ਸਿੱਖ ਮਿਲਟਰੀ ਸ਼ਰਧਾਂਜਲੀ ਸਮਾਗਮ ਵਿਚ 50 ਇਟਾਲੀਅਨ ਸਜਾਉਣਗੇ ਦਸਤਾਰ

ਸਲੇਰਨੋ (ਇਟਲੀ) 4 ਮਾਰਚ (ਕੈਂਥ) – ਇਟਲੀ ਦੇ ਗ੍ਰਹਿ ਵਿਭਾਗ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਇਟਲੀ ਦੇ ਪੰਜਾਬੀ ਭਾਈਚਾਰੇ ਗੁਰਦੁਆਰਾ ਸਿੰਘ ਸਭਾ ਬੱਤੀਪਾਲੀਆ, ਸਿੱਖੀ ਸੇਵਾ ਸੁਸਾਇਟੀ ਇਟਲੀ, ਭਾਰਤੀ ਅੰਬੈਂਸੀ ਰੋਮ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ (ਰਜਿ:) ਇਟਲੀ ਦੇ ਸਹਿਯੋਗ ਨਾਲ

ਪਹਿਲੀ ਵਾਰ ‘ਸਿੱਖ ਮਿਲਟਰੀ ਸ਼ਰਧਾਂਜਲੀ ਸਮਾਗਮ’ 5 ਮਾਰਚ ਦਿਨ ਸ਼ਨੀਵਾਰ ਨੂੰ ਇਟਲੀ ਦੇ ਸ਼ਹਿਰ ਇਬੋਲੀ (ਸਲੇਰਨੋ) ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ 70 ਪੋਸਟਰਾਂ ਵਾਲੀ ਇੱਕ ਵਿਸੇæਸ਼ ਫੋਟੋ ਪ੍ਰਦਰਸ਼ਨੀ ਲਗਾਈ ਜਾਵੇਗੀ। ਜਿਸ ਵਿੱਚ ਸਿੱਖ ਧਰਮ, ਪੰਜਾਬੀ ਕਲਚਰ ਅਤੇ ਦੂਸਰੇ ਸੰਸਾਰ ਯੁੱਧ ਵਿੱਚ ਪੰਜਾਬੀਆਂ ਦਾ ਯੋਗਦਾਨ ਦਰਸਾਇਆ ਜਾਵੇਗਾ। ਸਮਾਗਮ ਮੌਕੇ 50 ਮਿੰਟ ਦੀ ਵਿਸ਼ੇਸ਼ ਡਾਕੂਮੈਂਟਰੀ ਫ਼ਿਲਮ ਸਿੱਖ ਧਰਮ ਅਤੇ ਸਿੱਖ ਫੌਜੀਆਂ ਉੱਤੇ ਦਿਖਾਈ ਜਾਵੇਗੀ। ਉਪੰਰਤ ਸਿੱਖ ਧਰਮ ਅਤੇ ਦੂਸਰੇ ਸੰਸਾਰ ਯੁੱਧ ‘ਤੇ ਇਟਾਲੀਅਨ ਭਾਸ਼ਾ ਵਿੱਚ ਛਪੀਆਂ 500 ਕਿਤਾਬਾਂ ਵੀ ਮੁਫਤ ਵੰਡੀਆਂ ਜਾਣਗੀਆਂ। ਇਸ ਮੌਕੇ 50 ਇਟਾਲੀਅਨ ਨੌਜਵਾਨ ਉਚੇਚੇ ਤੌਰ ‘ਤੇ ਦਸਤਾਰ ਵੀ ਸਜਾਉਣਗੇ ਅਤੇ ਪੰਜਾਬੀ ਸੱਭਿਆਚਾਰ ਦੀਆਂ ਬਾਤਾਂ ਪਾਉਂਦਾ ਇਟਾਲੀਅਨ ਕੁੜੀਆਂ ਦਾ ਪੰਜਾਬੀ ਭੰਗੜਾ ਵੀ ਪੇਸ਼ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਸਮੂਹ ਇਟਾਲੀਅਨ ਅਤੇ ਭਾਰਤੀ ਭਾਈਚਾਰੇ ਨੂੰ ਹੁੰਮਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ।