ਹਰਿੰਦਰ ਸਿੰਘ ਗਿੱਲ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਦੇ ਉੱਪ ਚੇਅਰਮੈਨ ਨਿਯੁਕਤ

gillਮਿਲਾਨ (ਇਟਲੀ) 5 ਅਕਤੂਬਰ (ਬਲਵਿੰਦਰ ਸਿੰਘ ਢਿੱਲੋ) – ਉੱਘੇ ਨੌਜਵਾਨ ਆਗੂ ਤੇ ਹੋਣਹਾਰ ਸ਼ਖਸ਼ੀਅਤ ਹਰਿੰਦਰ ਸਿੰਘ ਗਿੱਲ ਨੂੰ ਸਮਾਜਿਕ ਭਲਾਈ ਤੇ ਸੱਭਿਆਚਰਕ ਗਤੀਵਿਧੀਆਂ ਦੇ ਖੇਤਰ ਵਿੱਚ ਉਸਾਰੂ ਭੂਮਿਕਾ ਨਿਭਾਉਣ ਵਾਲੇ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਦੇ ਉੱਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸ: ਗਿੱਲ ਦੀ ਨਿਯੁਕਤੀ ਦਾ ਰਸਮੀ ਤੌਰ ‘ਤੇ ਐਲਾਨ ਕਰਦਿਆਂ ਟਰੱਸਟ ਦੇ ਚੇਅਰਮੈਨ ਟੇਕ ਚੰਦ ਜਗਤਪੁਰ ਨੇ ਦੱਸਿਆ ਕਿ, ਟਰੱਸਟ ਦੇ ਸਾਰੇ ਅਹੁਦੇਦਾਰਾਂ ਦੀ ਸਹਿਮਤੀ ਦੇ ਨਾਲ ਸ: ਗਿੱਲ ਨੂੰ ਇਹ ਜਿੰਮੇਵਾਰੀ ਸੌਪੀ ਗਈ ਹੈ। ਉਨ੍ਹਾਂ ਦੱਸਿਆ ਕਿ ਸ: ਗਿੱਲ ਅਗਲੇ ਦੋ ਸਾਲ ਦੇ ਲਈ ਟਰੱਸਟ ਨੂੰ ਬਤੌਰ ਉੱਪ ਚੇਅਰਮੈਨ ਦੀਆਂ ਸੇਵਾਵਾਂ ਪ੍ਰਦਾਨ ਕਰਦਿਆਂ ਸਮਾਜਿਕ ਭਲਾਈ ਦੇ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਤਾਂ ਜੋ ਇਸ ਟਰੱਸਟ ਦੇ ਮੰਤਵ ਵਿੱਚ ਅਗੇ ਵਧਿਆ ਜਾ ਸਕੇ। ਇਸੇ ਪ੍ਰਕਾਰ ਸ: ਗਿੱਲ ਦੀ ਨਿਯੁਕਤੀ ‘ਤੇ ਇਟਲੀ ਰਹਿੰਦੇ ਭਾਰਤੀ ਭਾਈਚਾਰੇ ਵਿੱਚ ਖੁਸ਼ੀ ਹੈ। ਪ੍ਰਮੁੱਖ ਸਖਸ਼ੀਅਤਾਂ ਨੇ ਸ: ਗਿੱਲ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਇਸ ਨਿਯੁਕਤੀ ਦਾ ਭਰਪੂਰ ਸੁਆਗਤ ਕੀਤਾ ਹੈ। ਦੱਸਣਯੋਗ ਹੈ ਕਿ ਸ: ਹਰਿੰਦਰ ਸਿੰਘ ਗਿੱਲ ਬਰਨਾਲਾ ਜਿਲ੍ਹੇ ਦੇ ਪਿੰਡ ਗਾਗੇਵਾਲ ਨਾਲ ਸਬੰਧਿਤ ਹਨ ਅਤੇ ਪਿਛਲੇ ਲਗਭਗ 18 ਸਾਲਾਂ ਤੋਂ ਇਟਲੀ ਦੇ ਵਿਚੈਂਸਾ ਨੇੜ੍ਹਲੇ ਸ਼ਹਿਰ ਗਾਮਬੇਲਾਰਾ ਵਿੱਚ ਪੱਕੇ ਤੌਰ ‘ਤੇ ਰਹਿ ਰਹੇ ਹਨ।