ਹਰਜੀਤ ਸਿੰਘ ਸੱਜਣ ਨੂੰ ‘ਸਿੱਖ ਕੌਮ ਦਾ ਮਾਣ’ ਐਵਾਰਡ ਨਾਲ ਨਿਵਾਜਿਆ ਜਾਵੇ

ਇਟਲੀ ਦੇ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਤੋ ਕੀਤੀ ਮੰਗ

harjit-italyਮਿਲਾਨ (ਇਟਲੀ) 16 ਅਪ੍ਰੈਲ (ਸਾਬੀ ਚੀਨੀਆਂ) – ਕੈਨੇਡਾ ਦੇ ਰੱਖਿਆ ਮੰਤਰੀ ਭਾਰਤ ਦਾ ਮਾਣ, ਸਿੱਖ ਕੌਮ ਦੀ ਆਨ ਤੇ ਸ਼ਾਨ ਸ: ਹਰਜੀਤ ਸਿੰਘ ਸੱਜਣ ਨੂੰ ਭਾਰਤ ਫੇਰੀ ਦੌਰਾਨ ‘ਸਿੱਖ ਕੌਮ ਦਾ ਮਾਣ’ ਐਵਾਰਡ ਨਾਲ ਨਿਵਾਜਿਆ ਜਾਣਾ ਚਾਹੀਦਾ ਹੈ। ਇਹ ਮੰਗ ਇਟਲੀ ਦੇ ਸਿੱਖਾਂ ਵੱਲੋਂ ਉਨ੍ਹਾਂ ਦੀਆਂ ਅਸਮਾਨ ਛੂੰਹਦੀਆਂ ਪ੍ਰਾਪਤੀਆ ਦੇ ਸਨਮਾਨ੍ਹ ਵਿਚ ਆਖੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੁਆਰਾ ਕੀਤੀ ਟਿੱਪਣੀ ਨੂੰ ਘਟੀਆ ਦੱਸਦੇ ਸ: ਸੁਖਜਿੰਦਰ ਸਿੰਘ ਕਾਲਰੂ, ਕਰਮਬੀਰ ਸਿੰਘ ਰੂਬੀ ਤੇ ਸ੍ਰੀ ਦਲਬੀਰ ਭੱਟੀ ਨੇ ਆਖਿਆ ਕਿ, ਕੈਪਟਨ ਨੂੰ ਕੋਈ ਬਿਆਨ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਅਹੁਦੇ ਅਕਸ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਸੀ। ਇਸ ਮੌਕੇ ਮੌਜੂਦ ਪ੍ਰੀਤਮ ਸਿੰਘ ਮਾਣਕੀ, ਮਲਕੀਤ ਸਿੰਘ ਚੀਮਾ, ਸਰੂਪ ਸਿੰਘ, ਕੁਲਵਿੰਦਰ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਸ: ਹਰਜੀਤ ਸਿੰਘ ਸੱਜਣ ਨੂੰ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਆਮਦ ਮੌਕੇ ਸਨਮਾਨ੍ਹ ਕਰਨ ਵਾਲੇ ਫੈਸਲੇ ਦੀ ਸ਼ਲਾਘਾ ਕਰਦਿਆ ਕਿਰਪਾਲ ਸਿੰਘ ਬੰਡੂਗਰ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਹੈ ਕਿ ਸ: ਸੱਜਣ ਨੂੰ ਸਿੱਖ ਕੌਮ ਦਾ ਮਾਣ ਐਵਾਰਡ ਨਾਲ ਨਿਵਾਜਿਆ ਜਾਵੇ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਉਨ੍ਹਾਂ ਤੋ ਸਿੱਖਿਆ ਲੈ ਸਕੇ। ਇਸ ਮੌਕੇ ਬਿਕਰਮਜੀਤ ਸਿੰਘ ਗਿੱਦੜਪਿੰਡੀ, ਲਾਡੀ ਚੇਅਰਮੈਨ ਆਦਿ ਵੀ ਉਚੇਚੇ ਤੌਰ ‘ਤੇ ਮੌਜੂਦ ਸਨ, ਜਿਨ੍ਹਾਂ ਵੱਲੋਂ ਸ: ਹਰਜੀਤ ਸਿੰਘ ਸੱਜਣ ਦੀ ਪੰਜਾਬ ਫੇਰੀ ਦੌਰਾਨ ਪੰਜਾਬੀਆਂ ਨੂੰ ਉਨ੍ਹਾਂ ਦਾ ਖੁੱਲਦਿਲ੍ਹੀ ਨਾਲ ਸਵਾਗਤ ਕਰਨ ਲਈ ਆਖਿਆ ਗਿਆ।