ਆਮਿਰ ਖਾਨ ਨੇ ਕਿਉਂ ਛਿਦਵਾਏ ਨੱਕ, ਕੰਨ?

amirਆਮਿਰ ਖਾਨ ਫਿਲਮਾਂ ਲਈ ਆਪਣਾ 100 ਫ਼ੀਸਦੀ ਯੋਗਦਾਨ ਦੇਣ ਲਈ ਜਾਣ ਜਾਂਦੇ ਹਨ। ਅੱਜਕਲ੍ਹ ਉਹ ਆਪਣੀ ਫਿਲਮ ਠਗਸ ਆਫ ਹਿੰਦੋਸਤਾਨ ਦੀ ਸ਼ੂਟਿੰਗ ਕਰ ਰਹੇ ਹਨ। ਇਸ ਲਈ ਆਮਿਰ ਖਾਨ ਨੂੰ ਕਾਫੀ ਦਰਦ ਵਿਚੋਂ ਗੁਜਰਨਾ ਪਿਆ। ਉਨ੍ਹਾਂ ਨੇ ਇਸ ਫ਼ਿਲਮ ਲਈ ਆਪਣੇ ਨੱਕ ਅਤੇ ਕੰਨ ਅਸਲ ਵਿਚ ਛਿਦਵਾਏ ਹਨ, ਜਿਨਾਂ ਕਾਰਨ ਉਹ ਲੰਬੇ ਸਮੇਂ ਤੱਕ ਦਰਦ ਨਾਲ ਵਿਆਕੁਲ ਰਹੇ।
ਕਿਹਾ ਜਾ ਰਿਹਾ ਹੈ ਕਿ ਕੰਨ ਅਤੇ ਨੱਕ ਛਿਦਵਾਉਂਦੇ ਸਮੇਂ ਆਮਿਰ ਨੂੰ ਬਹੁਤ ਦਰਦ ਹੋਇਆ, ਇੱਥੋਂ ਤੱਕ ਕਿ ਉਹ ਰਾਤ ਨੂੰ ਠੀਕ ਤਰ੍ਹਾਂ ਸੌਂ ਵੀ ਨਹੀਂ ਪਾਉਂਦੇ ਸਨ। ਫਿਲਮ ਲਈ ਆਮਿਰ ਨੇ ਆਪਣਾ ਭਾਰ ਵੀ ਕਾਫ਼ੀ ਘੱਟ ਕਰ ਲਿਆ ਹੈ। ਦੰਗਲ ਦੇ ਸਮੇਂ ਉਨ੍ਹਾਂ ਦਾ ਭਾਰ 120 ਕਿੱਲੋ ਸੀ, ਜਿਸਨੂੰ ਘਟਾ ਕੇ ਉਹ 70 ਕਿੱਲੋ ਉੱਤੇ ਲੈ ਆਏ ਹਨ।
ਫਿਲਮ ਵਿੱਚ ਅਮਿਤਾਭ ਬੱਚਨ ਕੇਮਿਓ ਕਰਦੇ ਨਜ਼ਰ ਆਉਣਗੇ। ਪਹਿਲੀ ਵਾਰ ਆਮਿਰ ਅਤੇ ਅਮਿਤਾਭ ਇਕੱਠੇ ਕੰਮ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਫਿਲਮ ਵਿੱਚ ਕੈਟਰੀਨਾ ਕੈਫ ਅਤੇ ਫਾਤਿਮਾ ਸਨਾ ਸ਼ੇਖ ਵੀ ਹਨ। ਕੈਟਰੀਨਾ ਅਤੇ ਆਮਿਰ ਨੇ ਧੂਮ 3 ਵਿੱਚ ਇਕੱਠੇ ਕੰਮ ਕੀਤਾ ਹੈ ਅਤੇ ਫਾਤਿਮਾ ਨੇ ਆਮਿਰ ਦੇ ਨਾਲ ਦੰਗਲ ਵਿੱਚ ਕੰਮ ਕੀਤਾ ਸੀ। ਫਿਲਮ ਦੀ ਸ਼ੂਟਿੰਗ ਮਾਲਟਾ ਵਿੱਚ ਹੋਈ ਹੈ। ਇਹ ਫਿਲਮ ਦਿਵਾਲੀ ‘ਤੇ ਰਿਲੀਜ਼ ਹੋਵੇਗੀ।