ਅੰਤਰਰਾਸ਼ਟਰੀ ਮਹਿਲਾ ਦਿਵਸ ਸਮਾਗਮ ਦਾ ਆਯੋਜਨ ਕੀਤਾ ਗਿਆ

ਕੈਲੀਫੋਰਨੀਆ (ਅਮਰੀਕਾ) 31 ਮਾਰਚ (ਹੁਸਨ ਲੜੋਆ ਬੰਗਾ) – ਗਲੋਬਲ ਪੰਜਾਬ ਫਾਊਂਡੇਸ਼ਨ (ਜੀਪੀਐਫ਼) ਦੇ ਟੋਰਾਂਟੋ ਚੈਪਟਰ ਵੱਲੋਂ ਇਕ ਸ਼ਾਨਦਾਰ ਸਮਾਗ਼ਮ

ਕੀਤਾ ਗਿਆ, ਜਿਸ ਵਿਚ ਟੋਰਾਂਟੋ ਅਤੇ ਆਸ-ਪਾਸ ਇਲਾਕਿਆਂ ਤੋਂ ਆਏ ਵੱਡੀ ਗਿਣਤੀ ਵਿਚ ਪ੍ਰਮੁੱਖ ਸਖਸ਼ੀਅਤਾਂ ਨੇ ਭਾਗ ਲਿਆ। ਸਮਾਗਮ ਦਾ 
ਆਰੰਭ ਕਰਦਿਆਂ ਸੰਸਥਾ ਦੇ ਚੇਅਰਮੈਨ ਡਾ: ਕੁਲਜੀਤ ਸਿੰਘ ਜੰਜੂਆ ਨੇ ਆਏ ਹੋਏ ਸਭ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਹਾਜਰੀਨ ਨੂੰ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਟੀਚੇ ਅਤੇ ਉਦੇਸ਼ਾਂ ਬਾਰੇ ਜਾਣੂ ਕਰਾਇਆ। ਉਪਰੰਤ ਸਟੇਜ ਦੀ ਅਗਲੇਰੀ ਕਾਰਵਾਈ ਲਈ ਅਦਾਰੇ ਦੀ ਜਨਰਲ ਸੈਕਟਰੀ ਮੀਡੀਆਕਾਰਾ ਅਰੂਜ ਰਾਜਪੂਤ ਨੂੰ ਸਟੇਜ ਸੰਭਾਲਣ ਦਾ ਸੱਦਾ ਦਿਤਾ। ਪ੍ਰਧਾਨਗੀ ਮੰਚ ਉਪਰ ਜਗਦੀਸ਼ ਕੌਰ ਝੰਡ, ਸਰਬਜੀਤ ਕੌਰ ਕਾਹਲੋਂ ਅਤੇ ਸਮਰਾ ਜਫ਼ਰ ਨੂੰ ਬਿਠਾਇਆ ਗਿਆ। 
ਫਾਊਡੇਸ਼ਨ ਵੱਲੋਂ ਆਯੋਜਿਤ ਇਹ ਇਕੱਠ ਇਕੋ ਜਿਹੀ ਅਤੇ ਅਗਾਂਹ ਵਧੂ ਸੋਚ ਦੇ ਧਾਰਨੀ ਲਕਾਂ ਦਾ ਇਕੱਠ ਸੀ। ਜਿਸ ਵਿਚ ਸਦੀਕੀ, ਡਾ: ਕੁਲਜੀਤ ਸਿੰਘ ਜੰਜੂਆ, ਸ਼ਮਸ਼ਾਦ ਅਲੀ ਸ਼ਮਸ, ਭੁਪਿੰਦਰ ਦੋਲੇ, ਕੁਲਜੀਤ ਸਿੰਘ ਮਾਨ, ਬਲਰਾਜ ਚੀਮਾ, ਰਛਪਾਲ ਕੌਰ ਗਿੱਲ, ਸੁਰਜੀਤ ਕੌਰ, ਰਾਬੀਆ, ਡਾ: ਜਗਮੋਹਨ ਸਿੰਘ ਸੰਘਾ, ਮੇਜਰ ਜੁਨੇਦ ਬੁਖ਼ਾਰੀ, ਐਚæਐਲ਼ਛਿੱਬਰ ਅਤੇ ਦਰਸ਼ਨ ਸਿੰਘ ਗਰੇਵਾਲ ਨੇ ਇਸ ਦਿਨ ਦੀ ਮਹਾਨਤਾ ਦੇ ਸੰਧਰਭ ‘ਚ ਆਪੋ ਆਪਣੇ ਵਿਚਾਰ ਪੇਸ਼ ਕੀਤੇ। 
