14 ਮਹੀਨੇ ਦੇ ਬੱਚੇ ਦੀ ਭੰਗ ਖਾਣ ਨਾਲ ਮੌਤ

3 ਸਾਲ ਦੀ ਬੱਚੀ ਸਕੂਲ ਵਿਚ ਭੰਗ ਲੈ ਕੇ ਗਈ

mariਬਾਰੀ (ਇਟਲੀ) 24 ਨਵੰਬਰ (ਪੰਜਾਬ ਐਕਸਪ੍ਰੈੱਸ) – ਪਿਛਲੇ ਦਿਨੀਂ ਇਟਲੀ ਦੇ ਖੇਤਰ ਫੌਜਾ ਦੇ ਚੇਰੀਨੋਲਾ ਇਲਾਕੇ ਵਿਚ ਇਕ 14 ਮਹੀਨੇ ਦੇ ਬੱਚੇ ਦੀ ਮੌਤ ਭੰਗ ਖਾਣ ਨਾਲ ਹੋ ਗਈ ਸੀ। ਬੱਚੇ ਨੇ ਭੰਗ ਨੂੰ ਚਾੱਕਲੇਟ ਸਮਝ ਕੇ ਖਾ ਲਿਆ। ਬੱਚੇ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ, ਪ੍ਰੰਤੂ ਭੰਗ ਦੇ ਗਲਤ ਅਸਰ ਕਾਰਨ ਬੱਚੇ ਦੀ ਮੌਤ ਹੋ ਗਈ। ਅਜਿਹਾ ਨਸ਼ਾ ਬੱਚੇ ਨੇ ਕਿੱਥੋਂ ਪ੍ਰਾਪਤ ਕੀਤਾ, ਇਸ ਸਬੰਧੀ ਬੱਚੇ ਦੇ ਮਾਤਾ-ਪਿਤਾ ਤੋਂ ਪੁੱਛ ਪੜ੍ਹਤਾਲ ਜਾਰੀ ਹੈ। ਇਸ ਤਰ੍ਹਾਂ ਦੀ ਹੀ ਇਕ ਘਟਨਾ ਅੱਜ ਬਾਰੀ ਵਿਖੇ ਵਾਪਰੀ ਹੈ, ਜਿੱਥੇ ਕਿ ਇਕ ਤਿੰਨ ਸਾਲ ਦੀ ਬੱਚੀ ਸਕੂਲ ਵਿਚ ਭੰਗ ਦਾ ਪੈਕਟ ਲੈ ਕੇ ਚਲੀ ਗਈ ਅਤੇ ਜਾ ਕੇ ਆਪਣੀ ਕਲਾਸ ਅਧਿਆਪਕਾ ਨੂੰ ਦੇ ਦਿੱਤਾ।
ਸਕੂਲ ਵੱਲੋਂ ਇਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ। ਜਾਣਕਾਰੀ ਪ੍ਰਾਪਤ ਹੋਣ ‘ਤੇ ਪੁਲਿਸ ਨੇ ਤੁਰੰਤ ਬੱਚੀ ਦੇ ਘਰ ਵਿਚ ਛਾਪਾ ਮਾਰਿਆ, ਜਿੱਥੇ ਕਿ ਬੱਚੀ ਦੇ ਨਾਈਜੀਰੀਆ ਮੂਲ ਦੇ ਪਿਤਾ ਤੋਂ ਭੰਗ ਦੇ ਹੋਰ ਵੀ ਪੈਕਟ ਬਰਾਮਦ ਕੀਤੇ। ਇਨ੍ਹਾਂ ਦੋਵੇਂ ਹੀ ਬੱਚਿਆਂ ਦੇ ਮਾਪਿਆਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ, ਜਿਸ ਦੀ ਅਜੇ ਹੋਰ ਜਾਂਚ ਜਾਰੀ ਹੈ।