ਅਸੀਂ ਪੰਜਾਬ ਤੋਂ ਹਜ਼ਾਰਾ ਮੀਲ ਦੂਰ ਵੱਸਦੇ ਹਾਂ ਪਰ ਪੰਜਾਬ ਹਰ ਪੰਜਾਬੀ ਦੇ ਦਿਲ ਵਿੱਚ ਵੱਸਦਾ ਹੈ -ਹਰਜੀਤ ਕੌਰ

ਸਬਾਊਦੀਆ ਵਿਖੇ ਪੰਜਾਬਣਾਂ ਨੇ ਗਿੱਧੇ ਦੀ ਤਾਲ ਤੇ ਮਨਾਇਆ ਤੀਆਂ ਦਾ ਤਿਉਹਾਰ

 

ਸਬਾਊਦੀਆ ਵਿਖੇ ਮਨਾਏ ਤੀਆਂ ਦੇ ਤਿਉਹਾਰ ਮੌਕੇ ਪੰਜਾਬਣਾਂ. ਫੋਟੋ : ਕੈਂਥ

ਸਬਾਊਦੀਆ ਵਿਖੇ ਮਨਾਏ ਤੀਆਂ ਦੇ ਤਿਉਹਾਰ ਮੌਕੇ ਪੰਜਾਬਣਾਂ. ਫੋਟੋ : ਕੈਂਥ

ਰੋਮ ਇਟਲੀ (ਕੈਂਥ)ਕਦੀ ਸਮਾਂ ਸੀ ਕਿ ਸਾਉਣ ਦੇ ਮਹੀਨੇ ਨੂੰ ਹਰ ਪੰਜਾਬਣ ਬਹੁਤ ਹੀ ਬੇਸਬਰੀ ਨਾਲ ਉਡੀਕ ਦੀ ਸੀ ਕਿਉਂ ਕਿ ਜਿੱਥੇ ਇਸ ਮਹੀਨੇ ਸੱਜ ਵਿਆਹੀਆਂ ਮੁਟਿਆਰਾਂ ਨੂੰ ਪੇਕੇ ਰਹਿਣ ਦਾ ਮੌਕਾ ਮਿਲਦਾ ਉੱਥੇ ਹੀ ਇਸ ਮਹੀਨੇ ਕੁਆਰੀਆਂ  ਤੇ ਵਿਆਹੀਆਂ ਮੁਟਿਆਰਾਂ ਵੀ ਰੱਜ ਕੇ ਹੱਸਣ-ਖੇਡਣ ਤੇ ਨੱਚਣ ਦਾ ਮੌਕਾ ਮਿਲਦਾ ਸੀ । ਸਾਉਣ ਵਿੱਚ ਹੀ ਤੀਆਂ ਦਾ ਤਿਉਹਾਰ ਹੁੰਦਾ ਸੀ ਜਿਹੜਾ ਕਿ ਮੁਟਿਆਰਾ ਵੱਲੋਂ ਬਹੁਤ ਹੀ ਚਾਵਾਂ ਨਾਲ ਮਨਾਇਆ ਜਾਂਦਾ ।ਬੇਸ਼ੱਕ ਹੁਣ ਤੀਆਂ ਦੇ ਤਿਉਹਾਰ ਨੂੰ ਪੱਛਮੀ ਸੱਭਿਅਤਾ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਪਰ ਇਸ ਦੇ ਬਾਵਜੂਦ ਅੱਜ ਵੀ ਕੁਝ ਪੰਜਾਬਣਾਂ ਅਜਿਹੀਆਂ ਹਨ ਜਿਹੜੀਆਂ ਕਿ ਦੁਨੀਆਂ ਦੇ ਜਿਸ ਮਰਜੀ ਕੋਨੇ ਵਿੱਚ ਰਹਿਣ ਪਰ ਤੀਆਂ ਦੇ ਤਿਉਹਾਰ ਨੂੰ ਮਨਾਉਣਾ ਨਹੀਂ ਭੁੱਲਦੀਆਂ ਅਜਿਹੀਆਂ ਹੀ ਪੰਜਾਬਣਾ ਨੇ ਇਟਲੀ ਦੇ ਸ਼ਹਿਰ ਸਬਾਊਦੀਆ(ਲਾਤੀਨਾ)ਵਿਖੇ ਤੀਆਂ ਦਾ ਤਿਉਹਾਰ ਅਜਿਹੀ ਹੀ ਧੂਮ-ਧਾਮ ਨਾਲ ਮਨਾਇਆ ਕਿ ਗਿੱਧੇ ਦੀ ਧਮਕ ਨਾਲ ਇਟਲੀ ਦੀ ਧਰਤੀ ਹਿਲਾ ਦਿੱਤੀ।ਜਿਸ ਤਰ੍ਹਾਂ ਭਾਰਤ ਵਿੱਚ ਸਾਉਣ ਦੇ ਮਹੀਨੇ ਵਿੱਚ ਮੁਟਿਆਰਾਂ ਵੱਲੋਂ ਤੀਆਂ ਦੇ ਤਿਉਹਾਰ ਪੂਰੇ ਜੋਸ਼ ਨਾਲ ਮਨਾਇਆ ਜਾਂਦਾ ਹੈ ਉਸੇ ਹੀ ਤਰ੍ਹਾਂ ਇਟਲੀ ਵਿੱਚ ਪੰਜਾਬੀ ਮੁਟਿਆਰਾਂ ਅਤੇ ਬੱਚਿਆਂ ਵੱਲੋਂ ਪਿਛਲੇ ਪਿਛੋਕੜ ਦੇ ਸੱਭਿਆਚਾਰ ਦੀ ਬਾਤ ਪਾਉਂਦਿਆ ਪੇਂਡੂ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸਬੂਤ ਪੇਸ਼ ਕੀਤਾ ਗਿਆ।