8ਵੇਂ ਸਲਾਨਾ ਮਹਾਂ ਕੁੰਭ ਮੇਲਾ 2018 ਮੌਕੇ ਸ੍ਰੀ ਸ਼ਨੀ ਮੰਦਿਰ ਬੋਰਗੋ ਸੰਨ ਯਾਕੋਮੋ ਵਿਖੇ 28 ਜੁਲਾਈ ਨੂੰ ਲੱਗਣਗੀਆਂ ਰੌਣਕਾਂ

kumbhਰੋਮ (ਇਟਲੀ) (ਕੈਂਥ) ਸ੍ਰੀ ਸ਼ਨੀ ਮੰਦਿਰ ਬੋਰਗੋ ਸੰਨ ਯਾਕੋਮੋ ਬਰੇਸ਼ੀਆ ਵਿਖੇ 8ਵਾਂ ਸਲਾਨਾ ਮਹਾਂਕੁਭ ਮੇਲਾ 28 ਜੁਲਾਈ 2018 ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਸ੍ਰੀ ਸ਼ਨੀ ਮੰਦਿਰ ਬੋਰਗੋ ਸੰਨ ਯਾਕੋਮੋ ਬਰੇਸ਼ੀਆ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਹਾਂਕੁਭ ਮੇਲੇ ਦੀ ਆਰੰਭਤਾ ਸ਼ਾਮ 07:00 ਵਜੇ ਕੀਤੀ ਜਾਵੇਗੀ, ਲੰਗਰ ਰਾਤ 20:00 ਵਜੇ ਅਤੇ ਪੂਰਨ ਆਹੂਤੀ 11:00 ਵਜੇ ਕੀਤੀ ਜਾਵੇਗੀ।ਜਿਸ ਦੌਰਾਨ ਮਾਂ ਦੇ ਭਜਨਾਂ ਦਾ ਗੁਣ ਗਾਇਨ ਕੀਤਾ ਜਾਵੇਗਾ । ਗੁਣਗਾਨ ਕਰਤਾ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਬੋਲੀ ਨੂੰ ਦੇਸ਼-ਵਿਦੇਸ਼ ਚ ਪ੍ਰਫੁਲਿੱਤ ਕਰਨ ਵਾਲੇ ਉੱਘੇ ਮੰਚ ਸੰਚਾਲਕ ਰਾਜੂ ਚਮਕੌਰ ਸਾਹਿਬ ਵਾਲੇ, ਪੰਕਜ ਕੁਮਾਰ ਅਤੇ ਮਨਜੀਤ ਸ਼ਾਲਾਪੁਰੀਆ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਸ੍ਰੀ ਸ਼ਨੀ ਮੰਦਿਰ ਬੋਰਗੋ ਸੰਨ ਯਾਕੋਮੋ ਬਰੇਸ਼ੀਆ ਦੀ ਕਮੇਟੀ ਵਲੋ ਇਟਲੀ ਦੀਆਂ ਸਮੂਹ ਸੰਗਤਾ ਨੂੰ ਹੁਮ-ਹੁਮਾ ਕੇ 28 ਜੁਲਾਈ ਦਿਨ ਸ਼ਨੀਵਾਰ ਨੂੰ ਕਰਵਾਏ ਜਾ ਰਹੇ 8ਵੇਂ ਸਲਾਨਾ ਮਹਾਂਕੁਭ ਮੇਲਾ 2018 ਵਿੱਚ ਪਹੁਚੰਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ, ਬੇਨਤੀ ਕਰਤਾ ਅਚਾਰੀਏ ਰਮੇਸ਼ ਪਾਲ ਸ਼ਾਸ਼ਤਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।