ਅਨੁਸ਼ਕਾ, ਪੇਟਾ ਪਰਸਨ ਆਫ਼ ਦਾ ਯੀਅਰ ਨਾਲ ਸਨਮਾਨਿਤ

anushkaਨਵੀਂ ਦਿੱਲੀ, 28 ਦਸੰਬਰ (ਪੰਜਾਬ ਐਕਸਪ੍ਰੈੱਸ) – ਵਿਆਹ ਤੋਂ ਕੁਝ ਦਿਨ ਬਾਅਦ ਹੀ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ‘ਪੀਪੁਲ ਫਾਰ ਐਥੀਕਲ ਟਰੀਟਮੈਂਟ ਆਫ਼ ਐਨੀਮਲਜ਼’ (ਪੇਟਾ) ਨੇ ‘ਪੇਟਾ ਪਰਸਨ ਆਫ਼ ਦਾ ਯੀਅਰ’ ਖ਼ਿਤਾਬ ਨਾਲ ਨਵਾਜਿਆ ਹੈ| ਅਨੁਸ਼ਕਾ ਸ਼ਰਮਾ ਸ਼ਾਕਾਹਾਰੀ ਹੈ ਤੇ ਉਨ੍ਹਾਂ ਇਹ ਪੁਰਸਕਾਰ ਕੁੱਤਿਆਂ ਨੂੰ ਆਤਿਸ਼ਬਾਜ਼ੀ ਤੋਂ ਬਚਾਉਣ ‘ਚ ਮਦਦ ਤੇ ਮੁੰਬਈ ‘ਚ ਗੱਡੀ ਖਿੱਚਣ ਨੂੰ ਮਜਬੂਰ ਘੋੜਿਆਂ ਦੀ ਵਕਾਲਤ ਕਰਨ ਲਈ ਦਿੱਤਾ ਗਿਆ ਹੈ| ਪਸ਼ੂਆਂ ਪ੍ਰਤੀ ਅਨੁਸ਼ਕਾ ਦੀ ਦਿਆਲਤਾ ਨੂੰ ਪੇਟਾ ਨੇ ਪਹਿਚਾਣ ਦਿੱਤੀ ਹੈ|