ਤਕਰੀਬਨ ਹਰ ਇਕ ਬੁਲਾਰੇ ਨੇ ਸੰਸਾਰ ਨੂੰ ਹੋਰ ਸੁੰਦਰ, ਪਿਆਰਾ ਅਤੇ ਰਹਿਣ ਯੋਗ ਬਣਾਉਣ ਲਈ ਪੁਰਸ਼ਾਂ ਅਤੇ ਮਹਿਲਾਵਾਂ ਦੁਆਰਾ ਸੰਯੁਕਤ ਕੋਸ਼ਿਸ਼ ਕੀਤੇ ਜਾਣ ਦੀ ਪ੍ਰੋੜਤਾ ਕੀਤੀ। ਬੁਲਾਰਿਆਂ ਨੇ ਆਖਿਆ ਕਿ ਪੁਰਸ਼ ਅਤੇ ਮਹਿਲਾਵਾਂ ‘ਚੋਂ ਕੋਈ ਵੀ ਘਟੀਆ ਜਾਂ ਵਧੀਆ ਨਹੀਂ ਹੈ, ਬਲਕਿ ਦੋਵੇਂ ਹੀ ਇਕ ਦੂਜੇ ਦੇ ਪੂਰਕ ਹਨ ਅਤੇ ਆਪੋ ਆਪਣੀ ਜੁੰਮੇਵਾਰੀ ਮੁਕੰਮਲ ਤੌਰ ‘ਤੇ ਨਿਭਾਉਣ ਦੇ ਕਾਬਲ ਹਨ। ਬਲਜੀਤ ਧਾਲੀਵਾਲ, ਪਰਮ ਸਰਾ, ਵਿੰਨੀ ਹੁੰਦਲ-ਪਾਬਲਾ, ਪ੍ਰੋ: ਜਗੀਰ ਸਿੰਘ ਕਾਹਲੋਂ, ਡਾ: ਸੁਖਦੇਵ ਸਿੰਘ ਝੰਡ, ਪਿਆਰਾ ਸਿੰਘ, ਸੁਰਜੀਤ ਕੌਰ ਅਤੇ ਅਰੂਜ ਰਾਜਪੂਤ ਨੇ ਮਹਿਲਾਵਾਂ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ਨਾਲ ਜੁੜੀਆਂ ਕਵਿਤਾਵਾਂ ਪੇਸ਼ ਕੀਤੀਆਂ, ਜਦਕਿ ਇਕਬਾਲ ਬਰਾੜ ਨੇ ਆਪਣੀ ਖ਼ੂਬਸੂਰਤ ਸੁਰੀਲੀ ਆਵਾਜ ਵਿਚ ਔਰਤ ਦੀ ਵੇਦਨਾਂ ਨੂੰ ਪ੍ਰਗਟ ਕਰਦਾ ਹੋਇਆ ਇਕ ਹਿੰਦੀ ਗਾਣਾ ਸੁਣਾਇਆ। ਲਗਾਤਾਰ ਸਾਢੇ ਤਿੰਨ ਘੰਟੇ ਚੱਲੇ ਇਸ ਸਮਾਗਮ ਦੇ ਅਖ਼ੀਰ ਵਿਚ ਪ੍ਰਧਾਨਗੀ ਮੰਡਲ ‘ਚ ਸ਼ੁਸ਼ੋਭਿਤ ਜਗਦੀਸ਼ ਕੌਰ ਝੰਡ, ਸਰਬਜੀਤ ਕੌਰ ਕਾਹਲੋ ਅਤੇ ਸਮਰਾ ਜਫ਼ਰ ਨੇ ਆਪਣੇ ਵਿਅਕਤੀਗਤ ਜੀਵਨ ਦੇ ਕੌੜੇ ਅਤੇ ਮਿੱਠੇ ਤਜਰੁਬਿਆਂ ਦੇ ਹਵਾਲੇ ਨਾਲ ਬਹੁਤ ਹੀ ਸਲੀਕੇ ਅਤੇ ਆਦਰਯੋਗ ਢੰਗ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ। ਡਾ: ਕੁਲਜੀਤ ਸਿੰਘ ਜੰਜੂਆ ਨੇ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ, ਅਦਾਰਾ ਗਲੋਬਲ ਪੰਜਾਬ ਫਾਊਡੇਸ਼ਨ ਟੋਰਾਂਟੋ ਦੀ ਸਮੂਹ ਟੀਮ ਅੱਜ ਦਾ ਇਹ ਵਧੀਆ ਅਤੇ ਅਰਥਪੂਰਨ ਸਮਾਗਮ ਕਰਵਾਉਣ ਲਈ ਵਧਾਈ ਦੀ ਹੱਕਦਾਰ ਹੈ।