ਸਟੇਜ ਨੂੰ ਪੇਂਡੂ ਸੱਭਿਆਚਾਰ ਵਿੱਚ ਰੰਗਦਿਆਂ ਮੁਟਿਆਰਾਂ ਨੇ ਬੋਲੀਆਂ ਪਾਕੇ ਪ੍ਰੋਗਰਾਮ ਦੀ ਆਰੰਭਤਾ ਕੀਤੀ।ਫਿਰ ਕੀ ਸੀ ਇਹ ਪ੍ਰੋਗਰਾਮ ਬੋਲੀਆਂ ਅਤੇ ਗਿੱਧੇ ਦੀ ਧਮਕ ਨਾਲ ਅਜਿਹਾ ਰੰਗੀਲਾ ਬਣਿਆ ਕਿ ਕਾਬਲੇ ਤਾਰੀਫ਼ ਸੀ ਇੰਝ ਪ੍ਰਤੀਕ ਹੁੰਦਾ ਸੀ ਕਿ ਇਹ ਇਟਲੀ ਨਹੀਂ ਸਗੋ ਪੰਜਾਬ ਦੇ ਹੀ ਕਿਸੇ ਪਿੰਡ ਦਾ ਪ੍ਰੋਗਰਾਮ ਹੈ।ਪੰਜਾਬੀ ਮੁਟਿਆਰਾ ਵੱਲੋਂ ਪੰਜਾਬੀ ਸੰਗੀਤ ਦੇ ਦਿਲ ਨੂੰ ਛੂਹ ਲੈਣ ਵਾਲੇ ਗਾਣਿਆਂ ਤੇ ਸੋਲੋ ਪਰਫਾਰਮੈਸ ਪੇਸ਼ ਕਰਕੇ ਸਭ ਦੀ ਵਾਹ-ਵਾਹ ਖੱਟੀ।ਨੰਨੇ-ਮੁੰਨੇ ਬੱਚਿਆਂ ਵੱਲੋਂ ਵੀ ਪੰਜਾਬੀ ਗੀਤਾਂ  Ḕਤੇ ਦਿਲ ਟੁੰਬਣ ਵਾਲੀ ਪੇਸ਼ਕਾਰੀ ਕੀਤੀ ਗਈ।ਤੀਆਂ ਦੇ ਤਿਉਹਾਰ ਸੰਬਧੀ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਗਾਉਣ ਹਰਜੀਤ ਕੌਰ ਤੇ ਸਾਥਣਾਂ ਨੇ ਅਹਿਮ ੋਯੋਗਦਾਨ ਪਾਇਆ।ਪ੍ਰੋਗਰਾਮ ਸਿਰਫ਼ ਪੰਜਾਬੀ ਸੱਚਿਆਚਾਰ ਨਾਲ ਹੀ ਨਹੀਂ ਸਗੋ ਪੰਜਾਬੀ ਚਾਹ ਪਕੌੜਿਆਂ ਨਾਲ ਵੀ ਮਹਿਕ ਉੱਠਿਆ ਜਿਹਨਾਂ ਦਾ ਹਾਜ਼ਰ ਪੰਜਾਬੀਆਂ ਨੇ ਭਰਪੂਰ ਸਵਾਦ ਚੱਖਿਆ।ਪ੍ਰੋਗਰਾਮ ਦੇ ਆਖਿਰ ਵਿੱਚ ਹਰਜੀਤ ਕੌਰ ਨੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਸਭ ਪੰਜਾਬੀ ਮੁਟਿਆਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੀ ਹੋਇਆ ਅਸੀਂ ਪੰਜਾਬ ਤੋਂ ਹਜ਼ਾਰਾ ਮੀਲ ਦੂਰ ਵੱਸਦੇ ਹਾਂ ਪਰ ਪੰਜਾਬ ਹਰ ਪੰਜਾਬੀ ਦੇ ਦਿਲ ਵਿੱਚ ਵੱਸਦਾ ਹੈ ਤੇ ਸਾਨੂੰ ਸਭ ਨੂੰ ਵਿਦੇਸ਼ਾਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਪੰਜਾਬੀ ਸੱਚਿਆਚਾਰ ਦੀ ਗੱਲ ਕਰਦੇ ਪ੍ਰੋਗਰਾਮ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੀ ਪੰਜਾਬੀ ਸੱਭਿਆਚਾਰ ਨੂੰ ਚੰਗੀ ਤਰ੍ਹਾਂ ਸਮਝ ਸਕੇ।