ਆਕਲੈਂਡ ਵਿਚ ਵਿਸਾਖੀ ਮੇਲਾ 12 ਅਪ੍ਰੈਲ ਨੂੰ ਰਵਿੰਦਰ ਗਰੇਵਾਲ ਅਤੇ ਭੋਟੂ ਸ਼ਾਹ ਲਾਉਣਗੇ ਰੌਣਕਾ

altਔਕਲੈਂਡ, 29 ਮਾਰਚ ( ਬਲਜਿੰਦਰ ਰੰਧਾਵਾ ਸੋਨੂੰ )- ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋ ਹਰ ਸਾਲ ਦੀ ਤਰਾਂ ਇਸ ਸਾਲ ਵੀ ਵਿਸਾਖੀ ਮੇਲੇ ਦਾ ਆਯੋਜਨ ਕੀਤਾ ਗਿਆ ਹੈ।12 ਅਪ੍ਰੈਲ ਦਿਨ ਸਨਿਚਰਵਾਰ ਨੂੰ ਸ਼ਾਮ 6 ਵਜੇ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਚਕਰਵਾਏ ਜਾ ਰਹੇ ਇਸ ਮੇਲੇ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਪੰਜਾਬੀ ਫਿਲਮਾਂ ਦੇ ਹੀਰੋ ਰਵਿੰਦਰ ਗਰੇਵਾਲ ਅਤੇ ਹਾਸਰਸ ਕਲਾਕਾਰ ਭੋਟੂ ਸ਼ਾਹ ਵਿਸ਼ੇਸ਼ ਤੌਰ ‘ਤੇ ਪੁਹੰਚ ਰਹੇ ਹਨ।ਪੰਜ-ਆਬ ਕਲੱਬ ਤੋਂ ਪ੍ਰਧਾਨ ਸ਼ ਜਗਦੀਪ ਸਿੰਘ ਵੜੈਚ ਹੋਰਾਂ ਦੱਸਿਆ ਕਿ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ,। ਉਨਾਂ ਦੱਸਿਆ ਕਿ ਇਹ ਵਿਸਾਖੀ ਮੇਲਾ ਪੂਰੀ ਤਰਾਂ ਇਕ ਪਰਿਵਾਰਕ ਸ਼ੋਅ ਹੋਵੇਗਾ। ਬੈਠਣ ਦਾ ਪ੍ਰਬੰਧ ਪਿਛਲੇ ਸਾਲਾਂ ਤੋਂ ਵੀ ਬਿਹਤਰ ਰੱਖਿਆ ਗਿਆ ਹੈ ਅਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਕਿਸੇ ਵੀ ਦਰਸ਼ਕ ਨੂੰ ਨਸ਼ਾ ਕਰਕੇ ਸ਼ੋਅ ਹਾਲ ਵਿਚ ਆਉਣ ਦੀ ਇਜ਼ਾਜਤ ਨਹੀਂ ਹੋਵੇਗੀ। ਇਸ ਸਬੰਧੀ ਮੇਲੇ ਵਿਚ ਦਰਸ਼ਕਾਂ ਦੇ ਲਈ ਕੋਈ ਟਿਕਟ ਜਾਂ ਪਾਰਕਿੰਗ ਫੀਸ ਨਹੀਂ ਰੱਖੀ ਗਈ ਹੈ। ਅਤੇ ਇਸ ਦੇ ਨਾਲ ਹੀ ਬੱਚਿਆਂ ਦੇ ਮਨੋਰੰਜਨ ਦੇ ਲਈ ਕਈ ਤਰਾਂ ਦੀਆ ਖੇਡਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਇਸ ਮੋਕੇ ਕਈ ਲੱਕੀ ਡ੍ਰਾਅ ਵੀ ਕੱਢੇ ਜਾਣਗੇ ।