Advertisement
Advertisement

ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਬਰਸੀ ਗੁਰਦੁਆਰਾ ਸਿੰਘ ਸਭਾ ਫਲੈਰੋ ਵਿਖੇ ਮਨਾਈ ਗਈ

ਪੰਜਾਬ ਤੋ ਵਿਸੇਸ ਤੌਰ ਤੇ ਪਹੰਚੇ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਨੇ ਕਥਾ ਨਾਲ ਸੰਗਤਾ ਨੂੰ ਨਿਹਾਲ ਕੀਤਾ
*ਅੱਜ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 68 ਵੀ ਬਰਸੀ ਮੌਕੇ 55 ਸਿੰਘਾ ਵਲੋ ਅਮ੍ਰਿਤ ਪਾਨ ਕਰਕੇ ਸਿੰਘ ਸਜੇ*
**ਇੰਗਲੈਡ ਅਤੇ ਯੂਰਪ ਭਰ ਤੋ ਹਜਾਰਾ ਦੀ ਗਿਣਤੀ ਵਿਚ ਪਹੰਚੀਆ ਸੰਗਤਾ ਨੇ ਗੁਰੁ ਚਰਨਾ ਵਿਚ ਹਾਜਰੀ ਲਗਵਾਈ**

brbr1ਰੋਮ ਇਟਲੀ (ਕੈਂਥ)ਇਟਲੀ ਵਿਚ ਪੰਜਾਬੀਆ ਦੀ ਸੰਘਣੀ ਅਬਾਦੀ ਵਜੋ ਜਾਣੇ ਜਾਦੇ ਜਿਲਾ ਬਰੇਸੀਆ ਦੇ ਸਭ ਤੋ ਪੁਰਾਣੇ ਗੁਰਦੁਆਰਾ ਸਿੰਘ ਸਭਾ ਫਲੈਰੋ ਵਿਖੇ ਵਿਦਿਆ ਦੇ ਚਾਨਣ ਮੁਨਾਰੇ,ਉਚ ਕੋਟੀ ਦੇ ਸਮਾਜ ਸੁਧਾਰਕ, ਅਤੇ  ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 68 ਵੀ ਬਰਸੀ ਬਹੁਤ ਹੀ  ਸ਼ਰਧਾ ਅਤੇ ਸਤਿਕਾਰ ਪੂਰਵਕ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਸੰਗਤਾ ਦੇ ਸਹਿਯੋਗ ਨਾਲ ਮਨਾਈ ਜਿਸ ਵਿਚ ਇੰਗਲੈਡ ਅਤੇ ਯੂਰਪ ਭਰ ਤੋ ਹਜਾਰਾ ਦੀ ਗਿਣਤੀ ਵਿਚ ਪਹੰਚੀਆ ਸੰਗਤਾ ਨੇ ਗੁਰੁ ਚਰਨਾ ਵਿਚ ਹਾਜਰੀ ਲਗਵਾਈ.
ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸੀਆ ਵਿਖੇ ਆਰੰਭੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸੇਸ ਦੀਵਾਨ ਵੀ ਸਜਾਏ ਗਏ .
ਦੀਵਾਨਾ ਦੀ ਹਾਜਰੀ ਭਰਦਿਆ ਬਾਬਾ ਗੁਲਜਾਰ ਸਿੰਘ ਨਾਨਕਸਰ ਵਾਲਿਆ ਨੇ ਸੰਗਤਾ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਰਾਹੀ ਨਿਹਾਲ ਕੀਤਾ ਅਤੇ ਇਸ ਤੋ ਉਪਰੰਤ ਪੰਜਾਬ ਦੀ ਧਰਤੀ ਤੋ ਵਿਸੇਸ ਤੌਰ ਤੇ ਪਹੰਚੇ ਸਿੱਖ ਪੰਥ ਦੇ ਮਹਾਨ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਲੁਧਿਆਣੇ ਵਾਲਿਆ ਨੇ ਕਿਹਾ ਕਿ ਅੱਜ ਸਮੂਹ ਸਾਧ ਸੰਗਤ ਨੂੰ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਦੱਸੇ ਮਾਰਗ ਉਪੱਰ ਚੱਲਣ ਦੀ ਸ਼ਖਤ ਜ਼ਰੂਰਤ ਹੈ।