‘ਅੱਤਵਾਦੀ’, ਗੀਤ ਰਾਹੀਂ ਪੰਜਾਬ ਦਾ ਦਰਦ ਲੈਕੇ ਹਾਜਰ ਹੋਇਆ ਹਰਪ੍ਰੀਤ ਰੰਧਾਵਾ

harpreetਮਿਲਾਨ (ਇਟਲੀ) 13 ਅਪ੍ਰੈਲ (ਪੰਜਾਬ ਐਕਸਪ੍ਰੈੱਸ) – ਮਿੱਠੀ ਅਵਾਜ, ਚੰਗੇ ਸੁਭਾਅ ਤੇ ਪੰਜਾਬੀ ਸੰਗੀਤ ਪ੍ਰੇਮੀਆਂ ਦੀ ਝੋਲੀ ਵਿਚ ਅਨੇਕਾਂ ਸੁਪਰ ਹਿੱਟ ਗੀਤ ਪਾਉਣ ਵਾਲਾ ਗਾਇਕ ਹਰਪ੍ਰੀਤ ਰੰਧਾਵਾ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਰਿਹਾ। ਉਸਨੇ ਜਿੱਥੇ ਸੱਭਿਆਚਾਰਕ ਗੀਤਾਂ ਰਾਹੀਂ ਪੂਰਾ ਨਾਮਣਾ ਖੱਟਿਆ ਹੈ, ਉੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਦੀ ਯਾਦ ‘ਚੋ ‘ਫੋਟੋ ਵਿੱਕਦੀ ਉਨ੍ਹਾਂ ਦੀ ਜਿਹੜੇ ਆਪ ਲੋਕ ਨੀ ਵਿੱਕਦੇ’, ਵਰਗੇ ਗੀਤ ਗਾਕੇ ਕੌਮ ਲਈ ਪਿਆਰ ਲੋਕਾਂ ਸਾਹਮਣੇ ਰੱਖਿਆ ਹੈ।
ਹਰਪ੍ਰੀਤ ਰੰਧਾਵਾ ਵਿਸਾਖੀ ‘ਤੇ ਇਕ ਵੱਖਰੀ ਕਿਸਮ ਦਾ ਗੀਤ ਲੈਕੇ ਸਰੋਤਿਆਂ ਦੀ ਕਹਿਚਰੀ ‘ਚ ਹਾਜਰ ਹੋਣ ਜਾ ਰਿਹਾ ਹੈ। ਆਪਣੇ ਇਸ ਨਵੇਂ ਗੀਤ ਬਾਰੇ ਜਾਣਕਾਰੀ ਦਿੰਦਿਆਂ ਹਰਪ੍ਰੀਤ ਰੰਧਾਵਾ ਆਖਦਾ ਹੈ ਕਿ, ਅਜਾਦੀ ਤੋਂ ਬਾਅਦ ਪੰਜਾਬ ਨੇ ਜਿਸ ਤਸ਼ੱਦਦ ਨੂੰ ਪਿੰਡੇ ‘ਤੇ ਹੰਢਾਇਆ ਹੈ, ਉਸਨੂੰ ਦਰਸਾਉਂਦਾ ਗੀਤ ‘ਅੱਤਵਾਦੀ’, ਇਕ ਨਵਾਂ ਮੀਲ ਪੱਥਰ ਸਾਬਤ ਹੋਵੇਗਾ। ਪੱਤਰਕਾਰ ਸਾਬੀ ਚੀਨੀਆਂ ਦੀਆਂ ਲਿਖੀਆਂ ਲਾਈਨਾਂ ਨੂੰ ਸੰਗੀਤਕਾਰ ਐਚ ਪੀ ਸਿੰਘ ਨੇ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਹੈ। ਲੋਕ ਰੰਗ ਮਿਊਜਕ ਕੰਪਨੀ (ਕੈਨੇਡਾ) ਵੱਲੋਂ ਵਿਸਾਖੀ ਵਾਲੇ ਦਿਨ ਵਰਲਡ ਵਾਈਜ਼ ਰਿਲੀਜ਼ ਕੀਤਾ ਜਾ ਰਿਹਾ ਹੈ।