੋ ਜਾਣ ਕਾਰਨ ਵਿਦੇਸ਼ਾਂ ਦੀਆਂ ਸੰਗਤਾਂ ਵਿੱਚ ਸੋਗ ਦੀ ਲਹਿਰ

1 ਅਗਸਤ ਨੂੰ ਡੇਰਾ ਪ੍ਰੇਮਪੁਰਾ ਜਗਤਪੁਰ ਬਘੌਰਾ ਵਿਖੇ ਦੁਪਿਹਰ 12 ਵਜੇ ਹੋਵੇਗਾ ਮਹਾਂਪੁਰਸ਼ਾਂ ਦਾ ਅੰਤਿਮ ਸੰਸਕਰ

santਰੋਮ ਇਟਲੀ (ਕੈਂਥ) ਸਤਿਗੁਰੂ ਕਬੀਰ ਸਾਹਿਬ ਜੀ ਦੇ ਮਿਸ਼ਨ ਨੂੰ ਸਮਰਪਿਤ ਡੇਰਾ ਪ੍ਰੇਮਪੁਰਾ ਜਗਤਪੁਰ ਬਘੌਰਾ(ਸ਼ਹੀਦ ਭਗਤ ਸਿੰਘ ਨਗਰ)ਦੇ ਮੁੱਖੀ ਸੰਤ ਬਾਬਾ ਪ੍ਰਗਣ ਦਾਸ ਜੀ  ਬੀਤੇ ਦਿਨ ਦਿਲ ਦੀ ਧੜਕਣ ਰੁੱਕ ਜਾਣ ਕਾਰਨ ਅਕਾਲ ਚਲਾਣਾ ਕਰ ਗਏ ਜਿਸ ਕਾਰਨ ਡੇਰੇ ਨਾਲ ਜੁੜੀਆਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿੱਚ ਸੋਗ ਦੀ ਲਹਿਰ ਛਾਅ ਗਈ।ਸੰਤ ਬਾਬਾ ਪ੍ਰਗਣ ਦਾਸ ਜੀ ਜਿਹਨਾਂ ਕਿ ਆਪਣੀ ਸਾਰੀ ਜਿੰਦਗੀ ਮਨੁੱਖਤਾ ਦੇ ਭਲੇ ਹਿਤ ਹੀ ਲਗਾਈ,ਪਿਛਲੇ ਕੁਝ ਦਿਨਾਂ ਤੋਂ ਦਿਲ ਦੀ ਤਕਲੀਫ਼ ਕਾਰਨ ਹਸਪਤਾਲ ਦਾਖਲ ਸਨ।ਸੰਤਾਂ ਦੇ ਅਚਾਨਕ ਬ੍ਰਹਮਲੀਨ ਹੋ ਜਾਣ ਕਾਰਨ ਪੂਰੀ ਕਾਇਨਾਤ ਨੂੰ ਕਦੀਂ ਨਾ ਪੂਰਾ ਘਾਟਾ ਪਿਆ ਹੈ।ਸੰਤਾਂ ਨੇ ਆਪਣੇ ਜੀਵਨ ਵਿੱਚ ਅਨੇਕਾਂ ਹੀ ਸਮਾਜ ਭਲਾਈ ਦੇ ਕਾਰਜਾਂ ਦੁਆਰਾ ਮਨੁੱਖਤਾ ਦੀ ਸੇਵਾ ਕੀਤੀ,ਰਹਿੰਦੀਆਂ ਦੁਨੀਆਂ ਤੱਕ ਸੰਗਤ ਉਹਨਾਂ ਨੂੰ ਯਾਦ ਕਰਦੀ ਰਹੇਗੀ।ਵਿਦੇਸ਼ਾਂ ਵਿੱਚ ਵੱਸਦੀਆਂ ਸੰਗਤਾਂ ਇਸ ਦੁੱਖਦਾਈ ਘਟਨਾ ਕਾਰਨ ਸੋਗ ਵਿੱਚ ਹਨ ਤੇ ਜਿਹੜੇ ਵਿਦੇਸ਼ਾਂ ਤੋਂ ਸਰਧਾਲੂ ਸੰਤਾਂ ਦੇ ਆਖਰੀ ਵਾਰ ਦਰਸ਼ਨ ਕਰਨ ਦੇ ਅਭਿਲਾਸੀ ਹਨ ਉਹ ਡੇਰਾ ਪ੍ਰੇਮ ਪੁਰਾ ਵਿਖੇ ਪਹੁੱਚ ਰਹੇ ਹਨ।ਬ੍ਰਹਮਲੀਨ ਸੰਤ ਬਾਬਾ ਪ੍ਰਗਣ ਦਾਸ ਜੀ ਹੁਰਾਂ ਦਾ ਅੰਤਿਮ ਸੰਸਕਾਰ 1 ਅਗਸਤ ਦਿਨ ਬੁੱਧਵਾਰ ਨੂੰ ਡੇਰਾ ਪ੍ਰੇਮਪੁਰਾ ਜਗਤਪੁਰ ਬਘੌਰਾ(ਸ਼ਹੀਦ ਭਗਤ ਸਿੰਘ ਨਗਰ )ਵਿਖੇ ਦੁਪਿਹਰ 12 ਵਜੇ ਹੋਵੇਗਾ।