31 ਸਾਲਾ ਭਾਰਤੀ ਨੂੰ ਨਸ਼ੇ ਦੇ ਵਪਾਰ ਦੇ ਦੋਸ਼ ਹੇਠ ਸਖ਼ਤ ਸਜਾ ਅਤੇ ਭਾਰੀ ਜੁਰਮਾਨਾ

ਐੱਸ ਸਿੰਘ ਉਸ ਸਮੇਂ ਬਹੁਤ ਘਬਰਾਇਆ ਹੋਇਆ ਸੀ

satpalਵਿਚੈਂਸਾ (ਇਟਲੀ) 31 ਅਕਤੂਬਰ (ਪੰਜਾਬ ਐਕਸਪ੍ਰੈੱਸ) – ਨਸ਼ੇ ਦੇ ਵਪਾਰ ਦੇ ਦੋਸ਼ ਤਹਿਤ 31 ਸਾਲਾ ਭਾਰਤੀ ਵਿਅਕਤੀ ਨੂੰ 5 ਸਾਲ ਜੇਲ੍ਹ ਦੀ ਸਜਾ ਸੁਣਾਈ ਗਈ ਹੈ। ਸਮਾਚਾਰ ਅਨੁਸਾਰ ਆਰਜੀਨਿਆਨੋ ਦੇ ਰਹਿਣ ਵਾਲੇ ਸਤਪਾਲ ਸਿੰਘ ਨੂੰ ਵਿਚੈਂਸਾ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿਚ ਲਿਆਂਦਾ ਗਿਆ। ਉਦੀਨੇ ਦੀ ਅਦਾਲਤ ਦੇ ਹੁਕਮਾਂ ਅਨੁਸਾਰ ਪੁਲਿਸ ਵੱਲੋਂ ਸਤਪਾਲ ਨੂੰ ਜੇਲ੍ਹ ਵਿਚ ਰਹਿ ਕੇ ਸਜਾ ਭੁਗਤਣ ਲਈ ਉਸਦੇ ਘਰ ਤੋਂ ਗ੍ਰਿਫ਼ਤਾਰ ਕਰ ਕੇ ਲਿਆਂਦਾ ਗਿਆ। 4 ਸਾਲ ਪਹਿਲਾਂ ਨਸ਼ੇ ਦੀ ਇਕ ਵੱਡੀ ਖੇਪ ਨਾਲ ਸਤਪਾਲ ਨੇ ਤਾਰਵੀਜ਼ੋ ਜਾਣ ਦੀ ਕੋਸ਼ਿਸ਼ ਕੀਤੀ ਸੀ।
ਇਸ ਸਬੰਧੀ ਵਧੇਰੇ ਜਾਣਕਾਰੀ ਅਨੁਸਾਰ ਅਪ੍ਰੈਲ 2014 ਵਿਚ, ਸਤਪਾਲ ਆਰਜੀਨਿਆਨੋ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਕੋਲ ਰਹਿੰਦਾ ਸੀ, ਨੇ ਅਸਟਰੀਆ ਅਤੇ ਇਟਲੀ ਦਾ ਬਾੱਡਰ ਤਾਰਵੀਜ਼ੋ ਤੋਂ ਲੰਘਣ ਦੀ ਕੋਸ਼ਿਸ਼ ਕੀਤੀ, ਉਸ ਸਮੇਂ ਉੱਥੇ ਦੀ ਬਾੱਡਰ ਪੁਲਿਸ ਨੇ ਇਸ ਵਿਅਕਤੀ ਨੂੰ ਜਾਂਚ ਪੜ੍ਹਤਾਲ ਲਈ ਰੋਕ ਲਿਆ। ਰੋਕੇ ਜਾਣ ‘ਤੇ ਪੁਲਿਸ ਨੂੰ ਇਸ ਦੇ ਹਾਵਭਾਵ ਕੁਝ ਸ਼ੱਕੀ ਪ੍ਰਤੀਤ ਹੋਏ। ਸਤਪਾਲ ਸਿੰਘ ਉਸ ਸਮੇਂ ਬਹੁਤ ਘਬਰਾਇਆ ਹੋਇਆ ਲੱਗ ਰਿਹਾ ਸੀ। ਪੁਲਿਸ ਨੇ ਇਸਦੀ ਤਲਾਸ਼ੀ ਲਈ ਤਾਂ, ਇਸਦੇ ਸੂਟਕੇਸ ਵਿਚੋਂ ਸਮਾਨ ਦੇ ਨਾਲ 6,2 ਕਿਲੋਗ੍ਰਾਮ ਅਫੀਮ ਦੇ ਸੁੱਕੇ ਹੋਏ ਬਲਬ (ਡੋਡੇ) ਪ੍ਰਾਪਤ ਹੋਏ। ਇਹ ਬਲਬ ਉਸ ਸਮੇਂ ਹੈਰੋਇਨ ਪ੍ਰਾਪਤ ਕਰਨ ਲਈ ਬਿਲਕੁਲ ਤਿਆਰ ਸਨ।
ਉਸ ਸਮੇਂ ਊਦੀਨੇ ਦੀ ਅਦਾਲਤ ਵਿਚ ਇਸ ਕੇਸ ਸਬੰਧੀ ਸੁਣਵਾਈ ਸ਼ੁਰੂ ਹੋਈ ਸੀ, ਜਿਸ ਦੀ ਸੁਣਵਾਈ ਹੁਣ ਖਤਮ ਹੋ ਚੁੱਕੀ ਹੈ। ਅਦਾਲਤ ਨੇ ਆਪਣਾ ਅੰਤਿਮ ਫੈਸਲਾ ਸੁਣਾਉਂਦੇ ਹੋਏ ਸਤਪਾਲ ਸਿੰਘ ਲਈ 5 ਸਾਲ 6 ਮਹੀਨੇ ਜੇਲ੍ਹ ਦੀ ਸਜਾ, 18 ਹਜਾਰ ਯੂਰੋ ਦਾ ਜੁਰਮਾਨਾ ਅਤੇ ਜਨਤਕ ਦਫ਼ਤਰਾਂ ਵਿਚ ਜਾਣ ਦੀ ਮਨਾਹੀ ਦੀ ਸਜਾ ਨਿਰਧਾਰਤ ਕੀਤੀ ਹੈ।
ਸਜਾ ਦੀ ਪੁਸ਼ਟੀ ਹੋ ਜਾਣ ਉਪਰੰਤ ਵਿਚੈਂਸਾ ਦੀ ਪੁਲਿਸ ਨੇ ਸਤਪਾਲ ਸਿੰਘ ਨੂੰ ਉਸਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਇਹ ਸਜਾ ਵਿਚੈਂਸਾ ਦੀ ਜੇਲ੍ਹ ਵਿਚ ਕੱਟਣੀ ਪਵੇਗੀ।
ਇਸ ਤੋਂ ਪਹਿਲਾਂ ਵੀ ਸਤਪਾਲ ਸਿੰਘ ਦਾ ਕ੍ਰਿਮੀਨਲ ਰਿਕਾਰਡ ਰਹਿ ਚੁੱਕਾ ਹੈ। 2010 ਵਿਚ ਇਕ ਗਰੁੱਪ ਲੜ੍ਹਾਈ ਝਗੜੇ ਵਿਚ ਦੂਸਰੇ ਵਿਅਕਤੀਆਂ ਨੂੰ ਸੱਟਾਂ ਮਾਰਨ ਅਤੇ 2011 ਵਿਚ ਨਕਲੀ ਕਰੰਸੀ ਦੇ ਸਿਲਸਿਲੇ ਵਿਚ ਉਹ ਸਜਾ ਭੁਗਤ ਚੁੱਕਾ ਹੈ।