ਅੱਜ ਦਿਨ ਰੱਖੜੀ ਦਾ ਕਹਿ ਦੇ ਨਾ ਹੱਥ ਨਸ਼ਿਆਂ ਨੂੰ ਲਾਵੇਗਾ :-ਗਿੰਨੀ ਮਾਹੀ

ਇਹ ਗੀਤ  ਭੈਣ-ਭਰਾ ਦੇ ਆਪਸੀ ਪਿਆਰ ਦੀਆਂ ਤੰਦਾਂ ਨੂੰ ਵੀ ਮਜ਼ਬੂਤ ਕਰੇਗਾ
ginniਰੋਮ ਇਟਲੀ (ਕੈਂਥ) ਸਦਾ ਹੀ ਇਨਕਲਾਬੀ ਗੀਤਾਂ ਜ਼ਰੀਏ ਸਮਾਜ ਨੂੰ ਜਾਗਰੂਕ ਕਰਨ ਵਾਲੀ ਪੰਜਾਬ ਦੀ ਕੋਇਲ ਬੁਲੰਦ ਆਵਾਜ਼ ਦੀ ਮਾਲਿਕ ਗਿੰਨੀ ਮਾਹੀ ਦਾ ਭੈਣ – ਭਰਾ ਦੇ ਗੂੜੇ ਰਿਸ਼ਤੇ ਨੂੰ ਸਮਰਪਿਤ ਤਿਉਹਾਰ ਰੱਖੜੀ ਮੌਕੇ ਰਿਲੀਜ਼ ਹੋਇਆ ਗੀਤ “ਅੱਜ ਦਿਨ ਰੱਖੜੀ ਦਾ ਕਹਿ ਦੇ ਨਾ ਹੱਥ ਨਸ਼ਿਆਂ ਨੂੰ ਲਾਵੇਗਾ” ਵਿਦੇਸਾਂæ ਵਿੱਚ ਬਹੁਤ ਹੀ ਹਰਮਨ ਪਿਆਰਾ ਹੋ ਰਿਹਾ ਹੈ।ਰੱਖੜੀ ਮੌਕੇ ਨਸ਼ਿਆਂ ਪ੍ਰਤੀ ਨੌਜਵਾਨ ਵਰਗ ਨੂੰ ਜਾਗਰੂਕ ਕਰਨ ਵਾਲੇ ਆਪਣੇ ਸੰਦੇਸ ਭਰਪੂਰ ਗੀਤ ਸੰਬਧੀ ਇਸ ਪੱਤਰਕਾਰ ਨਾਲ ਫੋਨ ਉਪੱਰ ਗੱਲਬਾਤ ਕਰਦਿਆਂ ਲੋਕ ਗਾਇਕਾ ਗਿੰਨੀ ਮਾਹੀ ਨੇ ਕਿਹਾ ਕਿ ਇਹ ਗੀਤ ਜਿੱਥੇ ਸਮਾਜ ਵਿੱਚ ਨੌਜਵਾਨਾਂ ਨੂੰ ਅੰਦਰੋਂ ਅੰਦਰੀ ਘੁਣ ਵਾਂਗ ਖੋਖਲੇ ਕਰ ਰਹੇ ਨਸ਼ਿਆਂ ਤੋਂ ਸੁਚੇਤ ਕਰ ਰਿਹਾ ਹੈ ਉੱਥੇ ਹੀ ਭੈਣ-ਭਰਾ ਦੇ ਆਪਸੀ ਪਿਆਰ ਦੀਆਂ ਤੰਦਾਂ ਨੂੰ ਵੀ ਮਜ਼ਬੂਤ ਕਰੇਗਾ।