ਅਜਿਹੀਆਂ ਸਖ਼ਸੀਅਤਾਂ ਦੁਨੀਆਂ ਵਿੱਚ ਵਿਰਲੀਆਂ ਹੀ ਹਨ ਜਿਹੜੀਆਂ ਕਿ ਆਪਣੀਆਂ ਗੁਰਮੱਿਤ ਵਾਲੀਆਂ ਕਾਰਵਾਈਆਂ ਦੇ ਲਈ ਸਦਾ ਸਤਿਕਾਰਤ ਹਨ।ਸੰਤ ਬਾਬਾ ਪ੍ਰੇਮ ਸਿੰਘ ਜੀ ਆਪਣੇ ਆਪ ਵਿੱਚ ਸੇਵਾ ਭਾਵਨਾ ਦੇ ਮਹਾਨ ਪੁੰਜ ਸਨ ਜਿਹਨਾਂ ਆਪਣੀ ਸਾਰੀ ਜਿੰਦਗੀ ਦੂਜਿਆਂ ਦਾ ਭਲੇ ਕਰਨ ਵਿੱਚ ਲੰਘਾਈ.
ਇਨਾ ਤੋ ਪਹਿਲਾ ਸੰਤ ਬਾਬਾ ਜਰਨੈਲ ਸਿੰਘ ਗੁਰਮਤਿ ਅਕੈਡਮੀ ਬਰੇਸੀਆ ਦੇ ਵਿਦਿਆਰਥੀਆ ਨੇ ਨਿਰੋਲ ਗੁਰਬਾਣੀ ਕੀਰਤਨ ਨਾਲ ਸੰਗਤਾ ਨੂੰ ਨਿਹਾਲ ਕੀਤਾ
ਇਸ ਮੌਕੇ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸੀਆ ਦੇ ਪ੍ਰਧਾਨ ਸ: ਸੁਰਿੰਦਰਜੀਤ ਸਿੰਘ ਪੰਡੋਰੀ ਹੁਰਾ ਕਿਹਾ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਅਜਿਹੇ ਮਹਾਂਪੁਰਖ ਹੋਏ ਹਨ ਜਿਨ੍ਹਾ ਨੇ ਆਪਣੇ ਜੀਵਨ ਸਮੇ ਦੌਰਾਨ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਗੁਰਮਤਿ ਕੈਪ ਲਗਾਏ,ਬੱਚਿਆ ਨੂੰ ਸਿੱਖਿਆ ਦੇ ਨਾਲ ਜੋੜਨ ਲਈ ਸਕੂਲ ਕਾਲਜਾ ਦਾ  ਪ੍ਰਬੰਧ ਕੀਤਾ ਅਤੇ ਗਰੀਬਾ ਦੇ ਮਸੀਹਾ ਵਜੋ ਕੰਮ ਕਰਕੇ  ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤੇ ਜਿਨ੍ਹਾਂ ਦਾ ਸਤਿਕਾਰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ ਉਨਾ ਅੱਗੇ ਕਿਹਾ ਕਿ ਅੱਜ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 68 ਵੀ ਬਰਸੀ ਮੌਕੇ 55 ਸਿੰਘਾ ਵਲੋ ਅਮ੍ਰਿਤ ਪਾਨ ਕਰਕੇ ਸਿੰਘ ਸਜੇ. ਹਜਾਰਾ ਦੀ ਗਿਣਤੀ ਵਿਚ ਪਹੰਚੀਆ ਸੰਗਤਾ ਲਈ ਅਨੇਕਾ ਤਰਾ ਦੀਆ ਮਠਿਆਈਆ ਅਤੇ ਗੁਰੂ ਕੇ ਲੰਗਰ ਅਤੁਟ ਵਰਤਾਏ ਗਏ.