ਇਸ ਗੀਤ ਵਿੱਚ ਇੱਕ ਦੁਖੀਆਰੀ ਭੈਣ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਆਪਣੇ ਨਸ਼ੇਈ ਭਰਾ ਨੂੰ ਰੱਖੜੀ ਬੰਨਣ ਲੱਗੇ ਉਸ ਤੋਂ ਕੋਈ ਤੋਹਫਾ ਜਾਂ ਕੋਈ ਪੈਸਾ ਨਹੀਂ ਮੰਗਦੀ ਸਗੋਂ ਉਸ ਤੋਂ ਇਹ ਬਚਨ ਮੰਗਦੀ ਹੈ ਕਿ ਵੀਰ ਜੀ ਇਸ ਰੱਖੜੀ ਮੌਕੇ ਉਸ ਨਾਲ ਇਹ ਵਆਦਾ ਕਰੋ ਕਿ ਉਹ ਭੱਵਿਖ ਵਿੱਚ ਮਾਪਿਆਂ ਦਾ ਨਾਮ ਰੌਸ਼ਨ ਕਰੇਗਾ ਅਤੇ ਨਾਲ ਹੀ ਇਹ ਵੀ ਕਹਿ ਦੇ ਕਿ ਉਹ ਅੱਜ ਤੋਂ ਬਆਦ ਨਸ਼ਿਆਂ ਨੂੰ ਹੱਥ ਨਹੀਂ ਲਾਵੇਗਾ।ਵੀਰ ਜੀ ਇਹ ਗੱਲ ਤੁਸੀ ਉਸ ਦੇ ਸਿਰ ਉਪੱਰ ਹੱਥ ਰੱਖ ਕੇ ਕਹੋ।ਅੱਜ ਜਿਸ ਬਾਂਹ ਉਪੱਰ ਉਹ ਰੱਖੜੀ ਬੰਨਣ ਲੱਗੀ ਹੈ ਉਸ ਨੂੰ ਟੀਕਿਆਂ ਨਾਲ ਨਾ ਗਾਲ ਦੇਵੀਂ ਸਗੋ ਆਪਣੀ ਜਿੰਦ ਦੇਸ਼ ਕੌਮ ਦੇ ਲੇਖੇ ਲਗਾਕੇ ਨਾਮ ਚਮਕਾਵੇਗਾ।ਗਿੰਨੀ ਮਾਹੀ ਦੇ ਇਸ ਗੀਤ ਨੂੰ ਵਿਦੇਸ਼ਾਂ ਵਿੱਚ ਵੱਸਦੀਆਂ ਉਹਨਾਂ ਭੈਣਾਂ ਅਤੇ ਭਰਾਵਾਂ ਵੱਲੋਂ ਬਹੁਤ ਹੀ ਜ਼ਿਆਦਾ ਪੰਸਦ ਕੀਤਾ ਜਾ ਰਿਹਾ ਹੈ ਜਿਹਨਾਂ ਦੇ ਭਰਾ ਅਤੇ ਭੈਣਾਂ ਕੋਲ ਨਹੀਂ ।ਇਸ ਗੀਤ ਵਿੱਚ ਗਿੰਨੀ ਮਾਹੀ ਨੇ ਪੰਜਾਬ ਦੀ ਨਸ਼ਿਆਂ ਵਿੱਚ ਗਲਤਾਨ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਬਹੁਤ ਹੀ ਵਧੀਆਂ ਢੰਗ ਨਾਲ ਹਲੂਣਾ ਦਿੱਤਾ ਹੈ।ਇਹ ਗੀਤ ਪੰਜਾਬੀ ਸੰਗੀਤ ਵਿੱਚ ਇੱਕ ਵਿੱਲਖਣ ਪੈੜਾਂ ਪਾਵੇਗਾ।ਸਮੁੱਚੇ ਪੰਜਾਬੀ ਭਾਈਚਾਰੇ ਨੂੰ ਇੱਕ ਵਾਰ ਇਹ ਗੀਤ ਜ਼ਰੂਰ ਸੁਣਨਾ ਚਾਹੀਦਾ ਹੈ

Attachments area